ਮੱਧ ਪ੍ਰਦੇਸ਼ 'ਚ ਵਾਪਰਿਆ ਰੇਲ ਹਾਦਸਾ, ਪੁਲ ਤੋਂ ਹੇਠਾਂ ਡਿੱਗੇ ਕਈ ਡਿੱਬੇ
ਭੋਪਾਲ - ਮੱਧ ਪ੍ਰਦੇਸ਼ ਦੇ ਅਨੂਪਪੁਰ ਜ਼ਿਲ੍ਹੇ ਵਿੱਚ ਇੱਕ ਕੋਲੇ ਨਾਲ ਭਰੀ ਮਾਲਗੱਡੀ ਹਾਦਸੇ ਦਾ ਸ਼ਿਕਾਰ ਹੋ ਗਈ। ਮਾਲਗੱਡੀ ਦੇ 12 ਡਿੱਬੇ ਪਟੜੀ ਤੋਂ ਹੇਠਾਂ ਉਤਰ ਗਏ, ਉਥੇ ਹੀ ਕਈ ਡਿੱਬੇ ਪੁੱਲ ਤੋਂ ਹੇਠਾਂ ਜਾ ਡਿੱਗੇ। ਬਿਲਾਸਪੁਰ ਅਨੂਪਪੁਰ ਰੇਲਵੇ ਲਾਈਨ 'ਤੇ ਇਹ ਹਾਦਸਾ ਹੋਇਆ ਹੈ। ਰਾਹਤ ਦੀ ਗੱਲ ਇੰਨੀ ਸੀ ਹੈ ਕਿ ਜਿਸ ਸਮੇਂ ਇਹ ਹਾਦਸਾ ਹੋਇਆ, ਉਸ ਸਮੇਂ ਪੁੱਲ ਦੇ ਹੇਠਾਂ ਕੋਈ ਨਹੀਂ ਸੀ।
ਪੜੋ ਹੋਰ ਖਬਰਾਂ: ਪੰਜਾਬ ‘ਚ ਮੁੱਕਣ ਕੰਡੇ ਕੋਰੋਨਾ ਵੈਕਸੀਨ ਦਾ ਸਟਾਕ, ਮੁੱਖ ਮੰਤਰੀ ਨੇ ਕੀਤੀ ਕੇਂਦਰ ਨੂੰ ਅਪੀਲ
ਕੋਲੇ ਨਾਲ ਭਰੀ ਇਹ ਮਾਲਗੱਡੀ ਨਿਗੌਰਾ ਰੇਲਵੇ ਸਟੇਸ਼ਨ ਦੇ ਕੋਲ ਆਲਨਾ ਨਦੀ ਦੇ ਪੁੱਲ 'ਤੇ ਹਾਦਸੇ ਦਾ ਸ਼ਿਕਾਰ ਹੋਈ। ਛੱਤੀਸਗੜ੍ਹ ਤੋਂ ਕੋਲਾ ਲੈ ਕੇ ਮਾਲਗੱਡੀ ਜਬਲਪੁਰ ਦੇ ਕੋਲ ਸਥਿਤ ਪਾਵਰ ਪਲਾਂਟ ਜਾ ਰਹੀ ਸੀ। ਹਾਦਸੇ ਤੋਂ ਬਾਅਦ ਤੱਤਕਾਲ ਮੌਕੇ 'ਤੇ ਬਚਾਅ ਟੀਮ ਪਹੁੰਚੀ ਪਰ ਕਿਸੇ ਦੇ ਘਟਨਾ ਸਥਾਨ 'ਤੇ ਮੌਜੂਦ ਨਹੀਂ ਹੋਣ ਨਾਲ ਕਿਸੇ ਵੀ ਤਰ੍ਹਾਂ ਦੀ ਬੁਰੀ ਖ਼ਬਰ ਸਾਹਮਣੇ ਨਹੀਂ ਆਈ ਹੈ।
ਪੜੋ ਹੋਰ ਖਬਰਾਂ: 30 ਸਾਲ ਪੁਰਾਣੀ ਰੰਜਿਸ਼ ਕਾਰਨ ਗ੍ਰੰਥੀ ਸਿੰਘ ਦਾ ਕਤਲ
ਹਾਦਸੇ ਦਾ ਰੇਲ ਆਵਾਜਾਈ 'ਤੇ ਵੀ ਕੋਈ ਪ੍ਰਭਾਵ ਨਹੀਂ ਪਿਆ ਹੈ। ਹਾਦਸੇ ਦੇ ਸਮੇਂ ਮਾਲਗੱਡੀ ਵੱਖਰੇ ਟ੍ਰੈਕ 'ਤੇ ਜਾ ਰਹੀ ਸੀ, ਇਸ ਲਈ ਉੱਥੇ ਵੀ ਕੋਈ ਸ਼ਖਸ ਮੌਜੂਦ ਨਹੀਂ ਸੀ। ਅਜਿਹੇ ਵਿੱਚ ਕਿਸੇ ਵੀ ਤਰ੍ਹਾਂ ਦਾ ਵੱਡਾ ਹਾਦਸਾ ਹੋਣ ਤੋਂ ਬਚ ਗਿਆ। ਸ਼ੁੱਕਰਵਾਰ ਸ਼ਾਮ ਕਰੀਬ 4:30 ਵਜੇ ਇਹ ਹਾਦਸਾ ਹੋਇਆ ਹੈ।
ਪੜੋ ਹੋਰ ਖਬਰਾਂ: ਸ਼੍ਰੋਮਣੀ ਅਕਾਲੀ ਦਲ ਵਲੋਂ ਚਰਨਜੀਤ ਸਿੰਘ ਬਰਾੜ ਰਾਜਪੁਰਾ ਦੇ ਮੁੱਖ ਸੇਵਾਦਾਰ ਨਿਯੁਕਤ
ਰੇਲਵੇ ਟ੍ਰੈਕ ਕੀਤਾ ਜਾ ਰਿਹਾ ਸਾਫ਼
ਹਾਦਸੇ ਤੋਂ ਬਾਅਦ ਰਾਹਤ ਦਲ ਮੌਕੇ ਤੋਂ ਮਲਬਾ ਸਾਫ਼ ਕਰਨ ਵਿਚ ਜੁਟਿਆ ਹੈ। ਰੇਲਵੇ ਟ੍ਰੈਕ ਨੂੰ ਖਾਲੀ ਕਰਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀ ਹਨ ਜਿਹੜੀਆਂ ਡਿੱਬੇ ਪਟੜੀ ਤੋਂ ਹੇਠਾਂ ਡਿੱਗੀਆਂ ਹਨ, ਉਨ੍ਹਾਂ ਨੂੰ ਵੱਖ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀ ਹਨ। ਕੋਲੇ ਨੂੰ ਵੀ ਟ੍ਰੈਕ ਤੋਂ ਹਟਾਇਆ ਜਾ ਰਿਹਾ ਹੈ।
-PTC News