Sat, Apr 27, 2024
Whatsapp

ਨੌਕਰੀ ਕਰਨ ਵਾਲਿਆਂ ਲਈ ਖੁਸ਼ਖਬਰੀ, ਹੁਣ ਓਵਰਟਾਈਮ ਦਾ ਮਿਲੇਗਾ ਮੁੱਲ

Written by  Riya Bawa -- December 29th 2021 12:09 PM -- Updated: December 29th 2021 12:15 PM
ਨੌਕਰੀ ਕਰਨ ਵਾਲਿਆਂ ਲਈ ਖੁਸ਼ਖਬਰੀ, ਹੁਣ ਓਵਰਟਾਈਮ ਦਾ ਮਿਲੇਗਾ ਮੁੱਲ

ਨੌਕਰੀ ਕਰਨ ਵਾਲਿਆਂ ਲਈ ਖੁਸ਼ਖਬਰੀ, ਹੁਣ ਓਵਰਟਾਈਮ ਦਾ ਮਿਲੇਗਾ ਮੁੱਲ

ਨਵੀਂ ਦਿੱਲੀ: ਨਵੇਂ ਵਿੱਤੀ ਸਾਲ 'ਚ ਦੇਸ਼ ਦਾ ਵਰਕ ਕਲਚਰ ਬਦਲ ਸਕਦਾ ਹੈ। ਨੌਕਰੀ ਕਰਨ ਵਾਲਿਆਂ ਲਈ ਖੁਸ਼ਖਬਰੀ ਹੈ ਕਿ ਅੱਗਲੇ ਵਿੱਤੀ ਸਾਲ ਜਾਣੀ 11 ਅਪ੍ਰੈਲ 2022 ਤੋਂ ਉਨ੍ਹਾਂ ਦੇ ਕੰਮ ਕਰਨ ਦੇ ਦਿਨ ਘੱਟ ਹੋ ਜਾਣਗੇ। ਉਨ੍ਹਾਂ ਨੂੰ ਹਫ਼ਤੇ ਦੇ ਕੇਵਲ 4 ਦਿਨ ਕੰਮ ਕਰਨਾ ਪਏਗਾ ਅਤੇ ਉਨ੍ਹਾਂ ਨੂੰ 3 ਦਿਨਾਂ ਦੀ ਛੁੱਟੀ ਰਹੇਗੀ। ਏਨਾ ਹੀ ਨਹੀਂ ਜੇਕਰ ਕੋਈ ਕਰਮਚਾਰੀ ਦਫ਼ਤਰ ਵਿੱਚ 15 ਮਿੰਟ ਵੀ ਜ਼ਿਆਦਾ ਕੰਮ ਕਰਦਾ ਹੈ ਤਾਂ ਉਸਨੂੰ ਇਸ ਲਈ ਵੀ ਓਵਰਟਾਈਮ ਮਿਲੇਗਾ। ਰਿਪੋਰਟਸ ਦੇ ਅਨੁਸਾਰ ਮੋਦੀ ਸਰਕਾਰ ਆਉਣ ਵਾਲੇ ਵਿਤੀ ਸਾਲ 2022-2023 ਤੋਂ ਲੇਬਰ ਕਾਰਡ ਦੇ ਨਿਯਮਾਂ ਨੂੰ ਲਾਗੂ ਕਰ ਸਕਦੀ ਹੈ। ਲੇਬਰ ਕਾਰਡ ਦੇ ਨਿਯਮਾਂ ਵਿੱਚ ਤਨਖ਼ਾਹ, ਸਮਾਜਿਕ ਸੁਰੱਖਿਆ, ਉਦਯੋਗਿਕ ਸਬੰਧ, ਪੇਸ਼ੇਵਰ ਸੁਰੱਖਿਆ ਅਤੇ ਸਹਿਤ ਅਤੇ ਕੰਮ ਦੀ ਸਥਿਤੀ ਆਦਿ 4 ਲੇਬਰ ਕੋਡ ਸ਼ਾਮਿਲ ਹਨ। ਇਸ ਤੋਂ ਪਹਿਲਾ ਕੇਂਦਰ ਸਰਕਾਰ ਇਹ ਨਿਯਮ ਅਪ੍ਰੈਲ 2021 ਵਿੱਚ ਲਾਗੂ ਕਰਨਾ ਚਾਹੁੰਦੀ ਸੀ ਪਰ ਸੂਬਾ ਸਰਕਾਰਾਂ ਦੇ ਮਨਾਂ ਕਰਨ ਤੇ ਕੇਂਦਰ ਸਰਕਾਰ ਲੇਬਰ ਕਾਰਡ ਨਿਯਮ ਨੂੰ ਲਾਗੂ ਨਹੀਂ ਕਰ ਪਾਈ ਸੀ। ਕੇਂਦਰ ਸਰਕਾਰ ਲੇਬਰ ਕਾਰਡ ਦੇ ਨਿਯਮਾਂ ਨੂੰ ਅੰਤਿਮ ਰੂਪ ਦੇ ਦਿੱਤਾ ਹੈ ਹੁਣ ਸੂਬਾ ਸਰਕਾਰਾਂ ਦਾ ਕੰਮ ਬਾਕੀ ਹੈ। ਇਹ ਨਿਯਮ ਅੱਗਲੇ ਵਿੱਤੀ ਸਾਲ ਤੋਂ ਲਾਗੂ ਹੋ ਜਾਣਗੇ। Psssb school librarian recruitment 2021 panjab vich school laibrerian diaa 750 posts de lay karo apalai ਕੇਂਦਰੀ ਕਿਰਤ ਮੰਤਰੀ ਭੂਪੇਂਦਰ ਯਾਦਵ ਨੇ ਇਸ ਹਫ਼ਤੇ ਦੇ ਸ਼ੁਰੂ ਵਿੱਚ ਰਾਜ ਸਭਾ ਵਿੱਚ ਇੱਕ ਸਵਾਲ ਦੇ ਜਵਾਬ ਵਿੱਚ ਕਿਹਾ ਕਿ 13 ਸੂਬਿਆਂ ਨੇ ਹੁਣ ਤੱਕ ਕਿੱਤਾਮੁਖੀ ਸੁਰੱਖਿਆ, ਸਿਹਤ ਅਤੇ ਕੰਮ ਦੀਆਂ ਸਥਿਤੀਆਂ ਬਾਰੇ ਲੇਬਰ ਕੋਡ ਦੇ ਡਰਾਫਟ ਨਿਯਮਾਂ ਨੂੰ ਤਿਆਰ ਕੀਤਾ ਹੈ। ਇਸ ਤੋਂ ਇਲਾਵਾ ਬਾਕੀ 24 ਸੂਬੇ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਡਰਾਫਟ ਨਿਯਮਾਂ 'ਤੇ ਕੰਮ ਕਰ ਰਹੇ ਹਨ।  ਕਾਨੂੰਨ ਲਾਗੂ ਹੋਣ ਤੋਂ ਬਾਅਦ ਆਉਣਗੇ ਇਹ ਬਦਲਾਅ--- - OSCH ਕੋਡ ਦੇ ਡਰਾਫਟ ਨਿਯਮ 15 ਅਤੇ 30 ਮਿੰਟਾਂ ਦੇ ਵਿਚਕਾਰ ਵਾਧੂ ਕੰਮ ਲਈ 30 ਮਿੰਟਾਂ ਦੇ ਓਵਰਟਾਈਮ ਵਜੋਂ ਗਿਣੇ ਜਾਣ ਦੀ ਵਿਵਸਥਾ ਕਰਦੇ ਹਨ। - ਕਿਰਤ ਕਾਨੂੰਨ ਦੇ ਲਾਗੂ ਹੋਣ ਨਾਲ ਕਰਮਚਾਰੀਆਂ ਦੇ ਹੱਥਾਂ 'ਚ ਤਨਖਾਹ ਘੱਟ ਜਾਵੇਗੀ ਅਤੇ ਕੰਪਨੀਆਂ ਨੂੰ ਉੱਚ PF ਦੇਣਦਾਰੀ ਦਾ ਬੋਝ ਝੱਲਣਾ ਪਵੇਗਾ। ਨਵੇਂ ਡਰਾਫਟ ਨਿਯਮ ਦੇ ਅਨੁਸਾਰ, ਮੂਲ ਤਨਖਾਹ ਕੁੱਲ ਤਨਖਾਹ ਦਾ 50% ਜਾਂ ਵੱਧ ਹੋਣੀ ਚਾਹੀਦੀ ਹੈ। ਇਸ ਨਾਲ ਜ਼ਿਆਦਾਤਰ ਮੁਲਾਜ਼ਮਾਂ ਦੀ ਤਨਖਾਹ ਦਾ ਢਾਂਚਾ ਬਦਲ ਜਾਵੇਗਾ। ਬੇਸਿਕ ਤਨਖ਼ਾਹ ਵਿੱਚ ਵਾਧੇ ਦੇ ਨਾਲ, PF ਅਤੇ ਗ੍ਰੈਚੁਟੀ ਲਈ ਕਟੌਤੀ ਕੀਤੀ ਗਈ ਰਕਮ ਵਿੱਚ ਵਾਧਾ ਹੋਵੇਗਾ ਕਿਉਂਕਿ ਇਸ ਵਿੱਚ ਜਾਣ ਵਾਲੀ ਰਕਮ ਮੂਲ ਤਨਖਾਹ ਦੇ ਅਨੁਪਾਤ ਵਿੱਚ ਹੈ। ਜੇਕਰ ਅਜਿਹਾ ਹੁੰਦਾ ਹੈ, ਤਾਂ ਤੁਹਾਡੇ ਘਰ ਆਉਣ ਵਾਲੀ ਤਨਖ਼ਾਹ ਘੱਟ ਜਾਵੇਗੀ, ਰਿਟਾਇਰਮੈਂਟ 'ਤੇ ਮਿਲਣ ਵਾਲੇ PF ਅਤੇ ਗ੍ਰੈਚੁਟੀ ਦੀ ਰਕਮ ਵਧ ਜਾਵੇਗੀ। Job Lost During Covid : Lost Job During Corona Pandemic, Here Are 5 Options For online earning - ਨਵੇਂ ਡਰਾਫਟ ਕਾਨੂੰਨ ਵਿੱਚ ਵੱਧ ਤੋਂ ਵੱਧ ਕੰਮ ਕਰਨ ਘੰਟਿਆਂ ਨੂੰ ਵਧਾ ਕੇ 12 ਕਰਨ ਦਾ ਪ੍ਰਸਤਾਵ ਹੈ। ਹਾਲਾਂਕਿ, ਜੇਕਰ ਤੁਸੀਂ 12 ਘੰਟੇ ਕੰਮ ਕਰਦੇ ਹੋ, ਤਾਂ ਤੁਹਾਨੂੰ ਹਫ਼ਤੇ ਵਿੱਚ 4 ਦਿਨ ਕੰਮ ਕਰਨਾ ਪਵੇਗਾ ਅਤੇ 3 ਦਿਨ ਦੀ ਛੁੱਟੀ ਮਿਲੇਗੀ। ਮੌਜੂਦਾ ਨਿਯਮ ਦੇ ਤਹਿਤ, 30 ਮਿੰਟ ਤੋਂ ਘੱਟ ਓਵਰਟਾਈਮ ਯੋਗ ਨਹੀਂ ਮੰਨਿਆ ਜਾਂਦਾ ਹੈ। ਡਰਾਫਟ ਨਿਯਮਾਂ ਵਿੱਚ ਕਿਸੇ ਵੀ ਕਰਮਚਾਰੀ ਨੂੰ ਲਗਾਤਾਰ 5 ਘੰਟੇ ਤੋਂ ਵੱਧ ਕੰਮ ਕਰਨ ਦੀ ਮਨਾਹੀ ਹੈ। ਕਰਮਚਾਰੀਆਂ ਨੂੰ ਹਰ ਪੰਜ ਘੰਟੇ ਬਾਅਦ ਅੱਧੇ ਘੰਟੇ ਦਾ ਆਰਾਮ ਦੇਣਾ ਹੋਵੇਗਾ। ਇਹ ਚਾਰੇ ਕੋਡ ਸੰਸਦ ਦੁਆਰਾ ਪਾਸ ਕੀਤੇ ਗਏ ਹਨ, ਪਰ ਕੇਂਦਰ ਤੋਂ ਇਲਾਵਾ, ਸੂਬਾ ਸਰਕਾਰਾਂ ਨੂੰ ਵੀ ਇਨ੍ਹਾਂ ਕੋਡਾਂ, ਨਿਯਮਾਂ ਨੂੰ ਨੋਟੀਫਾਈ ਕਰਨ ਦੀ ਲੋੜ ਹੈ। ਇਸ ਤੋਂ ਬਾਅਦ ਹੀ ਇਹ ਨਿਯਮ ਸੂਬਿਆਂ ਵਿੱਚ ਲਾਗੂ ਹੋਣਗੇ। ਇਹ ਨਿਯਮ 1 ਅਪ੍ਰੈਲ, 2021 ਤੋਂ ਲਾਗੂ ਕੀਤੇ ਜਾਣੇ ਸਨ, ਪਰ ਸੂਬਿਆਂ ਦੀ ਤਿਆਰੀ ਪੂਰੀ ਨਾ ਹੋਣ ਕਾਰਨ ਇਨ੍ਹਾਂ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ। -PTC News


Top News view more...

Latest News view more...