ਗਰੁੱਪ ਕੈਪਟਨ ਵਰੁਣ ਸਿੰਘ ਦਾ ਦੇਹਾਂਤ , CDS ਬਿਪਿਨ ਰਾਵਤ ਦੇ ਨਾਲ ਹੈਲੀਕਾਪਟਰ ਹਾਦਸੇ ਵਿੱਚ ਹੋਏ ਸੀ ਜ਼ਖ਼ਮੀ
ਨਵੀਂ ਦਿੱਲੀ : ਤਾਮਿਲਨਾਡੂ ਦੇ ਕੂਨੂਰ 'ਚ ਹੈਲੀਕਾਪਟਰ ਹਾਦਸੇ 'ਚ ਜ਼ਖਮੀ ਹੋਏ ਗਰੁੱਪ ਕੈਪਟਨ ਵਰੁਣ ਸਿੰਘ ਦਾ ਵੀ ਦੇਹਾਂਤ ਹੋ ਗਿਆ ਹੈ। 8 ਦਸੰਬਰ ਨੂੰ ਸੀਡੀਐਸ ਬਿਪਿਨ ਰਾਵਤ ਦਾ ਹੈਲੀਕਾਪਟਰ ਤਾਮਿਲਨਾਡੂ ਦੇ ਕੂਨੂਰ ਵਿੱਚ ਕਰੈਸ਼ ਹੋ ਗਿਆ ਸੀ। ਇਸ ਹਾਦਸੇ 'ਚ ਬਿਪਿਨ ਰਾਵਤ, ਉਨ੍ਹਾਂ ਦੀ ਪਤਨੀ ਸਮੇਤ 13 ਲੋਕਾਂ ਦੀ ਮੌਤ ਹੋ ਗਈ ਸੀ। ਇਸ ਹਾਦਸੇ ਵਿੱਚ ਵਰੁਣ ਸਿੰਘ ਹੀ ਬਚਿਆ ਸੀ। ਉਹ ਬੁੱਧਵਾਰ ਨੂੰ ਜ਼ਿੰਦਗੀ ਦੀ ਲੜਾਈ ਹਾਰ ਗਿਆ।
[caption id="attachment_558529" align="aligncenter" width="259"] ਗਰੁੱਪ ਕੈਪਟਨ ਵਰੁਣ ਸਿੰਘ ਦਾ ਦੇਹਾਂਤ , CDS ਬਿਪਿਨ ਰਾਵਤ ਦੇ ਨਾਲ ਹੈਲੀਕਾਪਟਰ ਹਾਦਸੇ ਵਿੱਚ ਹੋਏ ਸੀ ਜ਼ਖ਼ਮੀ[/caption]
ਭਾਰਤੀ ਹਵਾਈ ਸੈਨਾ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ। ਭਾਰਤੀ ਹਵਾਈ ਸੈਨਾ ਨੇ ਟਵੀਟ ਕਰਕੇ ਕਿਹਾ, ਭਾਰਤੀ ਹਵਾਈ ਸੈਨਾ ਨੂੰ ਇਹ ਦੱਸਦੇ ਹੋਏ ਬਹੁਤ ਦੁੱਖ ਹੋ ਰਿਹਾ ਹੈ ਕਿ ਗਰੁੱਪ ਕੈਪਟਨ ਦਾ ਅੱਜ ਇਲਾਜ ਦੌਰਾਨ ਦੇਹਾਂਤ ਹੋ ਗਿਆ। 8 ਦਸੰਬਰ 2021 ਨੂੰ ਹੋਏ ਹਾਦਸੇ 'ਚ ਉਹ ਇਕੱਲਾ ਬਚਿਆ ਸੀ। ਹਵਾਈ ਸੈਨਾ ਦੇ ਅਧਿਕਾਰੀ ਉਨ੍ਹਾਂ ਦੇ ਦੇਹਾਂਤ 'ਤੇ ਦੁੱਖ ਪ੍ਰਗਟ ਕਰਦੇ ਹਨ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਮਜ਼ਬੂਤੀ ਨਾਲ ਖੜ੍ਹੇ ਹਨ।
[caption id="attachment_558530" align="aligncenter" width="300"]
ਗਰੁੱਪ ਕੈਪਟਨ ਵਰੁਣ ਸਿੰਘ ਦਾ ਦੇਹਾਂਤ , CDS ਬਿਪਿਨ ਰਾਵਤ ਦੇ ਨਾਲ ਹੈਲੀਕਾਪਟਰ ਹਾਦਸੇ ਵਿੱਚ ਹੋਏ ਸੀ ਜ਼ਖ਼ਮੀ[/caption]
ਗਰੁੱਪ ਕੈਪਟਨ ਵਰੁਣ ਸਿੰਘ ਯੂਪੀ ਦੇ ਦੇਵਰੀਆ ਦੇ ਪਿੰਡ ਖੋਰਮਾ ਕਨਹੋਲੀ ਦਾ ਰਹਿਣ ਵਾਲਾ ਸੀ। ਉਨ੍ਹਾਂ ਦਾ ਬੈਂਗਲੁਰੂ ਦੇ ਆਰਮੀ ਹਸਪਤਾਲ 'ਚ ਇਲਾਜ ਚੱਲ ਰਿਹਾ ਸੀ। ਵਰੁਣ ਗਰੁੱਪ ਕੈਪਟਨ ਅਭਿਨੰਦਨ ਵਰਥਮਨ ਦੇ ਬੈਚਮੇਟ ਰਹੇ ਹਨ। ਅਭਿਨੰਦਨ ਵਰਤਮਾਨ ਨੇ 27 ਫਰਵਰੀ 2019 ਨੂੰ ਭਾਰਤ ਦੀ ਸਰਹੱਦ ਵਿੱਚ ਦਾਖਲ ਹੋਏ ਪਾਕਿਸਤਾਨੀ ਜਹਾਜ਼ਾਂ ਨੂੰ ਭਜਾ ਦਿੱਤਾ ਸੀ।
[caption id="attachment_558528" align="aligncenter" width="300"]
ਗਰੁੱਪ ਕੈਪਟਨ ਵਰੁਣ ਸਿੰਘ ਦਾ ਦੇਹਾਂਤ , CDS ਬਿਪਿਨ ਰਾਵਤ ਦੇ ਨਾਲ ਹੈਲੀਕਾਪਟਰ ਹਾਦਸੇ ਵਿੱਚ ਹੋਏ ਸੀ ਜ਼ਖ਼ਮੀ[/caption]
ਦੱਸ ਦੇਈਏ ਕਿ 8 ਦਸੰਬਰ ਨੂੰ ਦੁਪਹਿਰ ਵੇਲੇ ਭਾਰਤੀ ਹਵਾਈ ਸੈਨਾ ਦਾ ਹੈਲੀਕਾਪਟਰ ਜਿਸ 'ਚ ਸੀਡੀਐੱਸ ਬਿਪਿਨ ਰਾਵਤ ਮੌਜੂਦ ਸਨ, ਕਰੈਸ਼ ਹੋ ਗਿਆ ਸੀ। ਜਨਰਲ ਬਿਪਿਨ ਰਾਵਤ ਨੇ ਵੈਲਿੰਗਟਨ ਦੇ ਡਿਫੈਂਸ ਸਰਵਿਸ ਸਟਾਫ ਕਾਲਜ ਜਾਣਾ ਸੀ। ਹਵਾਈ ਸੈਨਾ ਦੇ ਐਮਆਈ 17 ਹੈਲੀਕਾਪਟਰ ਨੇ ਸੁਲੁਰ ਏਅਰਬੇਸ ਤੋਂ 11.48 ਵਜੇ ਉਡਾਣ ਭਰੀ। ਇਸ ਨੇ 12:15 'ਤੇ ਵੈਲਿੰਗਟਨ ਉਤਰਨਾ ਸੀ। ਪਰ 12.08 ਨੂੰ ਇਹ ਕਰੈਸ਼ ਹੋ ਗਿਆ।
-PTCNews