Fri, Sep 25, 2026
Whatsapp

Inverter ਤੋਂ ਮੋਬਾਈਲ ਚਾਰਜ ਕਰਨ ਵਾਲੇ ਸਾਵਧਾਨ ! ਕਪੂਰਥਲਾ 'ਚ 25 ਸਾਲਾ ਨੌਜਵਾਨ ਦੀ ਹੋਈ ਮੌਤ

Mobile Charging Dangerous from Inverter : ਪਿੰਡ ਸੁਰਖਪੁਰ ਪੱਤੀ ਅਕਬਰਪੁਰ ਤੋਂ ਇੱਕ ਦਰਦਨਾਕ ਘਟਨਾ ਸਾਹਮਣੇ ਆਈ ਹੈ। ਇੱਥੇ ਇਨਵਰਟਰ ਤੋਂ ਮੋਬਾਈਲ ਫੋਨ ਚਾਰਜ ਕਰਦੇ ਸਮੇਂ ਕਰੰਟ ਲੱਗਣ ਕਾਰਨ 25 ਸਾਲਾ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਸਾਗਰ ਪੁੱਤਰ ਮੰਗਾ ਸਿੰਘ ਵਜੋਂ ਹੋਈ ਹੈ।

Reported by:  PTC News Desk  Edited by:  KRISHAN KUMAR SHARMA -- September 25th 2026 06:16 PM -- Updated: September 25th 2026 06:30 PM
Inverter ਤੋਂ ਮੋਬਾਈਲ ਚਾਰਜ ਕਰਨ ਵਾਲੇ ਸਾਵਧਾਨ ! ਕਪੂਰਥਲਾ 'ਚ 25 ਸਾਲਾ ਨੌਜਵਾਨ ਦੀ ਹੋਈ ਮੌਤ

Inverter ਤੋਂ ਮੋਬਾਈਲ ਚਾਰਜ ਕਰਨ ਵਾਲੇ ਸਾਵਧਾਨ ! ਕਪੂਰਥਲਾ 'ਚ 25 ਸਾਲਾ ਨੌਜਵਾਨ ਦੀ ਹੋਈ ਮੌਤ

Mobile Charging Dangerous from Inverter : ਜੇਕਰ ਤੁਸੀ ਵੀ ਇਨਵਰਟਰ ਤੋਂ ਸਿੱਧਾ ਮੋਬਾਈਲ ਚਾਰਜ ਕਰਦੇ ਹੋ ਤਾਂ ਸਾਵਧਾਨ ਹੋ ਜਾਓ। ਕਪੂਰਥਲਾ 'ਚ ਇੱਕ ਨੌਜਵਾਨ ਦੀ ਮੋਬਾਈਲ ਚਾਰਜ ਕਰਦੇ ਸਮੇਂ ਮੌਤ ਹੋਣ ਦੀ ਖ਼ਬਰ ਹੈ। ਘਟਨਾ, ਪਿੰਡ ਸੁਰਖਪੁਰ ਪੱਤੀ ਅਕਬਰਪੁਰ ਤੋਂ ਇੱਕ ਦਰਦਨਾਕ ਘਟਨਾ ਸਾਹਮਣੇ ਆਈ ਹੈ। ਇੱਥੇ ਇਨਵਰਟਰ ਤੋਂ ਮੋਬਾਈਲ ਫੋਨ ਚਾਰਜ ਕਰਦੇ ਸਮੇਂ ਕਰੰਟ ਲੱਗਣ ਕਾਰਨ 25 ਸਾਲਾ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਸਾਗਰ ਪੁੱਤਰ ਮੰਗਾ ਸਿੰਘ ਵਜੋਂ ਹੋਈ ਹੈ।

ਇਹ ਵੀ ਪੜ੍ਹੋ...EC ਵਿਵਾਦ ਸੁਪਰੀਮ ਕੋਰਟ ਪਹੁੰਚਿਆ; ਗਿਆਨੇਸ਼ ਕੁਮਾਰ 'ਤੇ ਖਿਲਾਫ਼ ਮੁਕੱਦਮਾ ਅਤੇ 13 ਕਰੋੜ ਵੋਟਰਾਂ ਦੇ ਨਾਮ ਹਟਾਉਣ ਦੀ ਜਾਂਚ ਦੀ ਮੰਗ

ਇਨਵਰਟਰ 'ਤੇ ਮੋਬਾਈਲ ਚਾਰਜ ਲਗਾ ਰਿਹਾ ਸੀ ਸਾਗਰ

ਜਾਣਕਾਰੀ ਅਨੁਸਾਰ, ਸਾਗਰ ਘਰ ਵਿੱਚ ਇਨਵਰਟਰ ’ਤੇ ਆਪਣਾ ਮੋਬਾਈਲ ਫੋਨ ਚਾਰਜ ਕਰਨ ਲਈ ਲਗਾ ਰਿਹਾ ਸੀ। ਇਸ ਦੌਰਾਨ ਅਚਾਨਕ ਉਸਨੂੰ ਕਰੰਟ ਲੱਗ ਗਿਆ। ਹਾਦਸੇ ਤੋਂ ਬਾਅਦ ਪਰਿਵਾਰਕ ਮੈਂਬਰਾਂ ਵੱਲੋਂ ਉਸਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ, ਪਰ ਉਸਦੀ ਜਾਨ ਨਹੀਂ ਬਚਾਈ ਜਾ ਸਕੀ।


ਇਸ ਘਟਨਾ ਤੋਂ ਬਾਅਦ ਪਰਿਵਾਰ ਵਿੱਚ ਸੋਗ ਦੀ ਲਹਿਰ ਹੈ। ਕੁਝ ਪਲ ਪਹਿਲਾਂ ਤੱਕ ਘਰ ਵਿੱਚ ਮੌਜੂਦ ਸਾਗਰ ਦੀ ਅਚਾਨਕ ਮੌਤ ਨੇ ਪਰਿਵਾਰ ਨੂੰ ਝੰਜੋੜ ਕੇ ਰੱਖ ਦਿੱਤਾ।

ਪਰਿਵਾਰ ਅਤੇ ਸਰਪੰਚ ਵੱਨੋਂ ਲੋਕਾਂ ਨੂੰ ਉਪਕਰਨਾਂ ਦੀ ਵਰਤੋਂ ਸਮੇਂ ਸਾਵਧਾਨੀ ਵਰਤਣ ਦੀ ਅਪੀਲ

ਪਰਿਵਾਰ ਅਤੇ ਸਾਬਕਾ ਸਰਪੰਚ ਮੇਜਰ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਇਨਵਰਟਰ, ਬੈਟਰੀ, ਬਿਜਲੀ ਦੀਆਂ ਤਾਰਾਂ ਅਤੇ ਸਾਕਟਾਂ ਦੀ ਵਰਤੋਂ ਕਰਦੇ ਸਮੇਂ ਪੂਰੀ ਸਾਵਧਾਨੀ ਵਰਤੀ ਜਾਵੇ। ਉਨ੍ਹਾਂ ਕਿਹਾ ਕਿ ਬੱਚਿਆਂ ਅਤੇ ਨੌਜਵਾਨਾਂ ਨੂੰ ਵੀ ਬਿਜਲੀ ਦੇ ਉਪਕਰਨਾਂ ਨਾਲ ਜੁੜੇ ਖਤਰਿਆਂ ਬਾਰੇ ਜਾਗਰੂਕ ਕਰਨਾ ਜ਼ਰੂਰੀ ਹੈ।

ਮਾਹਰਾਂ ਮੁਤਾਬਕ ਖੁਦ ਨਾ ਕਰੋ ਉਪਕਰਨ ਦੀ ਖ਼ਰਾਬੀ ਠੀਕ

ਮਾਹਿਰਾਂ ਮੁਤਾਬਕ, ਇਨਵੈਟਰ ਜਾਂ ਬਿਜਲੀ ਦੇ ਕਿਸੇ ਵੀ ਉਪਕਰਨ ਵਿੱਚ ਖਰਾਬੀ ਹੋਣ ’ਤੇ ਖੁਦ ਮੁਰੰਮਤ ਕਰਨ ਦੀ ਬਜਾਏ ਯੋਗ ਇਲੈਕਟ੍ਰੀਸ਼ੀਅਨ ਤੋਂ ਜਾਂਚ ਕਰਵਾਉਣੀ ਚਾਹੀਦੀ ਹੈ। ਖੁੱਲ੍ਹੀਆਂ ਜਾਂ ਖਰਾਬ ਤਾਰਾਂ, ਸਾਕਟਾਂ ਅਤੇ ਬੈਟਰੀ ਕੁਨੈਕਸ਼ਨਾਂ ਨੂੰ ਹੱਥ ਲਗਾਉਣ ਤੋਂ ਵੀ ਬਚਣਾ ਚਾਹੀਦਾ ਹੈ।


ਇਹ ਘਟਨਾ ਇੱਕ ਵਾਰ ਫਿਰ ਯਾਦ ਦਿਵਾਉਂਦੀ ਹੈ ਕਿ ਘਰ ਵਿੱਚ ਵਰਤੇ ਜਾਣ ਵਾਲੇ ਬਿਜਲੀ ਦੇ ਉਪਕਰਨਾਂ ਨਾਲ ਥੋੜ੍ਹੀ ਜਿਹੀ ਲਾਪਰਵਾਹੀ ਵੀ ਜਾਨਲੇਵਾ ਸਾਬਤ ਹੋ ਸਕਦੀ ਹੈ।

ਇਨਵਰਫਰ ਤੋਂ ਚਾਰਜਿੰਗ ਸਾਵਧਾਨੀਆਂ

  • ਹਮੇਸ਼ਾ ਆਪਣੇ ਫ਼ੋਨ ਦੇ ਨਾਲ ਆਏ ਅਸਲੀ ਚਾਰਜਰ ਅਤੇ ਕੇਬਲ ਦੀ ਵਰਤੋਂ ਕਰੋ। ਸਸਤੇ ਜਾਂ ਸਥਾਨਕ ਚਾਰਜਰ ਵੋਲਟੇਜ ਦੇ ਉਤਰਾਅ-ਚੜ੍ਹਾਅ ਦੌਰਾਨ ਤੁਹਾਡੇ ਫ਼ੋਨ ਨੂੰ ਨੁਕਸਾਨ ਪਹੁੰਚਾ ਸਕਦੇ ਹਨ।
  • ਘਟੀਆ-ਗੁਣਵੱਤਾ ਵਾਲੇ ਇਨਵਰਟਰਾਂ (ਖਾਸ ਕਰਕੇ ਸਸਤੇ ਵਰਗ-ਵੇਵ ਇਨਵਰਟਰ) ਤੋਂ ਪਾਵਰ ਆਉਟਪੁੱਟ ਵਿੱਚ ਅਕਸਰ ਹਾਰਮੋਨਿਕ ਵਿਗਾੜ (ਅਸਥਿਰਤਾ) ਹੁੰਦਾ ਹੈ, ਜੋ ਸੰਵੇਦਨਸ਼ੀਲ ਚਾਰਜਰਾਂ ਨੂੰ ਜ਼ਿਆਦਾ ਗਰਮ ਕਰ ਸਕਦਾ ਹੈ। 
  • ਆਪਣੇ ਫ਼ੋਨ ਨੂੰ ਪੂਰੀ ਤਰ੍ਹਾਂ ਚਾਰਜ ਹੋਣ ਤੋਂ ਬਾਅਦ ਤੁਰੰਤ ਸਾਕਟ ਤੋਂ ਅਨਪਲੱਗ ਕਰੋ। ਆਪਣੇ ਫ਼ੋਨ ਨੂੰ ਲੰਬੇ ਸਮੇਂ ਲਈ ਜਾਂ ਰਾਤ ਭਰ ਚਾਰਜਿੰਗ ਵਿੱਚ ਨਾ ਛੱਡੋ।
  • ਇਨਵਰਟਰ 'ਤੇ ਪਾਵਰ ਲੋਡ ਅਤੇ ਵੋਲਟੇਜ ਦੇ ਉਤਰਾਅ-ਚੜ੍ਹਾਅ ਜ਼ਿਆਦਾ ਹੋ ਸਕਦੇ ਹਨ। ਗੇਮਾਂ ਖੇਡਣ ਜਾਂ ਚਾਰਜਿੰਗ ਦੌਰਾਨ ਭਾਰੀ ਐਪਸ ਦੀ ਵਰਤੋਂ ਕਰਨ ਨਾਲ ਫ਼ੋਨ ਜ਼ਿਆਦਾ ਗਰਮ ਹੋ ਸਕਦਾ ਹੈ।
  • ਚਾਰਜਿੰਗ ਪੂਰੀ ਹੋਣ ਤੋਂ ਬਾਅਦ, ਪਹਿਲਾਂ ਚਾਰਜਰ ਨੂੰ ਅਨਪਲੱਗ ਕਰੋ ਅਤੇ ਫਿਰ ਫ਼ੋਨ ਨੂੰ ਡਿਸਕਨੈਕਟ ਕਰੋ। ਇਹ ਅਚਾਨਕ ਸਪਾਰਕਿੰਗ ਜਾਂ ਸ਼ਾਰਟ ਸਰਕਟ ਦੇ ਜੋਖਮ ਨੂੰ ਰੋਕਦਾ ਹੈ।

ਇਹ ਵੀ ਪੜ੍ਹੋ...

ਪੰਜਾਬ 'ਚ ਅਕਾਲੀ ਦਲ ਤੋਂ ਬਿਨਾਂ ਸਰਕਾਰ ਨਹੀਂ ਬਣਾ ਸਕਦੀ BJP ; ਕੈਪਟਨ ਬੋਲੇ - ਮੈਂ ਭਾਜਪਾਈ ਬਣ ਕੇ ਕੁੱਝ ਨਹੀਂ ਖੱਟਿਆ

- PTC NEWS

Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK