Tue, Dec 23, 2025
Whatsapp

ਖੇਤ 'ਚੋਂ ਮਿੱਟੀ ਚੁੱਕਦੇ ਸਮੇਂ ਮਿਲੇ ਸੋਨੇ-ਚਾਂਦੀ ਦੇ ਸਿੱਕੇ, ਵੱਡੀ ਗਿਣਤੀ ਵਿੱਚ ਇਕੱਠੇ ਹੋਏ ਲੋਕ

Reported by:  PTC News Desk  Edited by:  Shanker Badra -- November 18th 2020 04:39 PM
ਖੇਤ 'ਚੋਂ ਮਿੱਟੀ ਚੁੱਕਦੇ ਸਮੇਂ ਮਿਲੇ ਸੋਨੇ-ਚਾਂਦੀ ਦੇ ਸਿੱਕੇ, ਵੱਡੀ ਗਿਣਤੀ ਵਿੱਚ ਇਕੱਠੇ ਹੋਏ ਲੋਕ

ਖੇਤ 'ਚੋਂ ਮਿੱਟੀ ਚੁੱਕਦੇ ਸਮੇਂ ਮਿਲੇ ਸੋਨੇ-ਚਾਂਦੀ ਦੇ ਸਿੱਕੇ, ਵੱਡੀ ਗਿਣਤੀ ਵਿੱਚ ਇਕੱਠੇ ਹੋਏ ਲੋਕ

ਖੇਤ 'ਚੋਂ ਮਿੱਟੀ ਚੁੱਕਦੇ ਸਮੇਂ ਮਿਲੇ ਸੋਨੇ-ਚਾਂਦੀ ਦੇ ਸਿੱਕੇ, ਵੱਡੀ ਗਿਣਤੀ ਵਿੱਚ ਇਕੱਠੇ ਹੋਏ ਲੋਕ:ਸ਼ਾਮਲੀ : ਯੂਪੀ ਦੇ ਸ਼ਾਮਲੀ ਜ਼ਿਲ੍ਹੇ 'ਚ ਇੱਕ ਕਿਸਾਨ ਦੇ ਖੇਤ 'ਚ ਖੁਦਾਈ ਕਰਦੇ ਸਮੇਂ ਪੁਰਾਣੇ ਸਮੇਂ ਦੇ ਸੋਨੇ ਤੇ ਚਾਂਦੀ ਦੇ ਸਿੱਕੇ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਖ਼ਬਰ ਮਿਲਦਿਆਂ ਹੀ ਅੱਗ ਵਾਂਗ ਫ਼ੈਲ ਗਈ ਹੈ। ਜਦੋਂ ਪਿੰਡ ਵਾਸੀਆਂ ਨੂੰ ਖੇਤ ਵਿੱਚ ਖ਼ਜ਼ਾਨਾ ਮਿਲਣ ਦੀ ਖ਼ਬਰ ਮਿਲੀ ਤਾਂ ਵੱਡੀ ਗਿਣਤੀ ਵਿੱਚ ਲੋਕ ਇਕੱਠੇ ਹੋ ਗਏ ਤੇ ਜਿਸ ਦੇ ਹੱਥ ਜੋ ਕੁਝ ਵੀ ਲੱਗਾ ਉਹ ਲੈ ਕੇ ਚਲਾ ਗਿਆ। [caption id="attachment_450340" align="aligncenter" width="700"]Gold and silver coins found Farm, villagers fled with the houses ਖੇਤ 'ਚੋਂ ਮਿੱਟੀ ਚੁੱਕਦੇ ਸਮੇਂ ਮਿਲੇ ਸੋਨੇ-ਚਾਂਦੀ ਦੇ ਸਿੱਕੇ, ਵੱਡੀ ਗਿਣਤੀ ਵਿੱਚ ਇਕੱਠੇ ਹੋਏ ਲੋਕ[/caption] ਇਹ ਵੀ ਪੜ੍ਹੋ : ਜੇਕਰ ਤੁਸੀਂ ਵੀ ਦੀਵਾਲੀ ਪੂਜਾ ਬੰਪਰ -2020 ਦੀ ਖਰੀਦੀ ਹੈ ਟਿਕਟ ਤਾਂ ਹੁਣੇ ਪੜ੍ਹੋ ਇਹ ਵੱਡੀ ਖ਼ਬਰ ਜਾਣਕਾਰੀ ਅਨੁਸਾਰ ਪਿੰਡ ਦੇ ਲੋਕਾਂ ਨੂੰ ਐਤਵਾਰ ਨੂੰ ਮਿੱਟੀ ਨਾਲ ਭਰੀ ਟਰਾਲੀ 'ਚੋਂ ਸਿੱਕੇ ਡਿੱਗਣ 'ਤੇ ਇਸ ਬਾਰੇ ਪਤਾ ਲੱਗਿਆ। ਇਸ ਦੌਰਾਨ ਪੁਲਿਸ ਵੀ ਖੇਤ 'ਚ ਪਹੁੰਚ ਗਈ ਪਰ ਪਿੰਡ ਦੇ ਲੋਕਾਂ ਨੇ ਸਿੱਕਿਆਂ ਬਾਰੇ ਮੰਨਣ ਤੋਂ ਇਨਕਾਰ ਕਰ ਦਿੱਤਾ।3 ਸਿੱਕਿਆਂ ਦੀਆਂ ਫੋਟੋਆਂ ਮੀਡੀਆ ਨੂੰ ਮਿਲੀਆਂ ਹਨ ,ਜਿਸ ਵਿੱਚ ਦੋ ਸੋਨੇ ਅਤੇ ਇੱਕ ਚਾਂਦੀ ਦਾ ਸਿੱਕਾ ਦੱਸਿਆ ਜਾ ਰਿਹਾ ਹੈ। [caption id="attachment_450339" align="aligncenter" width="700"]Gold and silver coins found Farm, villagers fled with the houses ਖੇਤ 'ਚੋਂ ਮਿੱਟੀ ਚੁੱਕਦੇ ਸਮੇਂ ਮਿਲੇ ਸੋਨੇ-ਚਾਂਦੀ ਦੇ ਸਿੱਕੇ, ਵੱਡੀ ਗਿਣਤੀ ਵਿੱਚ ਇਕੱਠੇ ਹੋਏ ਲੋਕ[/caption] ਚਾਂਦੀ ਦੇ ਸਿੱਕੇ 'ਤੇ ਰਹਿਮਤੁੱਲਾ ਇਬਨੇ ਮੁਹੰਮਦ ਅਰਬੀ 'ਚ ਤੇ ਸੋਨੇ ਦੇ ਸਿੱਕੇ 'ਤੇ ਦੂਸਰਾ ਕਲਮਾ ਲਿਖਿਆ ਹੋਇਆ ਸੀ। ਖੇਤ ਦੇ ਮਾਲਕ ਓਮ ਸਿੰਘ ਦੇ ਅਨੁਸਾਰ ਕੁਝ ਸਿੱਕੇ ਸਾਹਮਣੇ ਆਏ ਹਨ, ਇਨ੍ਹਾਂ 'ਚੋਂ ਕਿੰਨੇ ਚਾਂਦੀ ਦੇ ਅਤੇ ਕਿੰਨੇ ਸੋਨੇ ਦੇ ਹਨ, ਇਸ ਬਾਰੇ ਨਹੀਂ ਪਤਾ ਚੱਲਿਆ। ਪਿੰਡ ਦੇ ਮੁਖੀ ਰਾਜ ਕੁਮਾਰ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਪਰ ਉਸ ਨੇ ਸਿੱਕੇ ਨਹੀਂ ਵੇਖੇ। [caption id="attachment_450344" align="aligncenter" width="700"]Gold and silver coins found Farm, villagers fled with the houses ਖੇਤ 'ਚੋਂ ਮਿੱਟੀ ਚੁੱਕਦੇ ਸਮੇਂ ਮਿਲੇ ਸੋਨੇ-ਚਾਂਦੀ ਦੇ ਸਿੱਕੇ, ਵੱਡੀ ਗਿਣਤੀ ਵਿੱਚ ਇਕੱਠੇ ਹੋਏ ਲੋਕ[/caption] ਦੂਸਰੇ ਸੋਨੇ ਦੇ ਸਿੱਕੇ 'ਤੇ ਕੀ ਲਿਖਿਆ ਹੈ, ਇਹ ਪੜ੍ਹ ਨਹੀਂ ਹੋ ਰਿਹਾ। ਏਡੀਐਮ ਅਰਵਿੰਦ ਸਿੰਘ ਦੀ ਮੰਨੀਏ ਤਾਂ ਖੁਦਾਈ ਦੌਰਾਨ ਕਿਸੇ ਧਾਤ ਦੀ ਖ਼ਬਰ ਨਹੀਂ ਮਿਲੀ ਹੈ, ਐਸਡੀਐਮ ਨੂੰ ਜਾਂਚ ਲਈ ਬੁਲਾਇਆ ਗਿਆ ਹੈ। ਇਸ ਦੇ ਨਾਲ ਹੀ ਖੇਤ 'ਚੋਂ ਪੁਰਾਣੇ ਸਿੱਕੇ ਮਿਲਣ ਦੀ ਖ਼ਬਰ ਸਾਹਮਣੇ ਆਉਣ 'ਤੇ ਪੁਰਾਤੱਤਵ ਨੂੰ ਜਾਣਕਾਰੀ ਦਿੱਤੀ ਜਾਵੇਗੀ। -PTCNews


Top News view more...

Latest News view more...

PTC NETWORK
PTC NETWORK