Tue, Dec 23, 2025
Whatsapp

ਜਦੋਂ ਪਤਨੀ ਅਤੇ ਪਿਤਾ ਘਰ ਛੱਡ ਕੇ ਚਲੇ ਗਏ ਤਾਂ ਨੌਜਵਾਨ ਨੇ ਫਾਹਾ ਲੈ ਕੇ ਕੀਤੀ ਆਤਮ ਹੱਤਿਆ

Reported by:  PTC News Desk  Edited by:  Shanker Badra -- April 15th 2019 02:00 PM
ਜਦੋਂ ਪਤਨੀ ਅਤੇ ਪਿਤਾ ਘਰ ਛੱਡ ਕੇ ਚਲੇ ਗਏ ਤਾਂ ਨੌਜਵਾਨ ਨੇ ਫਾਹਾ ਲੈ ਕੇ ਕੀਤੀ ਆਤਮ ਹੱਤਿਆ

ਜਦੋਂ ਪਤਨੀ ਅਤੇ ਪਿਤਾ ਘਰ ਛੱਡ ਕੇ ਚਲੇ ਗਏ ਤਾਂ ਨੌਜਵਾਨ ਨੇ ਫਾਹਾ ਲੈ ਕੇ ਕੀਤੀ ਆਤਮ ਹੱਤਿਆ

ਜਦੋਂ ਪਤਨੀ ਅਤੇ ਪਿਤਾ ਘਰ ਛੱਡ ਕੇ ਚਲੇ ਗਏ ਤਾਂ ਨੌਜਵਾਨ ਨੇ ਫਾਹਾ ਲੈ ਕੇ ਕੀਤੀ ਆਤਮ ਹੱਤਿਆ:ਗੁਰਦਾਸਪੁਰ ਦੇ ਕਾਦਰੀ ਮੁਹੱਲੇ 'ਚ 22 ਸਾਲ ਦੇ ਇੱਕ ਨੌਜਵਾਨ ਨੇ ਫਾਹਾ ਲੈ ਕੇ ਆਤਮ ਹੱਤਿਆ ਕਰ ਲਈ ਹੈ।ਮ੍ਰਿਤਕ ਨੌਜਵਾਨ ਦੀ ਪਛਾਣ ਇਸ਼ੂ ਪਾਲ ਵਜੋਂ ਹੋਈ ਹੈ।ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਨੇ ਕੁੱਝ ਦਿਨ ਪਹਿਲਾਂ ਸ਼ਰਾਬ ਪੀ ਕੇ ਆਪਣੇ ਪਿਤਾ ਬੋਦਰਾਜ ਅਤੇ ਪਤਨੀ ਨਾਲ ਝਗੜਾ ਕੀਤਾ ਸੀ,ਜਿਸ ਤੋਂ ਬਾਅਦ ਉਸਦਾ ਪਿਤਾ ਘਰ ਛੱਡ ਕੇ ਕਿਤੇ ਚੱਲਿਆ ਗਿਆ ਅਤੇ ਪਤਨੀ ਆਪਣੇ ਪੇਕੇ ਘਰ ਚੱਲੀ ਗਈ ,ਜਿਸ ਤੋਂ ਪ੍ਰੇਸ਼ਾਨ ਹੋ ਕੇ ਉਸਨੇ ਅਜਿਹਾ ਕਦਮ ਚੁੱਕਿਆ ਹੈ। [caption id="attachment_282887" align="aligncenter" width="300"]Gurdaspur Qadri Mohalla 22 year youth Suicide ਜਦੋਂ ਪਤਨੀ ਅਤੇ ਪਿਤਾ ਘਰ ਛੱਡ ਕੇ ਚਲੇ ਗਏ ਤਾਂ ਨੌਜਵਾਨ ਨੇ ਫਾਹਾ ਲੈ ਕੇ ਕੀਤੀ ਆਤਮ ਹੱਤਿਆ[/caption] ਇਸ ਦੌਰਾਨ 10 ਦਿਨ ਬੀਤਣ ਬਾਅਦ ਵੀ ਉਸਦੇ ਪਿਤਾ ਦਾ ਕੁਝ ਪਤਾ ਨਹੀਂ ਲੱਗਿਆ।ਨੌਜਵਾਨ ਨੇ ਆਪਣੇ ਪਿਤਾ ਦੀ ਕਾਫੀ ਭਾਲ ਕੀਤੀ ਪਰ ਉਸ ਦਾ ਕੁਝ ਪਤਾ ਨਹੀਂ ਲੱਗਾ ਅਤੇ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਹੋ ਕੇ ਨੌਜਵਾਨ ਨੇ ਆਤਮ ਹੱਤਿਆ ਕਰ ਲਈ ਹੈ। [caption id="attachment_282885" align="aligncenter" width="300"]Gurdaspur Qadri Mohalla 22 year youth Suicide ਜਦੋਂ ਪਤਨੀ ਅਤੇ ਪਿਤਾ ਘਰ ਛੱਡ ਕੇ ਚਲੇ ਗਏ ਤਾਂ ਨੌਜਵਾਨ ਨੇ ਫਾਹਾ ਲੈ ਕੇ ਕੀਤੀ ਆਤਮ ਹੱਤਿਆ[/caption] ਇਸ ਮੌਕੇ 'ਤੇ ਪਹੁੰਚੇ ਐਸ.ਐਚ.ਓ ਕੁਲਵੰਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇਹ ਨੂੰ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਪਰਿਵਾਰਕ ਮੈਬਰਾਂ ਦੇ ਬਿਆਨ ਦਰਜ਼ ਕਰਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ। -PTCNews


Top News view more...

Latest News view more...

PTC NETWORK
PTC NETWORK