ਗੁਜਰਾਤ ਸਰਕਾਰ ਨੇ ਗਜਟ ਦਾ ਪ੍ਰਕਾਸ਼ਨ ਕੀਤਾ ਬੰਦ, ਕਾਗਜ਼ ਦੀ ਬੱਚਤ ਲਈ ਚੁੱਕਿਆ ਇਹ ਕਦਮ

By Baljit Singh - July 05, 2021 5:07 pm

ਅਹਿਮਦਾਬਾਦ: ਗੁਜਰਾਤ ਸਰਕਾਰ ਨੇ ਸੋਮਵਾਰ ਨੂੰ ਸਾਰੇ ਪ੍ਰਕਾਰ ਦੇ ਗਜਟਾਂ ਦਾ ਪ੍ਰਕਾਸ਼ਨ ਬੰਦ ਕਰਨ ਦਾ ਫ਼ੈਸਲਾ ਲਿਆ ਹੈ ਅਤੇ ਕਿਹਾ ਕਿ ‘ਕਾਗਜ਼ ਰਹਿਤ ਸ਼ਾਸਨ’ ਦੀ ਪਹਿਲ ਤਹਿਤ ਇਹ ਹੁਣ ਆਨਲਾਈਨ ਉਪਲੱਬਧ ਰਹਿਣਗੇ।

ਪੜੋ ਹੋਰ ਖਬਰਾਂ: ਪ੍ਰਧਾਨ ਮੰਤਰੀ ਨੂੰ ਭੇਜਣਾ ਚਾਹੁੰਦੇ ਹੋ ਆਪਣੀ ਸ਼ਿਕਾਇਤ? ਜਾਣੋਂ ਕੀ ਹੈ ਆਨਲਾਈਨ ਪ੍ਰੋਸੈੱਸ

ਸਰਕਾਰ ਵਲੋਂ ਜਾਰੀ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਗੁਜਰਾਤ ਦੇ ਮੁੱਖ ਮੰਤਰੀ ਵਿਜੇ ਰੂਪਾਨੀ ਨੇ ਸੋਮਵਾਰ ਨੂੰ ਇਕ ਵੈੱਬਸਾਈਟ ਦੀ ਸ਼ੁਰੂਆਤ ਕੀਤੀ, ਜਿੱਥੇ ਇਹ ਗਜਟ ਉਪਲੱਬਧ ਹੋਣਗੇ ਅਤੇ ਇਨ੍ਹਾਂ ਨੂੰ ਬਿਲਕੁੱਲ ਮੁਫ਼ਤ ਡਾਊਨਲੋਡ ਕੀਤਾ ਜਾ ਸਕੇਗਾ।

ਪੜੋ ਹੋਰ ਖਬਰਾਂ: ਪੰਜਾਬ 'ਚ ਬਿਜਲੀ ਸੰਕਟ ਉੱਤੇ ਸੁਖਬੀਰ ਸਿੰਘ ਬਾਦਲ ਨੇ ਮੁੜ ਘੇਰੀ ਕੈਪਟਨ ਸਰਕਾਰ

ਬਿਆਨ ਮੁਤਾਬਕ ਇਸ ਪਹਿਲ ਨਾਲ ਸਾਲਾਨਾ 35 ਟਨ ਕਾਗਜ਼ ਦੀ ਬੱਚਤ ਹੋਵੇਗੀ। ਬਿਆਨ ਵਿਚ ਕਿਹਾ ਗਿਆ ਕਿ ਸਾਰੇ ਪ੍ਰਕਾਰ ਦੇ ਗਜਟਾਂ ਦੇ ਵੈੱਬਸਾਈਟ ’ਤੇ ਆਨਲਾਈਨ ਉਪਲੱਬਧ ਹੋਣ ਨਾਲ ਹੀ ਸਾਲਾਂ ਤੋਂ ਚਲੀ ਆ ਰਹੀ ਗਜਟ ਪ੍ਰਕਾਸ਼ਨ ਦੀ ਰਿਵਾਇਤੀ ਪ੍ਰਕਿਰਿਆ ਖ਼ਤਮ ਹੋ ਜਾਵੇਗੀ।

ਪੜੋ ਹੋਰ ਖਬਰਾਂ: ਘੰਟਿਆਂ ਤੱਕ ਕੰਮ ਕਰਨ ਨਾਲ ਵਧਿਆ ਹਾਰਟ ਅਟੈਕ ਦਾ ਖਤਰਾ, WHO ਨੇ ਦਿੱਤੀ ਚਿਤਾਵਨੀ

-PTC News

adv-img
adv-img