Fri, Sep 25, 2026
Whatsapp

Video : ਲੁਟੇਰਿਆਂ ਨੇ ਮਹਿਲਾ ਸਰਪੰਚ ਵੀ ਨਹੀਂ ਬਖ਼ਸੀ, ਵੇਖੋ ਕਿਵੇਂ ਅੱਖ ਦੇ ਝਪਕੇ 'ਚ ਵਾਲੀਆਂ ਲਾ ਕੇ ਹੋਏ ਫ਼ਰਾਰ

Punjab Sarpanch Looted Video : ਜਾਂਚ ਅਧਿਕਾਰੀ ਮੁਤਾਬਕ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ। ਸ਼ੁਰੂਆਤੀ ਜਾਂਚ ਦੌਰਾਨ ਦੋ ਸ਼ੱਕੀ ਨੌਜਵਾਨ ਸੀਸੀਟੀਵੀ ਫੁਟੇਜ ਵਿੱਚ ਦਿਖਾਈ ਦੇ ਰਹੇ ਹਨ, ਜੋ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਫ਼ਰਾਰ ਹੁੰਦੇ ਨਜ਼ਰ ਆ ਰਹੇ ਹਨ।

Reported by:  PTC News Desk  Edited by:  KRISHAN KUMAR SHARMA -- September 25th 2026 04:09 PM -- Updated: September 25th 2026 04:15 PM
Video : ਲੁਟੇਰਿਆਂ ਨੇ ਮਹਿਲਾ ਸਰਪੰਚ ਵੀ ਨਹੀਂ ਬਖ਼ਸੀ, ਵੇਖੋ ਕਿਵੇਂ ਅੱਖ ਦੇ ਝਪਕੇ 'ਚ ਵਾਲੀਆਂ ਲਾ ਕੇ ਹੋਏ ਫ਼ਰਾਰ

Video : ਲੁਟੇਰਿਆਂ ਨੇ ਮਹਿਲਾ ਸਰਪੰਚ ਵੀ ਨਹੀਂ ਬਖ਼ਸੀ, ਵੇਖੋ ਕਿਵੇਂ ਅੱਖ ਦੇ ਝਪਕੇ 'ਚ ਵਾਲੀਆਂ ਲਾ ਕੇ ਹੋਏ ਫ਼ਰਾਰ

Punjab Sarpanch Looted Video : ਪੰਜਾਬ ਦੇ ਪਿੰਡ ਸੈਦੋਲੇਹਲ ਵਿੱਚ ਬੇਖੌਫ਼ ਬਦਮਾਸ਼ਾਂ ਵੱਲੋਂ ਦਿਨ-ਦਿਹਾੜੇ ਇੱਕ ਸਨਸਨੀਖੇਜ਼ ਵਾਰਦਾਤ ਨੂੰ ਅੰਜਾਮ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਪਿੰਡ ਦੀ ਮੌਜੂਦਾ ਮਹਿਲਾ ਸਰਪੰਚ ਅਮਰਜੀਤ ਕੌਰ ਦੇ ਕੰਨਾਂ ਤੋਂ ਅਣਪਛਾਤੇ ਬਾਈਕ ਸਵਾਰ ਲੁਟੇਰੇ ਸੋਨੇ ਦੀਆਂ ਵਾਲੀਆਂ ਝਪਟ ਕੇ ਮੌਕੇ ਤੋਂ ਫ਼ਰਾਰ ਹੋ ਗਏ। ਪੂਰੀ ਵਾਰਦਾਤ ਨੇੜੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਵੀ ਕੈਦ ਹੋ ਗਈ ਹੈ।

ਇਹ ਵੀ ਪੜ੍ਹੋ...

EC ਵਿਵਾਦ ਸੁਪਰੀਮ ਕੋਰਟ ਪਹੁੰਚਿਆ; ਗਿਆਨੇਸ਼ ਕੁਮਾਰ 'ਤੇ ਖਿਲਾਫ਼ ਮੁਕੱਦਮਾ ਅਤੇ 13 ਕਰੋੜ ਵੋਟਰਾਂ ਦੇ ਨਾਮ ਹਟਾਉਣ ਦੀ ਜਾਂਚ ਦੀ ਮੰਗ

ਪੀੜਤ ਮਹਿਲਾ ਸਰਪੰਚ ਅਮਰਜੀਤ ਕੌਰ ਨੇ ਆਪਣੀ ਹੱਡਬੀਤੀ ਸੁਣਾਉਂਦਿਆਂ ਦੱਸਿਆ ਕਿ ਉਹ ਆਪਣੇ ਘਰ ਦੇ ਅੰਦਰ ਮੌਜੂਦ ਸਨ ਅਤੇ ਉਨ੍ਹਾਂ ਦੀ ਪੋਤੀ ਬਾਹਰ ਐਕਟਿਵਾ ਧੋ ਰਹੀ ਸੀ। ਇਸੇ ਦੌਰਾਨ ਮੋਟਰਸਾਈਕਲ ’ਤੇ ਸਵਾਰ ਦੋ ਅਣਪਛਾਤੇ ਨੌਜਵਾਨ ਉਨ੍ਹਾਂ ਦੇ ਘਰ ਦੇ ਬਾਹਰ ਆਏ। ਨੌਜਵਾਨਾਂ ਨੇ ਉਨ੍ਹਾਂ ਦੀ ਪੋਤੀ ਨੂੰ ਸਰਪੰਚ ਨੂੰ ਬਾਹਰ ਬੁਲਾਉਣ ਲਈ ਕਿਹਾ।

ਘਰ ਪੁੱਛਣ ਬਹਾਨੇ ਲੁਟੇਰਿਆਂ ਨੇ ਬਣਾਇਆ ਸ਼ਿਕਾਰ

ਜਦੋਂ ਅਮਰਜੀਤ ਕੌਰ ਘਰ ਤੋਂ ਬਾਹਰ ਆਈ ਤਾਂ ਇੱਕ ਨੌਜਵਾਨ ਦਰਵਾਜ਼ੇ ਨੇੜੇ ਖੜ੍ਹਾ ਸੀ, ਜਦਕਿ ਦੂਜਾ ਮੋਟਰਸਾਈਕਲ ਸਟਾਰਟ ਕਰਕੇ ਤਿਆਰ ਬੈਠਾ ਸੀ। ਬਦਮਾਸ਼ਾਂ ਨੇ ਕਿਸੇ ਦਾ ਘਰ ਪੁੱਛਣ ਅਤੇ ਮੁਰਗਿਆਂ ਸਬੰਧੀ ਗੱਲਬਾਤ ਕਰਨ ਦੇ ਬਹਾਨੇ ਸਰਪੰਚ ਨੂੰ ਗੱਲਾਂ ਵਿੱਚ ਉਲਝਾ ਲਿਆ।

ਪੰਜਾਬ ਸਰਕਾਰ ਨੂੰ ਹਾਈਕੋਰਟ ਦਾ ਇੱਕ ਹੋਰ ਵੱਡਾ ਝਟਕਾ ! ਹਾਈਕੋਰਟ ਨੇ ਮੁਹਾਲੀ 'ਚ ਜ਼ਮੀਨ ਐਕਵਾਇਰ 'ਤੇ ਲਾਈ ਰੋਕ

ਇਸ ਦੌਰਾਨ ਜਿਵੇਂ ਹੀ ਸਰਪੰਚ ਦਾ ਧਿਆਨ ਭਟਕਿਆ ਤਾਂ ਇੱਕ ਨੌਜਵਾਨ ਨੇ ਅਚਾਨਕ ਝਪਟਾ ਮਾਰ ਕੇ ਉਨ੍ਹਾਂ ਦੇ ਦੋਵੇਂ ਕੰਨਾਂ ਤੋਂ ਸੋਨੇ ਦੀਆਂ ਵਾਲੀਆਂ ਨੋਚ ਲਈਆਂ। ਵਾਰਦਾਤ ਤੋਂ ਬਾਅਦ ਅਮਰਜੀਤ ਕੌਰ ਨੇ ਬਦਮਾਸ਼ਾਂ ਨੂੰ ਫੜਨ ਅਤੇ ਰੋਕਣ ਦੀ ਪੂਰੀ ਕੋਸ਼ਿਸ਼ ਕੀਤੀ। ਧੱਕਾ-ਮੁੱਕੀ ਅਤੇ ਖਿੱਚ-ਧੂਹ ਦੌਰਾਨ ਉਹ ਰਸਤੇ ਵਿੱਚ ਜ਼ਮੀਨ ’ਤੇ ਡਿੱਗ ਪਈ। ਇਸ ਤੋਂ ਬਾਅਦ ਦੋਵੇਂ ਬਦਮਾਸ਼ ਤੇਜ਼ੀ ਨਾਲ ਮੋਟਰਸਾਈਕਲ ’ਤੇ ਸਵਾਰ ਹੋ ਕੇ ਮੌਕੇ ਤੋਂ ਫ਼ਰਾਰ ਹੋ ਗਏ।

ਪੁਲਿਸ ਵੱਲੋਂ ਸੀਸੀਟੀਵੀ ਫੁਟੇਜ਼ ਜਾ ਰਹੀ ਖੰਗਾਲੀ

ਘਟਨਾ ਦੀ ਸੂਚਨਾ ਤੁਰੰਤ ਸਥਾਨਕ ਪੁਲਿਸ ਨੂੰ ਦਿੱਤੀ ਗਈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਸੂਚਨਾ ਮਿਲਦੇ ਹੀ ਪੁਲਿਸ ਟੀਮ ਨੇ ਮੌਕੇ ’ਤੇ ਪਹੁੰਚ ਕੇ ਘਟਨਾ ਸਥਾਨ ਦਾ ਜਾਇਜ਼ਾ ਲਿਆ। ਪੀੜਤਾ ਦੇ ਬਿਆਨਾਂ ਦੇ ਆਧਾਰ ’ਤੇ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਮੁਕੱਦਮਾ ਨੰਬਰ 113 ਦਰਜ ਕਰਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਜਾਂਚ ਅਧਿਕਾਰੀ ਮੁਤਾਬਕ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ। ਸ਼ੁਰੂਆਤੀ ਜਾਂਚ ਦੌਰਾਨ ਦੋ ਸ਼ੱਕੀ ਨੌਜਵਾਨ ਸੀਸੀਟੀਵੀ ਫੁਟੇਜ ਵਿੱਚ ਦਿਖਾਈ ਦੇ ਰਹੇ ਹਨ, ਜੋ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਫ਼ਰਾਰ ਹੁੰਦੇ ਨਜ਼ਰ ਆ ਰਹੇ ਹਨ। ਪੁਲਿਸ ਵੱਲੋਂ ਸ਼ੱਕੀ ਨੌਜਵਾਨਾਂ ਦੇ ਹੁਲੀਆ ਅਤੇ ਮੋਟਰਸਾਈਕਲ ਦੀ ਪਛਾਣ ਕਰਨ ਦੇ ਯਤਨ ਕੀਤੇ ਜਾ ਰਹੇ ਹਨ।

ਇਹ ਵੀ ਪੜ੍ਹੋ...

ਪੰਜਾਬ 'ਚ ਅਕਾਲੀ ਦਲ ਤੋਂ ਬਿਨਾਂ ਸਰਕਾਰ ਨਹੀਂ ਬਣਾ ਸਕਦੀ BJP ; ਕੈਪਟਨ ਬੋਲੇ - ਮੈਂ ਭਾਜਪਾਈ ਬਣ ਕੇ ਕੁੱਝ ਨਹੀਂ ਖੱਟਿਆ

- PTC NEWS

Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK