ਰਾਜਸਥਾਨ ਰਾਇਲਜ਼ ਨੂੰ ਵੱਡਾ ਝਟਕਾ, ਹੁਣ ਇਸ ਟੀਮ ਲਈ ਖੇਡਣਗੇ ਰਹਾਨੇ !

Ajinkya Rahane

ਰਾਜਸਥਾਨ ਰਾਇਲਜ਼ ਨੂੰ ਵੱਡਾ ਝਟਕਾ, ਹੁਣ ਇਸ ਟੀਮ ਲਈ ਖੇਡਣਗੇ ਰਹਾਨੇ !,ਨਵੀਂ ਦਿੱਲੀ: ਭਾਰਤੀ ਟੈਸਟ ਟੀਮ ਦੇ ਉਪ ਕਪਤਾਨ ਅਜਿੰਕਯ ਰਹਾਨੇ ਵੀਰਵਾਰ ਨੂੰ ਆਈ. ਪੀ. ਐੱਲ. ਖਿਡਾਰੀਆਂ ਦਾ ਟ੍ਰਾਂਸਫਰ ਵਿੰਡੋਅ ਖਤਮ ਹੋਣ ਤੋਂ ਪਹਿਲਾਂ ਰਾਜਸਥਾਨ ਰਾਇਲਜ਼ ਛੱਡ ਦਿੱਲੀ ਕੈਪੀਟਲਸ ਨਾਲ ਜੁੜ ਗਏ ਹਨ।

ਮੀਡੀਆ ਰਿਪੋਰਟਾਂ ਮੁਤਾਬਕ ਅਜਿੰਕਯ ਰਹਾਨੇ ਹੁਣ ਪ੍ਰਿਥਵੀ ਸ਼ਾਹ ਦੀ ਜਗ੍ਹਾ ਦਿੱਲੀ ਕੈਪੀਟਲਸ ਲਈ ਖੇਡਣਗੇ। ਰਹਾਨੇ 2011 ਵਿਚ ਮੁੰਬਈ ਇੰਡੀਅਨਜ਼ ਤੋਂ ਰਾਜਸਥਾਨ ਵਿਚ ਆਏ ਸੀ।

ਹੋਰ ਪੜ੍ਹੋ: ਵਿਦੇਸ਼ ਜਾਣ ਵਾਲਿਆਂ ਲਈ ਵੱਡੀ ਖ਼ਬਰ, ਹੁਣ ਇਸ ਦੇਸ਼ ਲਈ ਵੀਜ਼ੇ ਦੀ ਨਹੀਂ ਪਵੇਗੀ ਲੋੜ !

ਉਹ ਆਈ. ਪੀ. ਐੱਲ. ਵਿਚ 2 ਸੈਂਕੜੇ ਲਗਾ ਚੁੱਕੇ ਹਨ ਅਤੇ 2012 ਵਿਚ ਰਾਇਲਜ਼ ਲਈ ਸਭ ਤੋਂ ਵੱਧ ਦੌੜਾਂ ਬਣਾਈਆਂ ਸੀ। ਰਹਾਨੇ ਨੇ 2019 ਸੈਸ਼ਨ ਵਿਚ 14 ਮੈਚਾਂ ਵਿਚ 393 ਦੌੜਾਂ ਬਣਾਈਆਂ ਸੀ ਹਾਲਾਂਕਿ ਸੈਸ਼ਨ ਵਿਚਾਲੇ ਉਸ ਨੂੰ ਕਪਤਾਨੀ ਤੋਂ ਹਟਾ ਕੇ ਸਟੀਵ ਸਮਿਥ ਨੂੰ ਕਪਤਾਨ ਬਣਾ ਦਿੱਤਾ ਗਿਆ ਸੀ।

-PTC News