Mon, Apr 29, 2024
Whatsapp

40 ਸਾਲ ਦੇ ਹੋਏ ਬੋਹੇਮੀਆ, ਜਨਮ ਦਿਨ ਮੌਕੇ ਫੈਨਜ਼ ਨੂੰ ਦਿੱਤਾ ਇਹ ਖਾਸ ਤੋਹਫ਼ਾ

Written by  Jashan A -- October 15th 2019 03:04 PM
40 ਸਾਲ ਦੇ ਹੋਏ ਬੋਹੇਮੀਆ, ਜਨਮ ਦਿਨ ਮੌਕੇ ਫੈਨਜ਼ ਨੂੰ ਦਿੱਤਾ ਇਹ ਖਾਸ ਤੋਹਫ਼ਾ

40 ਸਾਲ ਦੇ ਹੋਏ ਬੋਹੇਮੀਆ, ਜਨਮ ਦਿਨ ਮੌਕੇ ਫੈਨਜ਼ ਨੂੰ ਦਿੱਤਾ ਇਹ ਖਾਸ ਤੋਹਫ਼ਾ

40 ਸਾਲ ਦੇ ਹੋਏ ਬੋਹੇਮੀਆ, ਜਨਮ ਦਿਨ ਮੌਕੇ ਫੈਨਜ਼ ਨੂੰ ਦਿੱਤਾ ਇਹ ਖਾਸ ਤੋਹਫ਼ਾ,ਪੰਜਾਬੀ ਸੰਗੀਤ 'ਚ ਰੈਪ ਦੀ ਸ਼ੁਰੂਆਤ ਕਰਨ ਵਾਲੇ ਬੋਹੇਮੀਆ ਦਾ ਅੱਜ 40ਵਾਂ ਜਨਮ ਦਿਨ ਹੈ। ਜਿਸ ਦੌਰਾਨ ਉਹਨਾਂ ਦੇ ਫੈਨਜ਼ ਸੋਸ਼ਲ ਮੀਡੀਆ ਦੇ ਰਾਹੀਂ ਉਹਨਾਂ ਨੂੰ ਜਨਮਦਿਨ ਦੀਆਂ ਵਧੀਆ ਦੇ ਰਹੇ ਹਨ। ਇਸ ਖਾਸ ਮੌਕੇ 'ਤੇ ਉਹਨਾਂ ਨੇ ਆਪਣੇ ਫੈਨਜ਼ ਨੂੰ ਖਾਸ ਤੋਹਫ਼ਾ ਦਿੱਤਾ ਹੈ। ਦਰਅਸਲ, ਬੋਹੇਮੀਆ ਆਪਣਾ ਨਵਾਂ ਗੀਤ ਯਸ਼ ਰਾਜ ਬੈਨਰ ਦੇ ਨਾਲ ਲੈ ਕੇ ਆ ਚੁੱਕੇ ਹਨ। https://www.instagram.com/p/B3iwNTzjKn2/?utm_source=ig_web_copy_link ਤੁਹਾਨੂੰ ਦੱਸ ਦੇਈਏ ਕਿ ਬੋਹੇਮੀਆ ਦਾ ਜਨਮ 15 ਅਕਤੂਬਰ 1979 'ਚ ਪਾਕਿਸਤਾਨ ਦੇ ਕਰਾਚੀ 'ਚ ਹੋਇਆ ਤੇ ਉਹਨਾਂ ਦਾ ਅਸਲ ਨਾਮ ਰੌਜਰ ਡੇਵਿਡ ਹੈ। 13 ਸਾਲ ਦੀ ਉਮਰ ‘ਚ ਪਰਿਵਾਰ ਨਾਲ ਅਮਰੀਕਾ ਗਏ ਬੋਹੇਮੀਆ ਨੇ ਅਮਰੀਕਾ ਦੀਆਂ ਗਲੀਆਂ ‘ਚੋਂ ਹੀ ਮਿਊਜ਼ਿਕ ‘ਚ ਆਪਣਾ ਵੱਖਰਾ ਰੁਤਬਾ ਬਣਾਇਆ। ਹੋਰ ਪੜ੍ਹੋ:ਜਨਮ ਦਿਨ ਮੌਕੇ ਮਾਂ ਨੂੰ ਮਿਲਣ ਪਹੁੰਚੇ PM ਮੋਦੀ, ਇਕੱਠਿਆਂ ਖਾਧਾ ਖਾਣਾ https://www.instagram.com/p/B3n-3Lqjpm_/?utm_source=ig_web_copy_link ਜਦੋ ਬੋਹੇਮੀਆ ਯੂ. ਐੱਸ ਗਏ ਤਾਂ ਉਨ੍ਹਾਂ ਨੂੰ ਪੰਜਾਬੀ ਅਤੇ ਇੰਗਲੀਸ਼ ਭਾਸ਼ਾ ਨਹੀਂ ਆਉਂਦੀ ਸੀ। ਉਨ੍ਹਾਂ ਨੇ ਇਹ ਦੋਵੇਂ ਭਾਸ਼ਾ ਖੁਦ ਸਿੱਖੀਆਂ ਹਨ। ਉਹ ਸ਼ਾਇਰੀ ਦੇ ਵੀ ਬਹੁਤ ਵੱਡੇ ਦੀਵਾਨੇ ਹਨ। https://www.instagram.com/p/B3gQeSuDBLV/?utm_source=ig_web_copy_link ਬੋਹਿਮੀਆ ਦੇ ਗਾਇਕੀ ਦੀ ਦੀ ਸ਼ੁਰੁਆਤ ਪਹਿਲੀ ਐਲਬਮ ‘ਵਿਚ ਪ੍ਰਦੇਸ਼ਾਂ ਨਾਲ ਕੀਤੀ ਜੋ ਕਿ 2002 ‘ਚ ਰਿਲੀਜ਼ ਕੀਤੀ ਸੀ। ਇਸ ਐਲਬਮ ਨਾਲ ਬੋਹੇਮੀਆ ਨੇ ਪੰਜਾਬੀ ਰੈਪ ਦੀ ਦੁਨੀਆ ‘ਚ ਆਪਣੀ ਪਹਿਚਾਣ ਦਰਜ ਕਰਵਾਈ। ਉਸ ਤੋਂ ਬਾਅਦ 2006 ‘ਚ ਬੋਹੇਮੀਆ ਦੀ ਐਲਬਮ ‘ਪੈਸਾ, ਨਸ਼ਾ, ਪਿਆਰ’ ਰਿਲੀਜ਼ ਹੋਈ ਜਿਹੜੀ ਕਿ ਪਹਿਲੀ ਅਜਿਹੀ ਪੰਜਾਬੀ ਐਲਬਮ ਬਣੀ ਜਿਸ ‘ਚ ਸਾਰੇ ਗਾਣੇ ਰੈਪ ਗੀਤ ਸਨ।ਬੋਹੇਮੀਆ ਬਾਲੀਵੁੱਡ ਦੀਆਂ ਵੀ ਕਈ ਫਿਲਮਾਂ 'ਚ ਗੀਤ ਗਾ ਚੁੱਕੇ ਹਨ, ਜਿੰਨ੍ਹਾਂ 'ਚ 'ਚਾਂਦਨੀ ਚੌਕ ਟੂ ਚਾਈਨਾ' ਫਿਲਮ 'ਚ ਟਾਈਟਲ ਸੌਂਗ 'ਚ ਫੀਚਰ ਕੀਤਾ ਸੀ। -PTC News


Top News view more...

Latest News view more...