ਪੰਜਾਬ

ਮਜੀਠੀਆ 'ਤੇ FIR ਮਗਰੋਂ ਹਰਸਿਮਰਤ ਬਾਦਲ ਦੀ ਪੰਜਾਬ ਸਰਕਾਰ ਨੂੰ ਵੱਡੀ ਚੁਣੌਤੀ

By Riya Bawa -- December 21, 2021 4:49 pm

ਚੰਡੀਗੜ੍ਹ : ਸਾਬਕਾ ਅਕਾਲੀ ਮੰਤਰੀ ਬਿਕਰਮ ਮਜੀਠੀਆ ਖਿਲਾਫ ਨਸ਼ਿਆਂ ਦੇ ਮਾਮਲੇ ਵਿੱਚ ਕੇਸ ਦਰਜ ਕਰਨ ਹੋਣ ਮਗਰੋਂ ਪੰਜਾਬ ਦੀ ਸਿਆਸਤ ਗਰਮਾ ਗਈ ਹੈ। ਅਕਾਲੀ ਦਲ ਨੇ ਇਸ ਨੂੰ 'ਬਦਲਾਖੋਰੀ' ਦੀ ਕਾਰਵਾਈ ਕਰਾਰ ਦਿੱਤਾ ਹੈ। ਸ਼੍ਰੋਮਣੀ ਅਕਾਲੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੋਂ ਬਾਅਦ ਹੁਣ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਵੀ ਇਸ 'ਤੇ ਆਪਣੀ ਪ੍ਰਤੀਕਿਰਆ ਦਿੱਤੀ ਹੈ। ਹਰਸਿਮਰਤ ਬਾਦਲ ਨੇ ਕਿਹਾ ਕਿ, "ਬੇਅਦਬੀ ਦੇ ਮਾਮਲੇ 'ਚ ਸਰਕਾਰ ਇਨਸਾਫ ਨਹੀਂ ਦੇ ਸਕੀ ਹੈ। ਇਸ ਲਈ ਆਪਣੀ ਨਾਕਾਮੀ ਛਪਾਉਣ ਲਈ FIR ਦਰਜ ਕੀਤੀ ਹੈ। ਸਰਕਾਰ ਆਪਣੀਆਂ ਨਾਕਾਮੀਆਂ ਛਪਾਉਣ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ।

ਐਸਕੇ ਅਸਥਾਨਾ ਦੀ ਚਿੱਠੀ 'ਚ ਸਾਫ ਲਿਖਿਆ ਸੀ ਕਿ ਇਹ FIR ਨਹੀਂ ਹੋ ਸਕਦੀ। ਕਾਂਗਰਸੀ ਨੇਤਾ ਖੁਦ ਹੀ ਵਕੀਲ ਤੇ ਜੱਜ ਬਣੇ ਹੋਏ ਹਨ।"ਨਵਜੋਤ ਸਿੱਧੂ ਤੇ ਹਮਲਾ ਬੋਲਦਿਆਂ ਹਰਸਿਮਰਤ ਨੇ ਕਿਹਾ, "ਨਵਜੋਤ ਸਿੱਧੂ ਦੇ ਖਿਲਾਫ ਕਿਉਂ FIR ਦਰਜ ਨਹੀਂ ਕੀਤੀ ਜਾਂਦੀ। ਜਦਕਿ ਸਿੱਧੂ ਤੇ ਵੀ ਆਰੋਪ ਹਨ ਕਿ ਉਹ ਪਾਕਿਸਤਾਨ ਦਾ ਪੱਖ ਲੈਂਦਾ ਹੈ। ਕਾਂਗਰਸ ਨਵੀਂ ਮਿਸਾਲ ਕਾਇਮ ਕਰ ਰਹੀ ਹੈ, ਅਜਿਹਾ ਨਹੀਂ ਹੋਣਾ ਚਾਹੀਦਾ।"

ਹਰਸਿਮਰਤ ਨੇ ਪੰਜਾਬ ਸਰਕਾਰ ਨੂੰ ਵੱਡੀ ਚੁਣੌਤੀ ਦਿੰਦਿਆਂ ਕਿਹਾ ਕਿ ਹੁਣ ਘਰ-ਘਰ ਪਹੁੰਚਿਆ ਨਸ਼ਾ 24 ਘੰਟਿਆਂ ਵਿੱਚ ਬੰਦ ਹੋ ਜਾਣਾ ਚਾਹੀਦਾ ਹੈ। ਜੇਕਰ ਨਸ਼ਾ ਬੰਦ ਨਹੀਂ ਹੁੰਦਾ ਤਾਂ ਫਿਰ ਮੁੱਖ ਮੰਤਰੀ ਚੰਨੀ, ਨਵਜੋਤ ਸਿੱਧੂ ਸਮੇਤ ਸਾਰੀ ਕਾਂਗਰਸ ਫੇਲ੍ਹ ਮੰਨੀ ਜਾਵੇਗੀ।

-PTC News

  • Share