Gold & Silver Rate Today: ਸਸਤਾ ਹੋਇਆ ਸੋਨਾ, ਜਾਣੋ ਆਪਣੇ ਸ਼ਹਿਰ 'ਚ ਸੋਨੇ ਦੇ ਭਾਅ
Gold & Silver Rate Today: ਦੇਸ਼ ਵਿਚ ਸੋਨੇ ਚਾਂਦੀ ਦੀ ਕੀਮਤ ਵਿਚ ਲਗਾਤਾਰ ਗਿਰਾਵਟ ਦਰਜ ਕੀਤੀ ਹੈ। ਦੱਸ ਦੇਈਏ ਕਿ ਮਲਟੀ ਕਮੋਡਿਟੀ ਐਕਸਚੇਂਜ (MCX) 'ਤੇ ਸੋਨੇ ਦੇ ਫਿਊਚਰਜ਼ ਦੀ ਦਰ 'ਤੇ ਨਜ਼ਰ ਮਾਰੀਏ ਤਾਂ ਇਹ 0.2 ਫੀਸਦੀ ਘੱਟ ਕੇ 47,791 ਰੁਪਏ ਪ੍ਰਤੀ 10 ਗ੍ਰਾਮ 'ਤੇ ਆ ਗਏ ਹਨ। ਸਵੇਰੇ 11.30 ਵਜੇ ਕੀਮਤਾਂ 'ਤੇ ਨਜ਼ਰ ਮਾਰੀਏ ਤਾਂ ਸੋਨੇ ਦਾ ਫਰਵਰੀ ਵਾਇਦਾ 0.36 ਫੀਸਦੀ ਦੀ ਗਿਰਾਵਟ ਤੋਂ ਬਾਅਦ 47,701 ਰੁਪਏ 'ਤੇ ਕਾਰੋਬਾਰ ਕਰ ਰਿਹਾ ਸੀ।
ਇਸ ਦੇ ਨਾਲ ਹੀ ਚਾਂਦੀ ਦੀ ਕੀਮਤ 'ਤੇ ਨਜ਼ਰ ਮਾਰੀਏ ਤਾਂ ਇਸ ਦਾ ਮਾਰਚ ਵਾਇਦਾ 0.30 ਫੀਸਦੀ ਦੀ ਗਿਰਾਵਟ ਨਾਲ 61123 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਕਾਰੋਬਾਰ ਕਰ ਰਿਹਾ ਹੈ।ਸੋਨਾ ਆਪਣੇ ਰਿਕਾਰਡ ਪੱਧਰ ਤੋਂ 8000 ਰੁਪਏ ਹੇਠਾਂ ਆ ਗਿਆ ਹੈ। ਪਿਛਲੇ ਸਾਲ ਸੋਨਾ 56,000 ਰੁਪਏ ਦੀ ਰਿਕਾਰਡ ਉਚਾਈ 'ਤੇ ਪਹੁੰਚ ਗਿਆ ਸੀ ਅਤੇ ਇਸ ਸਮੇਂ ਸੋਨਾ 48,000 ਰੁਪਏ 'ਤੇ ਆ ਗਿਆ ਹੈ, ਭਾਵ ਇਹ ਸੋਨਾ ਇਸ ਸਮੇਂ ਪੂਰੇ 8 ਹਜ਼ਾਰ ਰੁਪਏ ਤੋਂ ਸਸਤੀ ਹੋ ਗਈ ਹੈ।
ਸਪਾਟ ਗੋਲਡ ਦੀਆਂ ਕੀਮਤਾਂ 'ਚ 0.1 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਅਤੇ ਇਹ 1780.36 ਡਾਲਰ ਪ੍ਰਤੀ ਔਂਸ 'ਤੇ ਕਾਰੋਬਾਰ ਕਰ ਰਿਹਾ ਹੈ। ਦੂਜੇ ਪਾਸੇ ਹਾਜ਼ਰ ਚਾਂਦੀ 'ਚ 0.3 ਫੀਸਦੀ ਦਾ ਵਾਧਾ ਦੇਖਣ ਨੂੰ ਮਿਲਿਆ ਤੇ ਇਹ 22.37 ਡਾਲਰ ਪ੍ਰਤੀ ਔਂਸ 'ਤੇ ਕਾਰੋਬਾਰ ਕਰ ਰਿਹਾ ਸੀ।
ਸਰਾਫਾ ਬਾਜ਼ਾਰਾਂ 'ਚ ਹੁਣ 24 ਕੈਰੇਟ ਸ਼ੁੱਧ ਸੋਨਾ 56126 ਰੁਪਏ ਦੀ ਸਭ ਤੋਂ ਉੱਚੀ ਕੀਮਤ ਤੋਂ ਸਿਰਫ 8405 ਰੁਪਏ ਸਸਤਾ ਹੋਇਆ ਹੈ। ਇਸ ਦੇ ਨਾਲ ਹੀ ਚਾਂਦੀ ਪਿਛਲੇ ਸਾਲ ਦੇ 76004 ਰੁਪਏ ਦੇ ਅਧਿਕਤਮ ਰੇਟ ਤੋਂ 13790 ਰੁਪਏ ਸਸਤੀ ਹੈ। ਅੱਜ 24 ਕੈਰੇਟ ਸੋਨਾ ਸਿਰਫ਼ 252 ਰੁਪਏ ਡਿੱਗ ਕੇ 47849 ਰੁਪਏ 'ਤੇ ਖੁੱਲ੍ਹਿਆ।
-PTC News