ਮਸ਼ਹੂਰ ਗੈਂਗਸਟਰ ਦੀ ਹੋਈ ਕੈਨੇਡਾ 'ਚ ਮੌਤ
Gangster gurjot garcha dies in canada ਮਸ਼ਹੂਰ ਗੈਂਗਸਟਰ ਦੀ ਹੋਈ ਕੈਨੇਡਾ 'ਚ ਮੌਤ
ਗੈਂਗਸਟਰ ਗੁਰਜੋਤ ਗਰਚਾ ਦੀ ਕੈਨੇਡਾ 'ਚ ਮੌਤ ਹੋਣ ਦੀ ਖਬਰ ਹੈ। ਦੱਸ ਦੇਈਏ ਕਿ ਗਰਚਾ ਨੇ ਰੁਪਿੰਦਰ ਗਾਂਧੀ ਦੇ ਭਰਾ ਮਿੰਦੀ ਗਾਂਧੀ ਦੇ ਕਤਲ ਦੀ ਜਿੰਮੇਵਾਰੀ ਲਈ ਸੀ।
ਮਿਲੀ ਜਾਣਕਾਰੀ ਮੁਤਾਬਕ, ਗਰਚਾ ਕੈਨੇਡਾ 'ਚ ਇੱਕ ਪਾਰਟੀ 'ਤੇ ਗਿਆ ਸੀ ਅਤੇ ਉਹ ਰਾਤ ਨੂੰ ਸੌਣ ਤੋਂ ਬਾਅਦ ਸਵੇਰੇ ਨਹੀਂ ਉੱਠਿਆ।
ਗਰਚਾ ਦੀ ਮੌਤ ਦਾ ਕਾਰਨ ਓਵਰਡੋਜ਼ ਵੀ ਦੱਸਿਆ ਜਾ ਰਿਹਾ ਹੈ, ਪਰ ਇਸਦੀ ਪੁਸ਼ਟੀ ਨਹੀਂ ਹੋਈ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਗੁਰਜੋਤ ਗਰਚਾ ਦੇ ਗੈਂਗਸਟਰ ਰਿੰਦਾ ਸੰਧੂ ਨਾਲ ਗੂੜੇ ਸੰਬੰਧ ਸਨ।
ਗਰਚਾ ਦੀ ਮੌਤ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਪਾਇਆ ਹੈ ਪਰ ਮੀਡੀਆ ਦੀਆਂ ਰਿਪੋਰਟਾਂ ਦੇ ਅਨੁਸਾਰ ਗਰਚਾ ਦੀ ਕੈਨੇਡਾ 'ਚ ਮੌਤ ਹੋ ਚੁੱਕੀ ਹੈ।
—PTC News