Happy Birthday B Praak : ਆਪਣੇ ਗੀਤਾਂ ਨਾਲ ਬਣੇ ਲੋਕਾਂ ਦੇ ਦਿਲਾਂ ਦੀ ਧੜਕਣ
B Praak B'day Special: 2017 'ਚ ਆਪਣੇ ਪਹਿਲੇ ਗੀਤ 'ਮਨ ਭਰਿਆ' ਨਾਲ ਪ੍ਰਸਿੱਧੀ ਹਾਸਲ ਕਰਨ ਵਾਲੇ ਪੰਜਾਬੀ ਗਾਇਕ B Praak ਅੱਜ 7 ਫਰਵਰੀ ਨੂੰ ਆਪਣਾ ਜਨਮਦਿਨ ਮਨਾ ਰਹੇ ਹਨ।B Praak ਨੇ 2008 'ਚ ਆਪਣੇ ਸੰਗੀਤ ਕਰੀਅਰ ਦੀ ਸ਼ੁਰੂਆਤ 'ਪਾਣੀ' ਗੀਤ ਰਹੀ ਕੀਤੀ। ਪੰਜਾਬੀ ਇੰਡਸਟਰੀ (Punjabi Industry) ਦੇ ਮਸ਼ਹੂਰ ਮਿਊਜ਼ਿਕ ਡਾਇਰੈਕਟਰ ਤੇ ਗਾਇਕ B Praak ਨੇ ਆਪਣੀ ਸਖਤ ਮਿਹਨਤ ਅਤੇ ਦਿਲ ਨੂੰ ਛੋਹ ਜਾਣ ਵਾਲੀ ਆਵਾਜ਼ ਨਾਲ ਲੋਕਾਂ ਦੇ ਦਿਲਾ ਵਿੱਚ ਇੱਕ ਅਲੱਗ ਥਾਂ ਬਣਾਈ ਹੈ । B Praak ਨੇ ਪੰਜਾਬੀ ਇੰਡਸਟਰੀ ਦੇ ਨਾਲ ਨਾਲ ਹਿੰਦੀ ਮਿਊਜ਼ਿਕ ਇੰਡਸਟਰੀ 'ਚ ਵੀ ਬਹੁਤ ਨਾਮ ਕਾਮਿਆਂ ਹੈ। ਬੀ ਪਰਾਕ ਨੇ ਆਪਣੇ ਗੀਤਾਂ ਦੇ ਨਾਲ ਹਰ ਪਾਸੇ ਤਹਿਲਕਾ ਮਚਾਇਆ ਹੋਇਆ ਹੈ। ਬੀ ਪਰਾਕ ਦੁਆਰਾ ਗਾਏ ਜਾਣ ਵਾਲੇ ਜ਼ਿਆਦਤਰ ਗੀਤ ਗੀਤਕਾਰ Janni ਦੇ ਲਿਖੇ ਹੁੰਦੇ ਹਨ। ਲੋਕਾਂ ਨੂੰ ਇਨ੍ਹਾਂ ਦੀ ਜੋੜੀ ਬਹੁਤ ਪਸੰਦ ਆਈ ਹੈ।
B Praak ਨੇ Janni ਦੇ ਬੋਲਾਂ ਨਾਲ ਜੱਸੀ ਗਿੱਲ, ਹਾਰਡੀ ਸੰਧੂ, ਅਮਰਿੰਦਰ ਗਿੱਲ, ਗਿੱਪੀ ਗਰੇਵਾਲ, ਦਿਲਜੀਤ ਦੋਸਾਂਝ, ਐਮੀ ਵਿਰਕ ਆਦਿ ਵਰਗੇ ਗਾਇਕਾਂ ਦੇ ਕਈ ਟਰੈਕਾਂ ਲਈ ਸੰਗੀਤ ਤਿਆਰ ਕੀਤਾ ਅਤੇ ਤਿਆਰ ਕੀਤਾ। 2018 ਵਿੱਚ ਉਸ ਨੇ ਮਨ ਭਰਿਆ ਨਾਲ ਸਿੰਗਲ ਡੈਬਿਊ ਕੀਤਾ। ਉਸਨੇ "ਬੇਵਫਾਈ", "ਮਸਤਾਨੀ" ਵਰਗੇ ਹੋਰ ਗੀਤ ਵੀ ਗਾਏ ਅਤੇ ਉਸ ਨੇ "ਕਿਸਮਤ", "ਨਾਹ", "ਕਿਆ ਬਾਤ ਐ", "ਹੱਥ ਚੁੰਮਨੇ", "ਗਿਟਾਰ ਸਿੱਖਾ" ਵਰਗੇ ਟਰੈਕ ਨਾਲ ਵੀ ਲੋਕਾਂ ਦੇ ਦਿਲਾਂ 'ਤੇ ਰਾਜ ਕੀਤਾ । B Praak ਆਪਣੇ ਕੈਰੀਅਰ ਵਿੱਚ ਪਹਿਲੀ ਵਾਰ ਜਾਨੀ (Janni) ਦੇ ਲਿਖਿਆ ਗਾਣਿਆਂ ਨੂੰ ਫਿਲਮ ਕਿਸਮਤ ਲਈ ਸੰਗੀਤ ਵੀ ਤਿਆਰ ਕੀਤਾ।
B Praak ਨੇ 2019 ਵਿੱਚ ਆਪਣੀ ਹਿੰਦੀ ਫਿਲਮ ਦੀ ਸ਼ੁਰੂਆਤ ਕੀਤੀ, ਸਭ ਤੋਂ ਪਹਿਲਾਂ ਫਿਲਮ 'ਕੇਸਰੀ' ਜਿਸ ਵਿੱਚ ਅਕਸ਼ੈ ਕੁਮਾਰ (Akshay Kumar) ਅਤੇ ਪਰਿਣੀਤੀ ਚੋਪੜਾ ( Parineeti Chopra) ਸਨ ਦੇ ਗੀਤ 'ਤੇਰੀ ਮਿੱਟੀ' ਨਾਲ, ਜੋ ਕੇ ਮਨੋਜ ਮੁੰਤਸ਼ੀਰ (Manoj Muntashir) ਦੁਆਰਾ ਲਿਖਿਆ ਅਤੇ ਆਰਕੋ ਪ੍ਰਵੋ ਮੁਖਰਜੀ ( Arko Pravo Mukherjee) ਦੁਆਰਾ ਰਚਿਆ ਗਿਆ।2019 ਵਿੱਚ "ਫਿਲਹਾਲ" ਗੀਤ ਅਤੇ 2021 ਵਿੱਚ "ਫਿਲਹਾਲ 2 ਮੁਹੱਬਤ" ਰਿਲੀਜ਼ ਹੋਏ ਅਤੇ ਦੋਵੇਂ ਹੀ ਗੀਤ ਹਿੱਟ ਵੀ ਰਹੇ ।
ਇਥੇ ਪੜ੍ਹੋ ਹੋਰ ਖ਼ਬਰਾਂ: Lata Mangeshkar ਨੇ ਆਖਰੀ ਵਾਰ ਗਾਇਆ ਇਹ ਗੀਤ, ਦੇਸ਼ ਦੇ ਬਹਾਦਰ ਸੈਨਿਕਾਂ ਨੂੰ ਕੀਤਾ ਸਮਰਪਿਤ
B Praak ਨੂੰ ਸਾਲ 2018 ‘ਚ ਪੀਟੀਸੀ (PTC) ਵੱਲੋਂ ਬੈਸਟ ਮਿਊਜ਼ਿਕ ਡਾਇਰੈਕਟਰ ( Best Music Director) ਦੇ ਆਵਰਡ ਨਾਲ ਨਵਾਜਿਆ ਗਿਆ ਹੈ। 2019 ਵਿੱਚ ਫਿਲਮਾਂ 'ਕੇਸਰੀ' ਦੇ ਗੀਤ 'ਤੇਰੀ ਮਿੱਟੀ' ਲਈ ਨੈਸ਼ਨਲ ਫਿਲਮ ਅਵਾਰਡ (National Film Awards) ਫਾਰ ਸਰਵੋਤਮ ਪੁਰਸ਼ ਪਲੇਬੈਕ ਗਾਇਕ (Best Male Playback Singer) ਵੀ ਮਿਲਿਆ।
-PTC News