ਮੁੱਖ ਖਬਰਾਂ

ਇਥੇ ਕੋਰੋਨਾ ਵੈਕਸੀਨ ਲਗਵਾਉਣ 'ਤੇ ਇਨਾਮ 'ਚ ਦਿੱਤਾ ਜਾਂਦਾ Gold Gift, ਜਾਣੋਂ ਕਿੱਥੇ ਮਿਲ ਰਿਹਾ ਤੋਹਫ਼ਾ   

By Shanker Badra -- April 06, 2021 3:51 pm

ਨਵੀਂ ਦਿੱਲੀ :  ਦੇਸ਼ ਵਿਚ ਕੋਰੋਨਾ ਇਨਫੈਕਸ਼ਨ ਵਧਣ ਦੇ ਨਾਲ-ਨਾਲ ਵੈਕਸੀਨੇਸ਼ਨ ਦਾ ਕੰਮ ਵੀ ਤੇਜ਼ੀ ਨਾਲ ਚੱਲ ਰਿਹਾ ਹੈ। ਅਜਿਹੇ ਵਿਚ ਦੇਸ਼ 'ਚ ਇਕ ਜਗ੍ਹਾ ਅਜਿਹੀ ਵੀ ਹੈ ,ਜਿੱਥੇ ਕੋਰੋਨਾ ਵੈਕਸੀਨ ਲਗਵਾਉਣ 'ਤੇ ਇਨਾਮ 'ਚ Gold ਦਿੱਤਾ ਜਾ ਰਿਹਾ ਹੈ।

ਪੜ੍ਹੋ ਹੋਰ ਖ਼ਬਰਾਂ : ਦਿੱਲੀ 'ਚ ਰਾਤ 10 ਵਜੇ ਤੋਂ ਸਵੇਰ 5 ਵਜੇ ਤੱਕ ਲੱਗੇਗਾ ਨਾਈਟ ਕਰਫ਼ਿਊ , ਇਨ੍ਹਾਂ ਲੋਕਾਂ ਨੂੰ ਮਿਲੇਗੀ ਰਾਹਤ 

ਇਹ ਸ਼ਾਨਦਾਰ ਆਫਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਗ੍ਰਹਿ ਸੂਬੇ ਗੁਜਰਾਤ ਦੇ ਰਾਜਕੋਟ ਸ਼ਹਿਰ 'ਚ ਚੱਲ ਰਿਹਾ ਹੈ ਤੇ ਇੱਥੇ ਵੈਕਸੀਨ ਲਗਵਾਉਣ 'ਤੇ ਸੋਨਾ ਤੇ ਹੋਰ ਸਾਮਾਨ ਤੋਹਫ਼ੇ 'ਚ ਦਿੱਤਾ ਜਾ ਰਿਹਾ ਹੈ।

ਇਥੇ ਕੋਰੋਨਾ ਵੈਕਸੀਨ ਲਗਵਾਉਣ 'ਤੇ ਇਨਾਮ 'ਚ ਦਿੱਤਾ ਜਾਂਦਾ Gold Gift, ਜਾਣੋਂ ਕਿੱਥੇ ਮਿਲ ਰਿਹਾ ਤੋਹਫ਼ਾ

ਜਾਣਕਾਰੀ ਅਨੁਸਾਰ ਗੁਜਰਾਤ ਦੇ ਰਾਜਕੋਟ 'ਚ ਸੁਨਿਆਰੇ ਭਾਈਚਾਰਾ (Goldsmith Community) ਕੋਰੋਨਾ ਵੈਕਸੀਨ ਲਗਾਉਣ ਵਾਲੇ ਲੋਕਾਂ ਨੂੰ ਤੋਹਫ਼ੇ ਵੰਡ ਰਿਹਾ ਹੈ। ਭਾਈਚਾਰਾ ਅਜਿਹਾ ਇਸ ਲਈ ਕਰ ਰਿਹਾ ਹੈ ਤਾਂ ਜੋ ਵੱਧ ਤੋਂ ਵੱਧ ਲੋਕ ਕੋਰੋਨਾ ਵੈਕਸੀਨ ਦਾ ਟੀਕਾ ਲਗਵਾਉਣ।

ਇਥੇ ਕੋਰੋਨਾ ਵੈਕਸੀਨ ਲਗਵਾਉਣ 'ਤੇ ਇਨਾਮ 'ਚ ਦਿੱਤਾ ਜਾਂਦਾ Gold Gift, ਜਾਣੋਂ ਕਿੱਥੇ ਮਿਲ ਰਿਹਾ ਤੋਹਫ਼ਾ

ਓਥੇ ਸੁਨਿਆਰਾ ਭਾਈਚਾਰਾ ਮੁਫ਼ਤ ਤੋਹਫ਼ੇ ਦੇ ਰੂਪ 'ਚ ਔਰਤਾਂ ਨੂੰ ਗੋਲਡ ਨੋਜ਼ ਪਿਨ (Gold Nose Pin) ਤੇ ਪੁਰਸ਼ਾਂ ਨੂੰ Hand Blander ਦੇ ਰਿਹਾ ਹੈ। ਇਹ ਆਫਰ ਦਾ ਫਾਇਦਾ ਸਿਰਫ਼ ਇਸੇ ਕਮਿਊਨਿਟੀ ਦੇ ਲੋਕਾਂ ਨੂੰ ਹੀ ਦਿੱਤਾ ਜਾ ਰਿਹਾ ਹੈ।

-PTCNews

  • Share