Tue, Apr 30, 2024
Whatsapp

ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਸੂਰਜੀ ਊਰਜਾ ਪਲਾਂਟ ਦੀ ਹੋਈ ਸ਼ੁਰੂਆਤ:ਮਨਜੀਤ ਸਿੰਘ ਜੀ.ਕੇ.

Written by  Shanker Badra -- June 20th 2018 07:27 PM
ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਸੂਰਜੀ ਊਰਜਾ ਪਲਾਂਟ ਦੀ ਹੋਈ ਸ਼ੁਰੂਆਤ:ਮਨਜੀਤ ਸਿੰਘ ਜੀ.ਕੇ.

ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਸੂਰਜੀ ਊਰਜਾ ਪਲਾਂਟ ਦੀ ਹੋਈ ਸ਼ੁਰੂਆਤ:ਮਨਜੀਤ ਸਿੰਘ ਜੀ.ਕੇ.

ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਸੂਰਜੀ ਊਰਜਾ ਪਲਾਂਟ ਦੀ ਹੋਈ ਸ਼ੁਰੂਆਤ:ਮਨਜੀਤ ਸਿੰਘ ਜੀ.ਕੇ.:ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੂਰਜ ਦੀ ਕਿਰਣਾਂ ਰਾਹੀਂ ਬਿਜਲੀ ਉਤਪਾਦਨ ਦੀ ਅੱਜ ਸ਼ੁਰੂਆਤ ਕੀਤੀ ਗਈ।ਗੁਰਦੁਆਰਾ ਰਕਾਬਗੰਜ ਸਾਹਿਬ ਦੇ ਭਾਈ ਲੱਖੀ ਸ਼ਾਹ ਵਣਜਾਰਾ ਹਾਲ ਵਿਖੇ 1.5 ਮੇਗਾਵਾਟ ਖ਼ਮਤਾ ਵਾਲੇ ਸੂਰਜੀ ਉਰਜਾ ਪਲਾਂਟ ਦਾ ਅਰਦਾਸ ਉਪਰੰਤ ਉਦਘਾਟਨ ਕੀਤਾ ਗਿਆ।Gurdwara Rikabganj Sahib Solar power plant Getting Started:Manjit Singh G.K.ਕੇਂਦਰੀ ਨਵਿਆਉਣਯੋਗ ਊਰਜਾ ਮੰਤਰੀ ਆਰ.ਕੇ. ਸਿੰਘ, ਕੇਂਦਰੀ ਵਾਤਾਵਰਨ ਮੰਤਰੀ ਡਾ. ਹਰਸ਼ਵਰਧਨ,ਕੇਂਦਰੀ ਸ਼ਹਿਰੀ ਵਿਕਾਸ ਮੰਤਰੀ ਹਰਦੀਪ ਸਿੰਘ ਪੁਰੀ,ਵਾਤਾਵਰਨ ਸੰਭਾਲ ਲਈ ਕਾਰਜ ਕਰਨ ਵਾਲੇ ਸੰਤ ਬਲਬੀਰ ਸਿੰਘ ਸੀਂਚੇਵਾਲ, ਬਾਬਾ ਸੇਵਾ ਸਿੰਘ ਖਡੂਰ ਸਾਹਿਬ, ਬਾਬਾ ਬਚਨ ਸਿੰਘ ਕਾਰਸੇਵਾ ਵਾਲੇ,ਲੋਕਸਭਾ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ,ਕੌਮੀ ਘੱਟਗਿਣਤੀ ਵਿਦਿਅਕ ਅਦਾਰਾ ਕਮਿਸ਼ਨ ਦੇ ਮੈਂਬਰ ਡਾ. ਜਸਪਾਲ ਸਿੰਘ ਅਤੇ ਸਾਬਕਾ ਰਾਜਸਭਾ ਮੈਂਬਰ ਤ੍ਰਿਲੋਚਨ ਸਿੰਘ ਨੇ ਇਸ ਮੌਕੇ ਹਾਜਰੀ ਭਰੀ।   Gurdwara Rikabganj Sahib Solar power plant Getting Started:Manjit Singh G.K.ਸੰਗਤਾਂ ਨੂੰ ਸੰਬੋਧਿਤ ਕਰਦੇ ਹੋਏ ਆਰ.ਕੇ. ਸਿੰਘ,ਹਰਸ਼ਵਰਧਨ, ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਸਿੱਖ ਸਿਧਾਂਤਾ ਅਤੇ ਵਾਤਾਵਰਨ ਸੰਭਾਲ ਵਿੱਚਲੇ ਸੰਬੰਧਾਂ ਨੂੰ ਲੋਕਾਂ ਦੀ ਸੇਵਾ ਲਈ ਵਰਤਣ ਦਾ ਸੱਦਾ ਦਿੱਤਾ।ਆਰ.ਕੇ. ਸਿੰਘ ਨੇ ਸਿੱਖ ਪਰੰਪਰਾਵਾਂ ਦੀ ਸ਼ਲਾਘਾ ਕਰਦੇ ਹੋਏ ਵਾਤਾਵਰਨ ’ਚ ਵੱਧਦੇ ਪ੍ਰਦੂਸ਼ਣ ਬਾਰੇ ਵਿਸਤਾਰ ’ਚ ਜਾਣਕਾਰੀ ਦਿੱਤੀ।ਆਰ.ਕੇ. ਸਿੰਘ ਨੇ ਕਿਹਾ ਕਿ ਦਿੱਲੀ ਸਣੇ ਦੇਸ਼ ’ਚ 20 ਪ੍ਰਦੂਸ਼ਿਤ ਸ਼ਹਿਰ ਹਨ।ਆਰ.ਕੇ. ਸਿੰਘ ਨੇ ਕਿਹਾ ਕਿ ਭਾਰਤ ਸਰਕਾਰ ਨੇ 2022 ਤੱਕ 1 ਲੱਖ 75 ਹਜ਼ਾਰ ਮੇਗਾਵਾਟ ਬਿਜਲੀ ਕੁਦਰਤੀ ਸਰੋਤਾਂ ਤੋਂ ਉਤਪਾਦਨ ਕਰਨ ਦਾ ਟੀਚਾ ਰੱਖਿਆ ਸੀ ਪਰ 2018 ’ਚ ਹੀ ਅਸੀ 1 ਲੱਖ 80 ਹਜ਼ਾਰ ਮੇਗਾਵਾਟ ਖਮਤਾ ਦੇ ਪਲਾਂਟ ਸਥਾਪਿਤ ਕਰਨ ’ਚ ਕਾਮਯਾਬ ਹੋ ਗਏ ਹਾਂਂ।ਇਸ ਲਈ ਅਸੀ 2022 ਦਾ ਟੀਚਾ 2 ਲੱਖ 25 ਹਜ਼ਾਰ ਮੇਗਾਵਾਟ ਦਾ ਕਰ ਦਿੱਤਾ ਹੈ।   Gurdwara Rikabganj Sahib Solar power plant Getting Started:Manjit Singh G.K.ਜੀ.ਕੇ. ਨੇ ਗੁਰੂ ਸਾਹਿਬਾਨਾਂ ਦੇ ਵਾਤਾਵਰਨ ਪ੍ਰੇਮ ਦਾ ਹਵਾਲਾ ਦਿੰਦੇ ਹੋਏ ਸੂਰਜੀ ਊਰਜਾ ਪਲਾਂਟ ਤੋਂ ਬਾਅਦ ਦਿੱਲੀ ਕਮੇਟੀ ਵੱਲੋਂ ਹੁਣ ਪਾਣੀ ਦੀ ਬਰਬਾਦੀ ਨੂੰ ਰੋਕਣ,ਮੀਂਹ ਦੇ ਪਾਣੀ ਦੇ ਮੁੜ੍ਹ ਇਸਤੇਮਾਲ ਸਣੇ ਥਾਲੀਆਂ ’ਚ ਰਹਿ ਜਾਂਦੇ ਲੰਗਰ ਦੇ ਹਿੱਸੇ ਦੀ ਬਰਬਾਦੀ ਨੂੰ ਰੋਕਣ ਵਾਸਤੇ ਜੰਗੀ ਪੱਧਰ ’ਤੇ ਕਾਰਜ ਸ਼ੁਰੂ ਕਰਨ ਦਾ ਐਲਾਨ ਕੀਤਾ।ਜੀ.ਕੇ. ਨੇ ਕਿਹਾ ਕਿ ਦਿੱਲੀ ਸਰਕਾਰ ਨੇ ਸਿਰਫ਼ 150 ਕਿਲੋਵਾਟ ਦਾ ਸੂਰਜੀ ਊਰਜਾ ਪਲਾਂਟ ਲਗਾ ਕੇ ਵੱਡੇ ਪੱਧਰ ’ਤੇ ਪ੍ਰਚਾਰ ਕੀਤਾ ਸੀ।ਜਦਕਿ ਅਸੀ ਚੁੱਪ-ਚੁਪੀਤੇ 1500 ਕਿਲੋਵਾਟ ਦਾ ਪਲਾਂਟ ਸਥਾਪਿਤ ਕੀਤਾ ਹੈ।ਜਿਸ ਨਾਲ ਲਗਭਗ 250 ਟ੍ਰੱਕ ਭਰਨ ਵਰਗੀ 1800 ਮੀਟ੍ਰਿਕ ਟਨ ਕਾਰਬਨ ਨਿਕਾਸੀ ਰੋਕਣ ’ਚ ਕਾਮਯਾਬੀ ਪ੍ਰਾਪਤ ਹੋਵੇਗੀ।   Gurdwara Rikabganj Sahib Solar power plant Getting Started:Manjit Singh G.K.ਸਿਰਸਾ ਨੇ ਕਿਹਾ ਕਿ ਸਿੱਖ ਧਰਮ ਸਾਰੇ ਧਰਮਾਂ ਦਾ ਸਤਿਕਾਰ ਕਰਦਾ ਹੈ।ਸਿੱਖਾਂ ਨੇ ਹਰ ਕੁਦਰਤੀ ਕਰੋਪੀ ਦੌਰਾਨ ਵੱਧ ਚੜ੍ਹ ਕੇ ਕਾਰਜ ਕੀਤੇ ਹਨ।ਗੁਰੂਆਂ ਨੇ 400 ਸਾਲ ਪਹਿਲੇ ਵਾਤਾਵਰਨ ਦੀ ਰੱਖਿਆ ਦੇ ਕਾਰਜਾਂ ਦੀ ਸ਼ੁਰੂਆਤ ਕੀਤੀ ਸੀ।ਜਿਸ ਸਿਧਾਂਤ ਦੀ ਪਾਲਨਾ ਕਰਦੇ ਹੋਏ ਹੁਣ ਦਿੱਲੀ ਕਮੇਟੀ ਵਾਤਾਵਰਨ ਬਚਾਉਣ ਲਈ ਕਾਰਜ ਕਰ ਰਹੀ ਹੈ।ਸਿਰਸਾ ਨੇ ਸਾਫ਼ ਕੀਤਾ ਕਿ ਸਿੱਖ ਅਹਿਸਾਨ ਫਰਾਮੋਸ਼ ਨਹੀਂ ਹਨ।ਇਸੇ ਕਰਕੇ ਜਿਸ ਵਾਤਾਵਰਨ ਦਾ ਇਸਤੇਮਾਲ ਆਪਣੀ ਸਹੂਲੀਅਤ ਲਈ ਕਰਦੇ ਹਨ ਉਸ ਨੂੰ ਸੰਭਾਲਣ ਦਾ ਕਾਰਜ ਵੀ ਆਪਣੇ ਜਿੰਮੇ ਲੈਂਦੇ ਹਨ। ਇਸ ਮੌਕੇ ਮਹਿਮਾਨਾਂ ਨੂੰ ਕਮੇਟੀ ਵੱਲੋਂ ਬੂਟੇ ਅਤੇ ਯਾਦਗਾਰੀ ਚਿਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। -PTCNews


Top News view more...

Latest News view more...