ਗੁਰਦੁਆਰਾ ਕਰਤਾਰਪੁਰ ਸਾਹਿਬ ਦੀ ਪਰਿਕਰਮਾ 'ਚ ਨੌਜਵਾਨਾਂ ਨੇ ਚਲਾਇਆ ਸਾਈਕਲ, ਵੀਡੀਓ ਵਾਇਰਲ
ਗੁਰਦੁਆਰਾ ਕਰਤਾਰਪੁਰ ਸਾਹਿਬ ਦੀ ਪਰਿਕਰਮਾ 'ਚ ਨੌਜਵਾਨਾਂ ਨੇ ਚਲਾਇਆ ਸਾਈਕਲ, ਵੀਡੀਓ ਵਾਇਰਲ:ਕਰਤਾਰਪੁਰ ਸਾਹਿਬ : ਪਾਕਿਸਤਾਨ ਵਿੱਚ ਸਥਿਤ ਕਰਤਾਰਪੁਰ ਸਾਹਿਬ ਵਿਖੇ ਟਿਕਟੋਕ ਵੀਡੀਓ ਬਣਾਉਣ ਦਾ ਇੱਕ ਮਾਮਲਾ ਸਾਹਮਣੇ ਆਇਆ ਹੈ। ਇਸ ਵੀਡੀਓ ਵਿੱਚ ਦੋ ਨੌਜਵਾਨ ਗੁਰਦੁਆਰਾ ਸਾਹਿਬ ਦੀ ਪਰਿਕਰਮਾ ਅੰਦਰ ਸਾਈਕਲ ਚਲਾ ਰਹੇ ਹਨ। ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਸਿੱਖ ਸੰਗਤ ਅੰਦਰ ਗੁੱਸੇ ਦੀ ਲਹਿਰ ਹੈ। [caption id="attachment_384522" align="aligncenter" width="300"] ਗੁਰਦੁਆਰਾਕਰਤਾਰਪੁਰ ਸਾਹਿਬ ਦੀ ਪਰਿਕਰਮਾ 'ਚ ਨੌਜਵਾਨਾਂ ਨੇ ਚਲਾਇਆ ਸਾਈਕਲ , ਵੀਡੀਓ ਵਾਇਰਲ[/caption] ਇਸ ਦੌਰਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਪਾਕਿ ਸਰਕਾਰ ਤੋਂ ਇਸ ਵੀਡੀਓ ਬਣਾਉਣ ਵਾਲੇ ਨੌਜਵਾਨਾਂ ਖਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਸਰਕਾਰ ਨੂੰ ਉਨ੍ਹਾਂ ਲੋਕਾਂ ਖਿਲਾਫ਼ ਕਾਰਵਾਈ ਕਰਨੀ ਚਾਹੀਦੀ ਹੈ ,ਜੋ ਇਸ ਕਾਰਜ ਲਈ ਜ਼ਿੰਮੇਵਾਰ ਹਨ। -PTCNews
Disgusting & Blasphemous! These young men cant be so ignorant that they don’t realise the divinity of Gurdwara Sri Kartarpur Sahib Biking in Gurdwara Sahib for a silly video is discourteous. We want these young men to apologise & Gurdwara Authorities to be more strict @ANI pic.twitter.com/MpPheF50Sd — Manjinder S Sirsa (@mssirsa) January 28, 2020