ਗਾਂ ਨੇ ਨਿਗਲੀ ਸੋਨੇ ਦੀ ਚੇਨ, ਪਰਿਵਾਰ ਕਰਦਾ ਰਿਹਾ ਗੋਹੇ ਦੀ ਉਡੀਕ, ਫਿਰ...ਦੇਖੋ ਕੀ ਹੋਇਆ
ਕਰਨਾਟਕ: ਅਕਸਰ ਗਾਵਾਂ ਰੱਖਣ ਵਾਲੇ ਲੋਕ ਆਪਣੇ ਪਸ਼ੂ ਨੂੰ ਬਹੁਤ ਪਿਆਰ ਕਰਦੇ ਹਨ ਅਤੇ ਉਨ੍ਹਾਂ ਨਾਲ ਘਰ ਦੇ ਮੈਂਬਰ ਵਾਂਗ ਵਿਹਾਰ ਕੀਤਾ ਜਾਂਦਾ ਹੈ। ਕਰਨਾਟਕ ਦੇ ਇਕ ਵਿਅਕਤੀ ਨੇ ਅਜਿਹਾ ਹੀ ਕੀਤਾ ਅਤੇ ਦੀਵਾਲੀ ਦੇ ਮੌਕੇ 'ਤੇ ਆਪਣੀ ਪਾਲਤੂ ਗਾਂ ਅਤੇ ਇਸ ਦੇ ਵੱਛੇ ਦੀ ਪੂਜਾ ਕੀਤੀ ਪਰ ਇਸ ਦੌਰਾਨ ਕੁਝ ਅਜਿਹਾ ਹੋ ਗਿਆ ਜਿਸ ਕਾਰਨ ਇਸ ਪਰਿਵਾਰ ਦੀਆਂ ਮੁਸ਼ਕਿਲਾਂ ਹੋਰ ਵਧ ਗਈਆਂ।
ਇੱਥੇ ਇੱਕ ਗਾਂ ਨੇ 20 ਗ੍ਰਾਮ ਸੋਨੇ ਦੀ ਚੇਨ ਨਿਗਲ ਲਿਆ ਅਤੇ ਇੱਕ ਮਹੀਨੇ ਤੋਂ ਜ਼ਿਆਦਾ ਤੱਕ ਉਹ ਉਸਦੇ ਪੇਟ ਵਿੱਚ ਹੀ ਰਹੀ। ਇਹ ਸਭ ਉਸ ਸਮੇਂ ਹੋਇਆ ਜਦੋਂ ਇੱਕ ਪਰਿਵਾਰ ਨੇ ਪੂਜਾ ਦੇ ਸਮੇਂ ਗਾਂ ਨੂੰ ਚੇਨ ਅਤੇ ਹੋਰ ਗਹਿਣੇ ਪਹਿਨਾਏ। ਇਸ ਦੌਰਾਨ ਗਾਂ ਨੇ ਸੋਨੇ ਦੀ ਚੇਨ ਨਿਗਲ ਲਈ। ਫਿਰ ਕੁਝ ਅਜਿਹਾ ਹੋਇਆ ਜਿਸ ਦਾ ਕੋਈ ਅੰਦਾਜ਼ਾ ਵੀ ਨਹੀਂ ਲਗਾ ਸਕਦਾ ਸੀ। ਪੂਰਾ ਪਰਿਵਾਰ ਮਹੀਨਾ ਭਰ ਗੋਹੇ ਦੀ ਜਾਂਚ ਕਰਦਾ ਰਿਹਾ ਪਰ ਚੇਨ ਨਹੀਂ ਨਿਕਲੀ।
ਦੱਸ ਦੇਈਏ ਕਿ ਇਹ ਘਟਨਾ ਕਰਨਾਟਕ ਦੇ ਸਿਰਸੀ ਇਲਾਕੇ ਦੀ ਹੈ। ਇਸ ਵਿਅਕਤੀ ਦਾ ਨਾਂ ਸ਼੍ਰੀਕਾਂਤ ਹੇਗੜੇ ਹੈ। ਇਸ ਤੋਂ ਬਾਅਦ ਸ਼੍ਰੀਕਾਂਤ ਨੇ ਡਾਕਟਰ ਨੂੰ ਬੁਲਾ ਕੇ ਸਲਾਹ ਲਈ। ਗਾਂ ਨੂੰ ਹਸਪਤਾਲ ਲਿਜਾ ਕੇ ਜਾਂਚ ਕੀਤੀ ਗਈ ਕਿ ਕੀ ਸੱਚਮੁੱਚ ਗਾਂ ਨੇ ਚੇਨ ਨਿਗਲ ਲਈ ਹੈ ਤਾਂ ਪਤਾ ਲੱਗਾ ਕਿ ਚੇਨ ਗਾਂ ਦੇ ਪੇਟ ਵਿੱਚ ਪਈ ਸੀ। ਇਸ ਤੋਂ ਬਾਅਦ ਡਾਕਟਰਾਂ ਦੀ ਟੀਮ ਨੇ ਗਾਂ ਦੇ ਪੇਟ ਦਾ ਆਪਰੇਸ਼ਨ ਕਰਕੇ ਚੇਨ ਨੂੰ ਬਾਹਰ ਕੱਢਿਆ। ਹਾਲਾਂਕਿ ਚੇਨ ਹਟਾਉਣ ਤੋਂ ਬਾਅਦ ਇਸ ਦਾ ਵਜ਼ਨ ਵੀਹ ਦੀ ਬਜਾਏ 18 ਗ੍ਰਾਮ ਰਹਿ ਗਿਆ ਪਰ ਚੇਨ ਵਾਪਸ ਆ ਗਈ।
-PTC News