Mon, Apr 29, 2024
Whatsapp

ਜੇਕਰ ਤੁਸੀਂ ਵੀ ਫਲ-ਸਬਜ਼ੀਆਂ ਖਾਣ ਦੇ ਸੌਕੀਨ ਹੋ ਤਾਂ ਹੋ ਜਾਓ ਸਾਵਧਾਨ !

Written by  Shanker Badra -- December 05th 2018 09:47 AM -- Updated: December 05th 2018 09:51 AM
ਜੇਕਰ ਤੁਸੀਂ ਵੀ ਫਲ-ਸਬਜ਼ੀਆਂ ਖਾਣ ਦੇ ਸੌਕੀਨ ਹੋ ਤਾਂ ਹੋ ਜਾਓ ਸਾਵਧਾਨ !

ਜੇਕਰ ਤੁਸੀਂ ਵੀ ਫਲ-ਸਬਜ਼ੀਆਂ ਖਾਣ ਦੇ ਸੌਕੀਨ ਹੋ ਤਾਂ ਹੋ ਜਾਓ ਸਾਵਧਾਨ !

ਜੇਕਰ ਤੁਸੀਂ ਵੀ ਫਲ-ਸਬਜ਼ੀਆਂ ਖਾਣ ਦੇ ਸੌਕੀਨ ਹੋ ਤਾਂ ਹੋ ਜਾਓ ਸਾਵਧਾਨ !:ਚੰਡੀਗੜ੍ਹ : ਜੋ ਲੋਕ ਫਲ ਤੇ ਸਬਜ਼ੀਆਂ ਖਾਂਦੇ ਹਨ ਉਨ੍ਹਾਂ ਨੂੰ ਕੁੱਝ ਖ਼ਾਸ ਗੱਲਾਂ ਵੱਲ ਵੀ ਧਿਆਨ ਦੇਣ ਦੀ ਲੋੜ ਹੈ।ਤੁਸੀਂ ਬਾਜ਼ਾਰ 'ਚ ਫਲਾਂ-ਸਬਜ਼ੀਆਂ 'ਤੇ ਸਟਿੱਕਰ ਲੱਗੇ ਵੇਖੇ ਹੋਣਗੇ ਜੋ ਤੁਹਾਡੀ ਸਿਹਤ ਲਈ ਹਾਨੀਕਾਰਕ ਹੋ ਸਕਦੇ ਹਨ। [caption id="attachment_225089" align="aligncenter" width="300"]Food Safety Commissioner Punjab fruit vegetables planted Stickers Stopped ਜੇਕਰ ਤੁਸੀਂ ਵੀ ਫਲ-ਸਬਜ਼ੀਆਂ ਖਾਣ ਦੇ ਸੌਕੀਨ ਹੋ ਤਾਂ ਹੋ ਜਾਓ ਸਾਵਧਾਨ ![/caption] ਇਨ੍ਹਾਂ 'ਚ ਜ਼ਹਿਰੀਲੇ ਤੱਤ ਮੌਜੂਦ ਹੋ ਸਕਦੇ ਹਨ।ਜਿਸ ਕਾਰਨ ਫੂਡ ਸੇਫ਼ਟੀ ਵਿਭਾਗ ਨੇ ਹੁਣ ਫਲਾਂ-ਸਬਜ਼ੀਆਂ 'ਤੇ ਲਗਾਏ ਜਾਂਦੇ ਸਟਿੱਕਰਾਂ 'ਤੇ ਰੋਕ ਲਗਾ ਦਿੱਤੀ ਹੈ। [caption id="attachment_225091" align="aligncenter" width="284"]Food Safety Commissioner Punjab fruit vegetables planted Stickers Stopped ਜੇਕਰ ਤੁਸੀਂ ਵੀ ਫਲ-ਸਬਜ਼ੀਆਂ ਖਾਣ ਦੇ ਸੌਕੀਨ ਹੋ ਤਾਂ ਹੋ ਜਾਓ ਸਾਵਧਾਨ ![/caption] ਇਸ ਸਬੰਧੀ ਫੂਡ ਸੇਫਟੀ ਕਮਿਸ਼ਨਰ ਪੰਜਾਬ ਨੇ ਸਾਰੀਆਂ ਫੂਡ ਸੇਫ਼ਟੀ ਟੀਮਾਂ ਨੂੰ ਪੱਤਰ ਜਾਰੀ ਕਰ ਕੇ ਹੁਕਮ ਦਿੱਤੇ ਹਨ ਕਿ ਸੂਬੇ ਦੀਆਂ ਮੰਡੀਆਂ ਅਤੇ ਸਬਜ਼ੀਆਂ-ਫਲਾਂ ਦਾ ਕਾਰੋਬਾਰ ਕਰਨ ਵਾਲੇ ਵਪਾਰੀਆਂ ਨੂੰ ਇਸ ਸਬੰਧੀ ਜਾਗਰੂਕ ਕੀਤਾ ਜਾਵੇ ਕਿ ਸਟਿੱਕਰ ਵਾਲੇ ਫਲ ਤੇ ਸਬਜ਼ੀਆਂ ਦੀ ਖ਼ਰੀਦ-ਵੇਚ ਨਾ ਕੀਤੀ ਜਾਵੇ। [caption id="attachment_225096" align="aligncenter" width="300"]Food Safety Commissioner Punjab fruit vegetables planted Stickers Stopped ਜੇਕਰ ਤੁਸੀਂ ਵੀ ਫਲ-ਸਬਜ਼ੀਆਂ ਖਾਣ ਦੇ ਸੌਕੀਨ ਹੋ ਤਾਂ ਹੋ ਜਾਓ ਸਾਵਧਾਨ ![/caption] ਫੂਡ ਸੇਫਟੀ ਕਮਿਸ਼ਨਰ ਕਾਹਨ ਸਿੰਘ ਪੰਨੂ ਨੇ ਦੱਸਿਆ ਕਿ ਫਲਾਂ-ਸਬਜ਼ੀਆਂ ਤੇ ਸਟਿੱਕਰਾਂ ਨੂੰ ਚਿਪਕਾਉਣ ਲਈ ਵਰਤੇ ਜਾਂਦੇ ਸਰਫੈਕਟੈਂਟਸ ਵਰਗੇ ਪਦਾਰਥਾਂ ਵਿੱਚ ਕਈ ਕਿਸਮ ਦੇ ਜ਼ਹਿਰੀਲੇ ਤੱਤ ਮੌਜੂਦ ਹਨ। [caption id="attachment_225092" align="aligncenter" width="259"]Food Safety Commissioner Punjab fruit vegetables planted Stickers Stopped ਜੇਕਰ ਤੁਸੀਂ ਵੀ ਫਲ-ਸਬਜ਼ੀਆਂ ਖਾਣ ਦੇ ਸੌਕੀਨ ਹੋ ਤਾਂ ਹੋ ਜਾਓ ਸਾਵਧਾਨ ![/caption] ਉਨ੍ਹਾਂ ਨੇ ਸਬਜ਼ੀਆਂ-ਫਲਾਂ ਦਾ ਕਾਰੋਬਾਰ ਕਰਨ ਵਾਲੇ ਵਪਾਰੀਆਂ ਨੂੰ ਸਲਾਹ ਦਿੱਤੀ ਗਈ ਕਿ ਫਲਾਂ-ਸਬਜ਼ੀਆਂ 'ਤੇ ਸਟਿੱਕਰ ਲਾਉਣੇ ਲਾਜ਼ਮੀ ਵੀ ਹੋਣ ਤਾਂ ਇਨ੍ਹਾਂ ਸਟਿੱਕਰਾਂ ਨੂੰ ਸਿੱਧੇ ਤੌਰ 'ਤੇ ਨਾ ਲਾਇਆ ਜਾਵੇ, ਸਗੋਂ ਪਦਾਰਥ ਉਪਰ ਇਕ ਸੁਰੱਖਿਅਤ ਪਾਰਦਰਸ਼ੀ ਪਤਲੀ ਫ਼ਿਲਮ ਚੜ੍ਹਾ ਕੇ ਉਸ ਫ਼ਿਲਮ 'ਤੇ ਸਟਿੱਕਰ ਲਾਇਆ ਜਾਵੇ ਅਤੇ ਇਨ੍ਹਾਂ ਸਟਿੱਕਰਾਂ ਦੀ ਛਪਾਈ ਲਈ ਵਰਤੀ ਗਈ ਸਿਆਹੀ ਫੂਡ ਗ੍ਰੇਡ ਦੀ ਹੋਣੀ ਚਾਹੀਦੀ ਹੈ। -PTCNews


Top News view more...

Latest News view more...