ਮੁੱਖ ਖਬਰਾਂ

ਨਾਗੌਰ ਕੋਰਟ ਦੇ ਬਾਹਰ ਬਦਮਾਸ਼ਾਂ ਨੇ ਕੀਤਾ ਹਰਿਆਣਾ ਦੇ ਗੈਂਗਸਟਰ ਦਾ ਕਤਲ

By Pardeep Singh -- September 19, 2022 5:20 pm

Nagaur Court Firing Murder: ਰਾਜਸਥਾਨ ਦੇ ਨਾਗੌਰ ਕੋਰਟ ਕੰਪਲੈਕਸ  ਵਿੱਚ ਸੋਮਵਾਰ ਨੂੰ ਗੈਂਗਵਾਰ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਗਿਆ ਹੈ ਕਿ ਗੈਂਗਸਟਰ ਸੰਦੀਪ ਬਿਸ਼ਨੋਈ ਨੂੰ ਨਾਗੌਰ ਪੁਲਿਸ ਦੇ ਸਾਹਮਣੇ ਹੀ ਸ਼ੂਟਰਾਂ ਨੇ ਕੋਰਟ ਕੰਪਲੈਕਸ ਦੇ ਬਾਹਰ ਗੋਲ਼ੀ ਮਾਰ ਦਿੱਤੀ, ਜਿਸ ਕਾਰਨ ਸੰਦੀਪ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪਤਾ ਲੱਗਾ ਹੈ ਕਿ ਸੰਦੀਪ ਨਾਗੌਰ ਦੀ ਜੇਲ੍ਹ 'ਚ ਬੰਦ ਸੀ। ਗੋਲ਼ੀਬਾਰੀ ਦੀ ਘਟਨਾ ਤੋਂ ਬਾਅਦ ਅਦਾਲਤ ਦੇ ਬਾਹਰ ਹਫੜਾ-ਦਫੜੀ ਮਚ ਗਈ।

ਅਦਾਲਤ ਦੇ ਬਾਹਰ ਖੜ੍ਹੇ ਵਕੀਲ ਨੂੰ ਛੂਹ ਕੇ ਇੱਕ ਗੋਲੀ ਵੀ ਨਿਕਲ ਗਈ। ਘਟਨਾ ਤੋਂ ਬਾਅਦ ਸਾਰਿਆਂ ਨੂੰ ਨਾਗੌਰ ਦੇ ਜੇਐਲਐਨ ਹਸਪਤਾਲ ਲਿਜਾਇਆ ਗਿਆ। ਜਿੱਥੇ ਸੰਦੀਪ ਦੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਣ 'ਤੇ ਐਸਪੀ ਰਾਮਾਮੂਰਤੀ ਜੋਸ਼ੀ, ਐਡੀਸ਼ਨਲ ਐਸਪੀ ਰਾਜੇਸ਼ ਮੀਨਾ ਸਮੇਤ ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚੇ।

ਦੱਸ ਦੇਈਏ ਕਿ ਸੰਦੀਪ ਹਰਿਆਣਾ ਦਾ ਬਦਨਾਮ ਗੈਂਗਸਟਰ ਤੇ ਸੁਪਾਰੀ ਕਿਲਰ ਸੀ। ਉਹ ਸੇਠੀ ਗੈਂਗ ਨਾਲ ਜੁੜਿਆ ਹੋਇਆ ਸੀ। ਪੁਲਿਸ ਅਧਿਕਾਰੀਆਂ ਅਨੁਸਾਰ ਉਹ ਸ਼ਰਾਬ ਦੀ ਤਸਕਰੀ ਦੇ ਨਾਲ-ਨਾਲ ਸੁਪਾਰੀ ਕਿਲਿੰਗ ਦਾ ਕੰਮ ਵੀ ਕਰਦਾ ਸੀ। ਨਾਗੌਰ 'ਚ ਵੀ ਇਕ ਵਪਾਰੀ ਦਾ ਕਤਲ ਕਰ ਦਿੱਤਾ ਗਿਆ ਸੀ। ਭੀਲਵਾੜਾ 'ਚ ਦੋ ਕਾਂਸਟੇਬਲਾਂ ਦਾ ਕਤਲ ਕਰਨ ਵਾਲੇ ਤਸਕਰ ਰਾਜੂ ਫੌਜੀ ਅਤੇ ਗੈਂਗਸਟਰ ਸੰਦੀਪ ਬਿਸ਼ਨੋਈ ਖਾਸ ਦੋਸਤ ਸਨ। ਸੰਦੀਪ ਨੇ ਹੀ ਰਾਜੂ ਫੌਜੀ ਨੂੰ ਪੁਲਿਸ ਵਾਲਿਆਂ ਨੂੰ ਮਾਰਨ ਲਈ ਹਥਿਆਰ ਦਿੱਤੇ ਸਨ।

ਸਾਂਸਦ ਹਨੂੰਮਾਨ ਬੇਨੀਵਾਲ ਨੇ ਕਿਹਾ ਕਿ ਨਾਗੌਰ ਸ਼ਹਿਰ 'ਚ ਅਦਾਲਤ ਦੇ ਕੰਪਲੈਕਸ 'ਚ ਸ਼ਰੇਆਮ ਗੋਲੀਆਂ ਚਲਾ ਕੇ ਇਕ ਵਿਅਕਤੀ ਦਾ ਕਤਲ ਕਰਨ ਦੀ ਘਟਨਾ ਮੰਦਭਾਗੀ ਹੈ। ਉਨ੍ਹਾਂ ਦੱਸਿਆ ਕਿ ਇਸ ਅਦਾਲਤੀ ਕੰਪਲੈਕਸ ਤੋਂ ਜ਼ਿਲ੍ਹਾ ਪੁਲਿਸ ਮੁਖੀ ਦੀ ਰਿਹਾਇਸ਼ ਮਹਿਜ਼ 50 ਮੀਟਰ ਦੀ ਦੂਰੀ ’ਤੇ ਹੈ ਅਤੇ ਕਲੈਕਟਰ, ਐਸਪੀ ਦਾ ਦਫ਼ਤਰ ਮਹਿਜ਼ 100 ਮੀਟਰ ਦੀ ਦੂਰੀ ’ਤੇ ਹੈ।

ਇਹ ਵੀ ਪੜ੍ਹੋ:SGPC ਦੇ ਸਾਬਕਾ ਮੈਨੇਜਰ ਨੇ ਬੱਚਿਆ ਨੂੰ ਨਸ਼ਿਆਂ ਤੋਂ ਬਚਾਉਣ ਲਈ ਚਲਾਇਆ ਸਾਈਕਲ

-PTC News

  • Share