ਕਾਰੋਬਾਰ

Gold Silver Price: ਸੋਨੇ-ਚਾਂਦੀ ਦੀਆਂ ਕੀਮਤਾਂ ‘ਚ ਆਈ ਗਿਰਾਵਟ, ਜਾਣੋ ਅੱਜ ਦੇ RATE

By Riya Bawa -- October 06, 2021 1:55 pm

Gold price today: ਦੇਸ਼ ਵਿਚ ਲਗਾਤਾਰ ਦੂਜੇ ਦਿਨ ਸੋਨੇ-ਚਾਂਦੀ (Gold-silver) ਦੀਆਂ ਕੀਮਤਾਂ ਵਿੱਚ ਗਿਰਾਵਟ ਦੇਖਣ ਨੂੰ ਮਿਲੀ ਹੈ। ਜੇ ਤੁਸੀਂ ਅੱਜ ਸੋਨਾ ਖਰੀਦਣ ਦੀ ਯੋਜਨਾ ਬਣਾ ਰਹੇ ਹੋ ਤਾਂ ਤੁਸੀਂ ਇਸ ਸਮੇਂ ਖਰੀਦ ਸਕਦੇ ਹੋ। ਮਲਟੀ ਕਮੋਡਿਟੀ ਐਕਸਚੇਂਜ 'ਤੇ ਸੋਨਾ (Gold price) ਦਸੰਬਰ ਫਿਊਚਰਜ਼ 'ਚ 102 ਰੁਪਏ ਜਾਂ 0.22 ਫੀਸਦੀ ਦੀ ਗਿਰਾਵਟ ਨਾਲ 46,655 ਰੁਪਏ ਪ੍ਰਤੀ 10 ਗ੍ਰਾਮ ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਇਸ ਦੇ ਨਾਲ ਹੀ ਕੱਲ੍ਹ ਦੇ ਕਾਰੋਬਾਰੀ ਦਿਨ 'ਚ ਇਹ 46,757 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਇਆ ਸੀ।

Centre extends deadline for mandatory hallmarking of gold jewellery till June 15

ਜੇਕਰ ਚਾਂਦੀ ਦੀ ਕੀਮਤ ਦੀ ਗੱਲ ਕਰੀਏ 'ਤੇ ਚਾਂਦੀ ਦੇ ਭਾਅ ਡਿੱਗੇ ਹਨ। ਦਸੰਬਰ ਫਿਊਚਰਜ਼ ਚਾਂਦੀ ਦੀ ਕੀਮਤ 242 ਰੁਪਏ ਅਤੇ 0.40 ਫੀਸਦੀ ਦੀ ਗਿਰਾਵਟ ਨਾਲ 60,744 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਹੈ। ਇਸ ਤੋਂ ਇਲਾਵਾ ਪਿਛਲੇ ਕਾਰੋਬਾਰੀ ਦਿਨ ਚਾਂਦੀ 60,986 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਬੰਦ ਹੋਈ ਸੀ।ਗਲੋਬਲ ਬਾਜ਼ਾਰ 'ਚ ਪੀਲੀ ਧਾਤੂ ਦੀਆਂ ਕੀਮਤਾਂ ਵਿੱਚ ਗਿਰਾਵਟ ਆਈ ਹੈ।

The higher USD valuations make gold expansive for other currencies holders.

ਕੌਮਾਂਤਰੀ ਬਾਜ਼ਾਰ 'ਚ ਸੋਨਾ 0.1 ਫੀਸਦੀ ਡਿੱਗ ਕੇ 1,758.06 ਡਾਲਰ ਪ੍ਰਤੀ ਔਂਸ 'ਤੇ ਆ ਗਿਆ ਹੈ। ਇਸ ਤੋਂ ਇਲਾਵਾ ਯੂਐਸ ਸੋਨਾ ਵਾਅਦਾ 0.1 ਫੀਸਦੀ ਡਿੱਗ ਕੇ 1,758.40 ਡਾਲਰ 'ਤੇ ਹੈ। ਮੰਗਲਵਾਰ ਨੂੰ ਸੋਨਾ ਦਸੰਬਰ ਵਾਅਦਾ 46,752 ਰੁਪਏ 'ਤੇ ਬੰਦ ਹੋਇਆ ਸੀ। ਚਾਂਦੀ ਦਾ ਦਸੰਬਰ ਵਾਅਦਾ 256 ਰੁਪਏ ਡਿੱਗ ਕੇ 60,748 ਰੁਪਏ 'ਤੇ ਬੰਦ ਹੋਇਆ।

-PTC News

  • Share