ਕੂੜੇ ਦੀ ਸਾਂਭ-ਸੰਭਾਲ ਲਈ ਇਸ ਧੀ ਨੇ ਤਿਆਰ ਕੀਤਾ ਅਨੋਖਾ ਮਾਡਲ, ਚਤੁਰਫਾ ਹੋ ਰਹੀ ਹੈ ਸ਼ਲਾਘਾ

Garbage Model Make Tania From Ferozpur

ਫਿਰੋਜ਼ਪੁਰ: ਕਹਿੰਦੇ ਨੇ ਜੋ ਮੇਹਨਤ ਦੇ ਰਸਤੇ ‘ਤੇ ਚੱਲਦੇ ਨੇ ਉਹ ਇਕ ਨਾ ਇੱਕ ਦਿਨ ਜ਼ਰੂਰ ਮੰਜ਼ਿਲ ਤੱਕ ਪਹੁੰਚ ਜਾਂਦੇ ਹਨ। ਅਜਿਹਾ ਹੀ ਕੁਝ ਕਰ ਦਿਖਾਇਆ ਹੈ ਫਿਰੋਜ਼ਪੁਰ ਦੀ ਤਾਨੀਆ ਨੇ, ਜਿਸ ਨੇ ਸਖ਼ਤ ਮੇਹਨਤ ਦੇ ਜ਼ਰੀਏ ਕੂੜੇ ਦੀ ਸਾਂਭ-ਸੰਭਾਲ ਲਈ ਮਾਡਲ ਤਿਆਰ ਕੀਤਾ ਹੈ।

Garbage Model Make Tania From Ferozpurਇਸ ਮਾਡਲ ਕਾਰਨ ਤਾਨੀਆ ਦੀ ਸੂਬੇ ਭਰ ‘ਚ ਪ੍ਰਸੰਸਾ ਹੋ ਰਹੀ ਹੈ। ਤਾਨੀਆ ਨੇ ਦੁਨੀਆ ਦਾ ਸਭ ਤੋਂ ਅਨੋਖਾ ਕੂੜੇਦਾਨ ਬਣਾ ਕੇ ਜ਼ਿਲੇ ਦੇ ਨਾਲ-ਨਾਲ ਆਪਣਾ, ਆਪਣੇ ਸਕੂਲ ਦਾ ਨਾਂ ਅਤੇ ਪਰਿਵਾਰ ਦਾ ਨਾਂ ਪੂਰੇ ਦੇਸ਼ ‘ਚ ਰੌਸ਼ਨ ਕਰ ਦਿੱਤਾ ਹੈ।

ਹੋਰ ਪੜ੍ਹੋ: ਰਾਜਸਥਾਨ ਰਾਇਲਜ਼ ਨੂੰ ਵੱਡਾ ਝਟਕਾ, ਹੁਣ ਇਸ ਟੀਮ ਲਈ ਖੇਡਣਗੇ ਰਹਾਨੇ !

ਮਿਲੀ ਜਾਣਕਾਰੀ ਮੁਤਾਬਕ ਤਾਨੀਆ ਦੇ ਇਸ ਮਾਡਲ ਦੇ ਸਦਕਾ ਉਸ ਨੂੰ ਰਾਸ਼ਟਰੀ ਪੱਧਰ ‘ਤੇ ਸਨਮਾਨਿਤ ਕੀਤਾ ਜਾ ਚੁੱਕਾ ਹੈ ਅਤੇ ਹੁਣ ਭਾਰਤ ਸਰਕਾਰ ਵਲੋਂ ਉਸ ਨੂੰ ਜਾਪਾਨ ਭੇਜਿਆ ਜਾ ਰਿਹਾ ਹੈ।

Garbage Model Make Tania From Ferozpurਉਧਰ ਤਾਨੀਆ ਦੀ ਸਕੂਲ ਪ੍ਰਿੰਸੀਪਲ ਨੇ ਕਿਹਾ ਕਿ ਸਰਕਾਰ ਨੇ ਪੂਰੇ ਪੰਜਾਬ ‘ਚੋਂ ਤਾਨੀਆ ਦੀ ਚੋਣ ਕੀਤੀ ਹੈ, ਜੋ ਉਨ੍ਹਾਂ ਲਈ ਮਾਣ ਵਾਲੀ ਗੱਲ ਹੈ।

-PTC News