Sun, May 5, 2024
Whatsapp

ਪੰਜਾਬ ਦੇ ਇਤਿਹਾਸ 'ਚ ਪਹਿਲੀ ਵਾਰ ਹੋਵੇਗਾ ਲੋਕ ਰਾਏ ਬਜਟ: ਹਰਪਾਲ ਸਿੰਘ ਚੀਮਾ

Written by  Riya Bawa -- May 11th 2022 05:38 PM
ਪੰਜਾਬ ਦੇ ਇਤਿਹਾਸ 'ਚ ਪਹਿਲੀ ਵਾਰ ਹੋਵੇਗਾ ਲੋਕ ਰਾਏ ਬਜਟ: ਹਰਪਾਲ ਸਿੰਘ ਚੀਮਾ

ਪੰਜਾਬ ਦੇ ਇਤਿਹਾਸ 'ਚ ਪਹਿਲੀ ਵਾਰ ਹੋਵੇਗਾ ਲੋਕ ਰਾਏ ਬਜਟ: ਹਰਪਾਲ ਸਿੰਘ ਚੀਮਾ

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸੂਬੇ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਮੁਲਾਕਾਤ ਕੀਤੀ। ਇਸ ਮੀਟਿੰਗ ਦੌਰਾਨ ਬਜਟ 'ਤੇ ਵਿਸ਼ੇਸ਼ ਚਰਚਾ ਹੋਈ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਬਜਟ ਨੂੰ ਲੈ ਕੇ ਪੂਰੇ ਸੂਬੇ ਦੇ ਦੌਰੇ 'ਤੇ ਸਨ। ਉਹ ਵੱਖ-ਵੱਖ ਵਰਗਾਂ ਦੀ ਰਾਏ ਲੈ ਰਹੇ ਸੀ। ਇਹ ਪੰਜਾਬ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋ ਰਿਹਾ ਹੈ ਜਦੋਂ ਇੱਕ ਚੁਣੀ ਹੋਈ ਸਰਕਾਰ ਵੱਲੋਂ ਆਮ ਬਜਟ ਪੇਸ਼ ਕਰਨ ਤੋਂ ਪਹਿਲਾਂ ਲੋਕਾਂ ਵਿੱਚ ਜਾ ਕੇ ਉਨ੍ਹਾਂ ਕੋਲੋਂ ਬਜਟ ਦੇ ਸਬੰਧ ਵਿੱਚ ਉਨ੍ਹਾਂ ਦੇ ਸੁਝਾਅ ਲਏ ਜਾ ਰਹੇ ਹਨ। ਪੰਜਾਬ ਦੇ ਇਤਿਹਾਸ 'ਚ ਪਹਿਲੀ ਵਾਰ ਹੋਵੇਗਾ ਲੋਕ ਰਾਏ ਬਜਟ: ਹਰਪਾਲ ਸਿੰਘ ਚੀਮਾ ਭਗਵੰਤ ਮਾਨ ਦਾ ਟਵੀਟ ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਕੇ ਲਿਖਿਆ ਕਿ," ਅੱਜ ਵਿੱਤ ਮੰਤਰੀ @HarpalCheemaMLA ਜੀ ਤੇ ਵਿੱਤ ਵਿਭਾਗ ਦੇ ਅਫ਼ਸਰਾਂ ਨਾਲ ਬਜਟ 'ਤੇ ਚਰਚਾ ਕੀਤੀ। ਇਤਿਹਾਸ 'ਚ ਪਹਿਲੀ ਵਾਰ ਤੁਹਾਡੇ ਸੁਝਾਵਾਂ ਨਾਲ ਬਜਟ ਬਣ ਰਿਹਾ ਹੈ। ਵਿੱਤ ਮੰਤਰੀ ਜੀ ਪੰਜਾਬ ਭਰ ਤੋਂ ਕਾਰੋਬਾਰੀ ਤੇ ਉਦਯੋਗਪਤੀ ਸਾਥੀਆਂ ਦੇ ਸੁਝਾਅ ਵੀ ਲੈ ਰਹੇ ਨੇ, ਦੋਸਤੋ ਇਹ ਤੁਹਾਡੀ ਆਪਣੀ ਸਰਕਾਰ ਹੈ, ਹਰ ਫੈਸਲੇ 'ਚ ਤੁਹਾਡੀ ਆਵਾਜ਼ ਗੂੰਜੇਗੀ।"

ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਲੋਕਾਂ ਦੀਆਂ ਉਮੀਦਾਂ ਮੁਤਾਬਿਕ ਇੱਕ ਸਰਬਪੱਖੀ ਬਜਟ ਪੇਸ਼ ਕੀਤਾ ਜਾਵੇਗਾ ਜਿਸ ਵਿੱਚ ਇੰਡਸਟਰੀ , ਸਿੱਖਿਆ , ਸਿਹਤ ਤੇ ਪੇਂਡੂ ਵਿਕਾਸ ਦੇ ਨਾਲ ਹੋਰਨਾਂ ਸੈਕਟਰਾਂ ਦੇ ਸਮੂਹਿਕ ਵਿਕਾਸ ਬਾਰੇ ਸੰਤੁਲਿਤ ਵਿਤੀ ਵਿਵਸਥਾ ਕੀਤੀ ਜਾਵੇਗੀ। ਇਸ ਬਾਰੇ ਹਰਪਾਲ ਚੀਮਾ ਦਾ ਕਹਿਣਾ ਹੈ ਕਿ ਬਜਟ ਤਿਆਰ ਕਰਨ ਲਈ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆ ਵਿੱਚ ਮੀਟਿੰਗਾਂ ਕੀਤੀਆ ਹਨ। ਉਨ੍ਹਾਂ ਨੇ ਕਿਹਾ ਹੈ ਕਿ ਅੱਜ ਮੋਹਾਲੀ ਵਿੱਚ ਅੰਤਿਮ ਮੀਟਿੰਗ ਸੀ। ਹਰਪਾਲ ਸਿੰਘ ਚੀਮਾ ਦਾ ਕਹਿਣਾ ਹੈ ਕਿ ਹੁਣ ਸਰਕਾਰ ਬੈਠਕ ਕਰਕੇ ਇਸ ਉੱਤੇ ਵਿਸਥਾਰ ਨਾਲ ਚਰਚਾ ਕਰੇਗੀ। ਹਰਪਾਲ ਚੀਮਾ ਦਾ ਕਹਿਣਾ ਹੈ ਕਿ ਪੰਜਾਬ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਵੇਗਾ ਕਿ ਬਜਟ ਲੋਕਾਂ ਦਾ ਹੀ ਹੋਵੇਗਾ। ਪੰਜਾਬ ਦੇ ਇਤਿਹਾਸ 'ਚ ਪਹਿਲੀ ਵਾਰ ਹੋਵੇਗਾ ਲੋਕ ਰਾਏ ਬਜਟ: ਹਰਪਾਲ ਸਿੰਘ ਚੀਮਾ ਇਹ ਵੀ ਪੜ੍ਹੋ: ਮਾਂ ਬਣਨ ਦੇ 1 ਮਹੀਨੇ ਬਾਅਦ ਭਾਰਤੀ ਸਿੰਘ ਨੇ ਕੀਤੀ ਦੂਜੇ ਬੱਚੇ ਦੀ ਪਲਾਨਿੰਗ! ਹਰਪਾਲ ਚੀਮਾ ਦਾ ਕਹਿਣਾ ਹੈ ਕਿ ਪੰਜਾਬ ਦੇ ਲੋਕਾਂ ਲਈ ਜਿਹੜਾ ਬਜਟ ਲੈ ਕੇ ਆਵਾਂਗੇ ਉਹ ਪੰਜਾਬ ਦੀ ਤਸਵੀਰ ਬਦਲਗੇ। ਉਨ੍ਹਾਂ ਨੇ ਕਿਹਾ ਹੈ ਕਿ ਇਹ ਪਹਿਲਾ ਬਜਟ ਹੋਵੇਗਾ ਜਿਹੜਾ ਏਸੀ ਰੂਮ ਵਿੱਚ ਨਹੀਂ ਬਣਗੇ ਸਗੋਂ ਆਮ ਲੋਕਾਂ ਦੀ ਰਾਇ ਨਾਲ ਬਜਟ ਤਿਆਰ ਹੋਵੇਗਾ। ਚੀਮਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੋਕਾਂ ਨਾਲ ਇਹ ਵਾਅਦਾ ਕੀਤਾ ਗਿਆ ਸੀ ਕਿ ਉਨ੍ਹਾਂ ਦੀਆਂ ਇੱਛਾਵਾਂ ਅਤੇ ਉਮੀਦਾਂ ਮੁਤਾਬਿਕ ਹੀ ਪੰਜਾਬ ਦਾ ਬਜਟ ਪੇਸ਼ ਕੀਤਾ ਜਾਵੇਗਾ। ਪੰਜਾਬ ਦੇ ਇਤਿਹਾਸ 'ਚ ਪਹਿਲੀ ਵਾਰ ਹੋਵੇਗਾ ਲੋਕ ਰਾਏ ਬਜਟ: ਹਰਪਾਲ ਸਿੰਘ ਚੀਮਾ ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਨੇ ਸੱਤਾ ਸੰਭਾਲਣ ਤੋਂ ਬਾਅਦ ਪਹਿਲੇ 55 ਦਿਨਾਂ ਵਿੱਚ ਹੀ ਬੜੇ ਇਤਿਹਾਸਕ ਫੈਸਲੇ ਲਏ ਜਦਕਿ ਪਿਛਲੀਆਂ ਸਰਕਾਰਾਂ ਵੱਲੋਂ ਸਿਰਫ ਆਪਣੇ ਨਿੱਜੀ ਹਿੱਤ ਹੀ ਪੂਰੇ ਜਾਂਦੇ ਸਨ ਅਤੇ ਸਾਢੇ ਚਾਰ ਤੱਕ ਉਨ੍ਹਾਂ ਵੱਲੋਂ ਕੋਈ ਵੀ ਠੋਸ ਫੈਸਲਾ ਲੋਕਾਂ ਦੇ ਹਿੱਤ ਬਾਰੇ ਨਹੀਂ ਲਿਆ ਜਾਂਦਾ ਸੀ। ਸੂਬੇ ਦੇ ਵਿਕਾਸ, ਤਰੱਕੀ ਅਤੇ ਰੁਜ਼ਗਾਰ ਦੇ ਵਸੀਲੇ ਪੈਂਦਾ ਕਰਨ ਲਈ ਉਦਯੋਗਾਂ ਨੂੰ ਰੀੜ ਹੱਡੀ ਦੱਸਦਿਆਂ ਵਿੱਤ ਮੰਤਰੀ ਨੇ ਕਿਹਾ ਕਿ ਸਨਅਤਕਾਰਾਂ ਵੱਲੋਂ ਦਿੱਤੇ ਗਏ ਸੁਝਾਵਾਂ ਨੂੰ ਸ਼ਿੱਦਤ ਨਾਲ ਵਿਚਾਰ ਕੇ ਲੋਕ ਰਾਏ ਅਨੁਸਾਰ ਹੀ ਆਮ ਬਜਟ ਪੇਸ਼ ਕੀਤਾ ਜਾਵੇਗਾ। -PTC News

Top News view more...

Latest News view more...