ਗੁਰਦਾਸਪੁਰ-ਮੁਕੇਰੀਆਂ ਰੋਡ 'ਤੇ ਵਾਪਰਿਆ ਦਰਦਨਾਕ ਸੜਕ ਹਾਦਸਾ, 3 ਸਾਲ ਦੇ ਬੱਚੇ ਸਮੇਤ 3 ਦੀ ਹੋਈ ਮੌਤ
ਗੁਰਦਾਸਪੁਰ-ਮੁਕੇਰੀਆਂ ਰੋਡ 'ਤੇ ਵਾਪਰਿਆ ਦਰਦਨਾਕ ਸੜਕ ਹਾਦਸਾ, 3 ਸਾਲ ਦੇ ਬੱਚੇ ਸਮੇਤ 3 ਦੀ ਹੋਈ ਮੌਤ,ਮੁਕੇਰੀਆਂ: ਪੰਜਾਬ 'ਚ ਆਏ ਦਿਨ ਤੇਜ਼ ਰਫ਼ਤਾਰ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ। ਜਿਸ ਦੌਰਾਨ ਹੁਣ ਤੱਕ ਕਈ ਲੋਕ ਆਪਣੀਆਂ ਜਾਨਾ ਗਵਾ ਚੁੱਕੇ ਹਨ।ਅਜਿਹਾ ਹੀ ਇੱਕ ਹੋਰ ਦਰਦਨਾਕ ਸੜਕ ਹਾਦਸਾ ਗੁਰਦਾਸਪੁਰ-ਮੁਕੇਰੀਆਂ ਰੋਡ 'ਤੇ ਵਾਪਰਿਆ। [caption id="attachment_289816" align="aligncenter" width="300"] ਗੁਰਦਾਸਪੁਰ-ਮੁਕੇਰੀਆਂ ਰੋਡ 'ਤੇ ਵਾਪਰਿਆ ਦਰਦਨਾਕ ਸੜਕ ਹਾਦਸਾ, 3 ਸਾਲ ਦੇ ਬੱਚੇ ਸਮੇਤ 3 ਦੀ ਹੋਈ ਮੌਤ[/caption] ਹੋਰ ਪੜ੍ਹੋ:ਮੋਰੱਕੋ ‘ਚ ਵਾਪਰਿਆ ਦਰਦਨਾਕ ਸੜਕ ਹਾਦਸਾ, 8 ਲੋਕਾਂ ਦੀ ਮੌਤ, 30 ਜ਼ਖਮੀ ਜਿਥੇ ਐਕਟਿਵਾ ਗੰਨੇ ਦੀ ਟਰਾਲੀ 'ਚ ਜਾ ਵੱਜੀ। ਜਿਸ ਕਾਰਨ 3 ਸਾਲ ਦੇ ਬੱਚੇ ਸਮੇਤ 3 ਜਣਿਆਂ ਦੀ ਮੌਤ ਹੋ ਗਈ।ਮ੍ਰਿਤਕਾਂ ਦੀ ਪਹਿਚਾਣ 16 ਸਾਲਾ ਤਲਵਿੰਦਰ ਸਿੰਘ, ਪਰਮਜੀਤ ਕੌਰ ਅਤੇ 3 ਸਾਲ ਦੇ ਬੱਚੇ ਗੁਰਨੂਰ ਸਿੰਘ ਵਜੋਂ ਹੋਈ ਹੈ। ਮਿਲੀ ਜਾਣਕਾਰੀ ਮੁਤਾਬਕ ਇੱਕ ਪਰਿਵਾਰ ਗੁਰਦਾਸਪੁਰ ਤੋਂ ਮੁਕੇਰੀਆਂ ਦੇ ਇੱਕ ਨਿੱਜੀ ਹਸਪਤਾਲ 'ਚ ਦਵਾਈ ਲੈਣ ਜਾ ਰਹੇ ਸਨ। ਜਿਸ ਦੌਰਾਨ ਇਹ ਹਾਦਸਾ ਵਾਪਰ ਗਿਆ। ਹੋਰ ਪੜ੍ਹੋ:ਇਟਲੀ ‘ਚ ਵਾਪਰਿਆ ਭਿਆਨਕ ਸੜਕ ਹਾਦਸਾ ,12 ਵਿਦੇਸ਼ੀ ਕਾਮਿਆਂ ਦੀ ਹੋਈ ਮੌਤ [caption id="attachment_289817" align="aligncenter" width="300"] ਗੁਰਦਾਸਪੁਰ-ਮੁਕੇਰੀਆਂ ਰੋਡ 'ਤੇ ਵਾਪਰਿਆ ਦਰਦਨਾਕ ਸੜਕ ਹਾਦਸਾ, 3 ਸਾਲ ਦੇ ਬੱਚੇ ਸਮੇਤ 3 ਦੀ ਹੋਈ ਮੌਤ[/caption] ਇਸ ਘਟਨਾ ਤੋਂ ਬਾਅਦ ਪਰਿਵਾਰ 'ਚ ਸੋਗ ਦੀ ਲਹਿਰ ਦੌੜ ਗਈ।ਉਥੇ ਹੀ ਘਟਨਾ ਦੀ ਸੂਚਨਾ ਮਿਲਦਿਆਂ ਸਥਾਨਕ ਪੁਲਿਸ ਮੌਕੇ 'ਤੇ ਪਹੁੰਚ ਗਈ ਤੇ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ। -PTC News ਹੋਰ ਖਬਰਾਂ ਲਈ ਸਾਡਾ ਯੂ ਟਿਊਬ ਚੈੱਨਲ subscribe ਕਰੋ: