ਗਲੋਬਲ ਕਬੱਡੀ ਲੀਗ: ਸੈਮੀਫਾਈਨਲ ਮੁਕਾਬਲਿਆਂ ਵਿੱਚ ਅੱਜ ਇਹ 4 ਟੀਮਾਂ ਹੋਣਗੀਆਂ ਆਹਮੋ-ਸਾਹਮਣੇ
ਗਲੋਬਲ ਕਬੱਡੀ ਲੀਗ: ਸੈਮੀਫਾਈਨਲ ਮੁਕਾਬਲਿਆਂ ਵਿੱਚ ਅੱਜ ਇਹ 4 ਟੀਮਾਂ ਹੋਣਗੀਆਂ ਆਹਮੋ-ਸਾਹਮਣੇ,ਮੁਹਾਲੀ: ਪਿਛਲੇ ਦਿਨੀ ਜਲੰਧਰ ਤੋਂ ਸ਼ੁਰੂ ਹੋਇਆ ਗਲੋਬਲ ਕਬੱਡੀ ਲੀਗ ਦਾ ਟੂਰਨਾਮੈਂਟ ਆਪਣੇ ਅੰਤਮ ਪਲਾ ਵਿੱਚ ਪਹੁੰਚ ਗਿਆ ਹੈ।ਇਸ ਟੂਰਨਾਮੈਂਟ ਦੇ ਮੈਚ ਪਹਿਲਾ ਜਲੰਧਰ ਵਿੱਚ ਖੇਡੇ ਗਏ, ਫਿਰ ਲੁਧਿਆਣਾ ਅਤੇ ਹੁਣ ਅੰਤਮ ਮੈਚ ਮੁਹਾਲੀ ਵਿੱਚ ਖੇਡੇ ਜਾ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਗਲੋਬਲ ਕਬੱਡੀ ਲੀਗ ਦੇ ਮੈਚ ਅੱਜ ਮੋਹਾਲੀ ਦੇ ਹਾਕੀ ਸਟੇਡੀਅਮ ਵਿੱਚ ਖੇਡੇ ਜਾ ਰਹੇ ਹਨ।ਇਸ ਦੌਰਾਨ ਅੱਜ ਇਸ ਮੈਦਾਨ ਵਿੱਚ 2 ਸੈਮੀਫਾਈਨਲ ਮੁਕਾਬਲੇ ਖੇਡੇ ਜਾਣਗੇ। ਜਿਸ ਦੌਰਾਨ ਅੱਜ 4 ਟੀਮਾਂ ਦੇ ਵਿਚਕਾਰ ਟੱਕਰ ਦੇਖਣ ਨੂੰ ਮਿਲੇਗੀ। ਹੋਰ ਪੜ੍ਹੋ: ਪਿਆਜ਼ ਲਿਆਵੇਗਾ ਅੱਖਾਂ ‘ਚ ਹੰਝੂ, ਵਿਗੜੇਗਾ ਖਾਣੇ ਦਾ ਸਵਾਦ, ਜਾਣੋ ਮਾਮਲਾ!! ਅੱਜ ਦੇ ਦਿਨ ਦਾ ਪਹਿਲਾ ਸੈਮੀਫਾਈਨਲ ਮੁਕਾਬਲਾ ਕੈਲੇਫੋਰਨੀਆ ਈਗਲਜ਼ ਅਤੇ ਮੈਪਲ ਲੀਫ਼ ਕੈਨੇਡਾ ਦੇ ਵਿਚਕਾਰ ਖੇਡਿਆ ਜਾਵੇਗਾ ਅਤੇ ਦਿਨ ਦੇ ਦੂਸਰੇ ਸੈਮੀਫਾਈਨਲ ਮੁਕਾਬਲੇ ਵਿੱਚ ਸਿੰਘ ਵਾਰੀਅਸ ਪੰਜਾਬ ਅਤੇ ਹਰਿਆਣਾ ਲਾਈਨਜ ਦੇ ਗੱਬਰੂਆਂ ਵਿਚਾਲੇ ਟੱਕਰ ਦੇਖਣ ਨੂੰ ਮਿਲੇਗੀ। ਇਹ ਮੁਕਾਬਲੇ ਅੱਜ ਸ਼ਾਮੀ 5 ਵਜੇ ਖੇਡੇ ਜਾਣਗੇ, ਜਿਸ ਦਾ ਸਿੱਧਾ ਪ੍ਰਸਾਰਣ ਸਿਰਫ ਪੀ.ਟੀ.ਸੀ ਨਿਊਜ਼ 'ਤੇ ਦਿਖਾਇਆ ਜਾਵੇਗਾ। —PTC News