Advertisment

ਜਜ਼ਬੇ ਨੂੰ ਸਲਾਮ! ਇਨਸਾਨੀਅਤ ਦੀ ਮਿਸਾਲ ਬਣਿਆ ਇਹ ਆਟੋ ਚਾਲਕ, ਜਾਣੋ ਇਸਦੀ ਕਹਾਣੀ

author-image
Riya Bawa
Updated On
New Update
ਜਜ਼ਬੇ ਨੂੰ ਸਲਾਮ! ਇਨਸਾਨੀਅਤ ਦੀ ਮਿਸਾਲ ਬਣਿਆ ਇਹ ਆਟੋ ਚਾਲਕ, ਜਾਣੋ ਇਸਦੀ ਕਹਾਣੀ
Advertisment
ਬਠਿੰਡਾ: ਇਸਾਨੀਅਤ ਦੀ ਮਿਸਾਲ ਕਾਇਮ ਕਰਨ ਦੀ ਇਕ ਅਨੌਖੀ ਤਸਵੀਰ ਸਾਹਮਣੇ ਆਈ ਹੈ ਜਿਸ ਵਿਚ ਆਟੋ ਚਾਲਕ ਗੁਰਤੇਜ ਸਿੰਘ ਗਰਭਵਤੀ ਔਰਤਾਂ ਨੂੰ ਹਸਪਤਾਲ ਤੋਂ ਘਰ ਅਤੇ ਘਰ ਤੋਂ ਹਸਪਤਾਲ ਛੱਡਣ ਦਾ ਕੰਮ ਕਰਦਾ ਹੈ। ਦੱਸ ਦੇਈਏ ਕਿ ਗੁਰਤੇਜ ਸਿੰਘ ਪਿਛਲੇ ਕਰੀਬ 7 ਮਹੀਨਿਆਂ ਤੋਂ ਗਰਭਵਤੀ ਔਰਤਾਂ ਨੂੰ ਹਸਪਤਾਲ ਤੋਂ ਘਰ ਅਤੇ ਘਰ ਤੋਂ ਹਸਪਤਾਲ ਛੱਡਣ ਦਾ ਕੰਮ ਕਰ ਰਿਹਾ ਹੈ। ਗੁਰਤੇਜ ਸਿੰਘ ਦਾ AB+ ਬਲੱਡ ਗਰੁੱਪ ਹੈ, ਜੇਕਰ ਕੋਈ ਲੋੜਵੰਦ ਵਿਅਕਤੀ ਉਸ ਨੂੰ ਫੋਨ ਕਰਦਾ ਹੈ ਤਾਂ ਉਹ ਖੂਨਦਾਨ ਵੀ ਕਰ ਆਉਂਦਾ ਹੈ।
Advertisment
FreeAutoRickshawService ਆਟੋ ਰਿਕਸ਼ਾ ਚਾਲਕ ਗੁਰਤੇਜ ਸਿੰਘ ਨੇ ਦੱਸਿਆ ਕਿ ਜਦੋਂ ਉਸ ਦੀ ਪਤਨੀ ਗਰਭਵਤੀ ਸੀ ਤਾਂ ਕਾਫੀ ਦੇਰ ਤੱਕ ਉਸ ਨੂੰ ਕੋਈ ਵਾਹਨ ਨਹੀਂ ਮਿਲਿਆ ਤਾਂ ਉਹ ਆਪਣੇ ਦੋਸਤ ਦੀ ਮਦਦ ਨਾਲ ਆਪਣੀ ਪਤਨੀ ਨੂੰ ਹਸਪਤਾਲ ਲੈ ਕੇ ਗਿਆ ਤਾਂ ਉਸ ਦੇ ਘਰ ਬੱਚੀ ਨੇ ਜਨਮ ਲਿਆ ਪਰ ਉਹ ਸਾਧਾਰਨ ਨਹੀਂ ਹੈ। auto ਉਸ ਦੀ ਬੱਚੀ 4 ਸਾਲ ਦੀ ਹੈ, ਉਹ ਆਪਣੇ ਮਨ ਨਾਲ ਬੋਲਣ ਅਤੇ ਕੰਮ ਕਰਨ ਤੋਂ ਅਸਮਰੱਥ ਹੈ। ਇਸ ਤੋਂ ਬਾਅਦ ਗੁਰਤੇਜ ਸਿੰਘ ਨੇ ਸੋਚਿਆ ਕਿ ਕਿਸੇ ਹੋਰ ਗਰਭਵਤੀ ਮਹਿਲਾ ਨੂੰ ਹਸਪਤਾਲ ਜਾਣ ਵਿਚ ਦੇਰੀ ਨਾ ਹੋਵੇ, ਇਸ ਲਈ ਹੁਣ ਉਹ ਪਿਛਲੇ 7 ਮਹੀਨਿਆਂ ਤੋਂ ਆਪਣੇ ਆਟੋ ਰਿਕਸ਼ਾ ਵਿੱਚ ਗਰਭਵਤੀ ਔਰਤਾਂ ਨੂੰ ਮੁਫਤ ਸੇਵਾ ਦੇ ਰਿਹਾ ਹੈ। auto
Advertisment
ਇਹ ਵੀ ਪੜ੍ਹੋ: ਮੁੱਖ ਮੰਤਰੀ ਵੱਲੋਂ ਖੇਤੀ ਦੇ ਆਧੁਨਿਕ ਮਾਡਲ ਬਾਰੇ ਬੋਰਲੌਗ ਇੰਸਟੀਚਿਊਟ ਦੇ ਨੁਮਾਇੰਦਿਆਂ ਨਾਲ ਵਿਚਾਰ-ਵਟਾਂਦਰਾ ਗੁਰਤੇਜ ਸਿੰਘ ਅਨੁਸਾਰ ਗਰਭਵਤੀ ਔਰਤਾਂ ਦੇ ਪਰਿਵਾਰਕ ਮੈਂਬਰ ਉਸ ਨੂੰ ਜ਼ਬਰਦਸਤੀ ਪੈਸੇ ਦਿੰਦੇ ਹਨ ਪਰ ਉਹ ਉਨ੍ਹਾਂ ਤੋਂ ਪੈਸੇ ਨਹੀਂ ਲੈਂਦਾ ਪਰ ਦੂਜੇ ਪਾਸੇ ਉਸ ਦੀਆਂ ਆਟੋ ਰਿਕਸ਼ਾ ਯੂਨੀਅਨਾਂ ਵਾਲੇ ਵੱਖ-ਵੱਖ ਨਾਂ ਲੈ ਕੇ ਉਸ ਦਾ ਮਜ਼ਾਕ ਉਡਾਉਂਦੇ ਹਨ ਪਰ ਗੁਰਤੇਜ ਸਿੰਘ ਦਾ ਕਹਿਣਾ ਹੈ ਕਿ ਉਹ ਉਨ੍ਹਾਂ ਦੇ ਸ਼ਬਦਾਂ ਨੂੰ ਅਣਗੌਲਿਆ ਕਰਦਾ ਹੈ। ਉਹ ਇਸ ਗੱਲ ਦੀ ਪਰਵਾਹ ਨਹੀਂ ਕਰਦਾ ਕਿ ਉਸ ਦੇ ਪਾਸਿਓਂ ਹੋਰ ਸੇਵਾ ਜਾਰੀ ਰਹੇਗੀ। auto (ਮਨੀਸ਼ ਗਰਗ ਦੀ ਰਿਪੋਰਟ) publive-image -PTC News-
latest-news bathinda punjabi-news pregnant-women free-auto-service gurtej-singh
Advertisment

Stay updated with the latest news headlines.

Follow us:
Advertisment