Sun, Jul 20, 2025
Whatsapp

19 ਜੂਨ ਨੂੰ ਹੋਣਗੀਆਂ ਹਰਿਆਣਾ ਨਗਰ ਨਿਗਮ ਦੀਆਂ ਚੋਣਾਂ, ਚੋਣ ਜ਼ਾਬਤਾ ਲਾਗੂ

Reported by:  PTC News Desk  Edited by:  Ravinder Singh -- May 23rd 2022 02:54 PM
19 ਜੂਨ ਨੂੰ ਹੋਣਗੀਆਂ ਹਰਿਆਣਾ ਨਗਰ ਨਿਗਮ  ਦੀਆਂ ਚੋਣਾਂ, ਚੋਣ ਜ਼ਾਬਤਾ ਲਾਗੂ

19 ਜੂਨ ਨੂੰ ਹੋਣਗੀਆਂ ਹਰਿਆਣਾ ਨਗਰ ਨਿਗਮ ਦੀਆਂ ਚੋਣਾਂ, ਚੋਣ ਜ਼ਾਬਤਾ ਲਾਗੂ

ਚੰਡੀਗੜ੍ਹ: ਹਰਿਆਣਾ ਰਾਜ ਚੋਣ ਕਮਿਸ਼ਨ ਦੇ ਕਮਿਸ਼ਨਰ ਧਨਪਤ ਸਿੰਘ ਨੇ ਸੋਮਵਾਰ ਨੂੰ 46 ਸ਼ਹਿਰਾਂ ਵਿੱਚ ਨਗਰ ਨਿਗਮ ਚੋਣਾਂ ਦਾ ਐਲਾਨ ਕੀਤਾ। 18 ਨਗਰ ਕੌਂਸਲਾਂ ਅਤੇ 28 ਨਗਰ ਪਾਲਿਕਾਵਾਂ ਲਈ ਚੋਣਾਂ ਹੋਣਗੀਆਂ। 19 ਜੂਨ ਨੂੰ ਸ਼ਾਮ 7 ਤੋਂ 6 ਵਜੇ ਤੱਕ ਵੋਟਾਂ ਪੈਣਗੀਆਂ ਅਤੇ 22 ਜੂਨ ਨੂੰ ਵੋਟਾਂ ਦੀ ਗਿਣਤੀ ਹੋਵੇਗੀ। ਇਸ ਵਾਰ ਪੋਲਿੰਗ ਦਾ ਸਮਾਂ ਇੱਕ ਘੰਟਾ ਵਧਾਇਆ ਗਿਆ ਹੈ। ਸਿਰਸਾ ਨਗਰ ਕੌਂਸਲ, ਫਰੀਦਾਬਾਦ ਨਗਰ ਨਿਗਮ, ਥਾਨੇਸਰ, ਬੱਡਾ, ਬਦਲੀ ਅਤੇ ਸੀਵਾਨ ਨਗਰ ਪਾਲਿਕਾਵਾਂ ਲਈ ਵੋਟਰ ਸੂਚੀ ਦਾ ਕੰਮ ਸ਼ੁਰੂ ਹੋ ਗਿਆ ਹੈ। ਇਸ ਲਈ ਦੂਜੇ ਪੜਾਅ ਵਿੱਚ ਚੋਣਾਂ ਹੋਣੀਆਂ ਹਨ। ਚੋਣ ਜ਼ਾਬਤਾ ਅੱਜ ਤੋਂ ਲਾਗੂ ਹੋ ਗਿਆ ਹੈ। 19 ਜੂਨ ਨੂੰ ਹੋਣਗੀਆਂ ਹਰਿਆਣਾ ਨਗਰ ਨਿਗਮ  ਦੀਆਂ ਚੋਣਾਂ, ਚੋਣ ਜ਼ਾਬਤਾ ਲਾਗੂ ਚੋਣ ਕਮਿਸ਼ਨਰ ਧਨਪਤ ਸਿੰਘ ਨੇ ਕਿਹਾ ਕਿ ਮੇਅਰ ਦੇ ਅਹੁਦੇ ਲਈ ਚੋਣ ਸਿੱਧੀ ਹੋਵੇਗੀ। ਪੁਰਸ਼ਾਂ ਲਈ 10ਵੀਂ ਪਾਸ ਹੋਣਾ ਜ਼ਰੂਰੀ ਹੈ, ਜਦਕਿ ਅਨੁਸੂਚਿਤ ਜਾਤੀ ਅਤੇ ਆਮ ਔਰਤਾਂ ਲਈ ਵਿਦਿਅਕ ਯੋਗਤਾ 8ਵੀਂ ਪਾਸ ਹੈ। ਮੇਅਰ ਦਾ ਕਾਰਜਕਾਲ 5 ਸਾਲ ਦਾ ਹੋਵੇਗਾ। ਚੋਣ ਕਮਿਸ਼ਨਰ ਧਨਪਤ ਸਿੰਘ ਨੇ ਕਿਹਾ ਕਿ ਮੇਅਰ ਦੇ ਅਹੁਦੇ ਲਈ ਚੋਣ ਸਿੱਧੀ ਹੋਵੇਗੀ। ਮਰਦਾਂ ਲਈ 10ਵੀਂ ਪਾਸ ਹੋਣਾ ਜ਼ਰੂਰੀ ਹੈ। ਜਦੋਂ ਕਿ ਅਨੁਸੂਚਿਤ ਜਾਤੀ ਤੇ ਆਮ ਔਰਤ ਲਈ ਵਿਦਿਅਕ ਯੋਗਤਾ 8ਵੀਂ ਪਾਸ ਹੈ। ਮੇਅਰ ਦਾ ਕਾਰਜਕਾਲ ਪੰਜ ਸਾਲ ਲਈ ਹੋਵੇਗਾ। ਧਨਪਤ ਸਿੰਘ ਨੇ ਦੱਸਿਆ ਕਿ ਨਾਮਜ਼ਦਗੀਆਂ 30 ਮਈ ਤੋਂ ਸ਼ੁਰੂ ਹੋ ਜਾਣਗੀਆਂ ਜੋ ਕਿ 4 ਜੂਨ ਤੱਕ ਚੱਲੇਗੀ। ਇਸ ਪਿਛੋਂ 6 ਜੂਨ ਨੂੰ ਸਵੇਰੇ 11.30 ਤੋਂ ਬਾਅਦ ਦੁਪਹਿਰ 3 ਵਜੇ ਤੱਕ ਪੜਤਾਲ ਹੋਵੇਗੀ। 7 ਜੂਨ ਨੂੰ ਨਾਮਜ਼ਦਗੀ ਪੱਤਰ ਵਾਪਸ ਲਏ ਜਾ ਸਕਦੇ ਹਨ ਤੇ ਪੋਲਿੰਗ ਸਟੇਸ਼ਨਾਂ ਦੀ ਸੂਚੀ ਜਾਰੀ ਕੀਤੀ ਜਾਵੇਗੀ। 19 ਜੂਨ ਨੂੰ ਵੋਟਾਂ ਪੈਣਗੀਆਂ ਤੇ 22 ਜੂਨ ਨੂੰ ਵੋਟਾਂ ਦੀ ਗਿਣਤੀ ਹੋਵੇਗੀ। 19 ਜੂਨ ਨੂੰ ਹੋਣਗੀਆਂ ਹਰਿਆਣਾ ਨਗਰ ਨਿਗਮ  ਦੀਆਂ ਚੋਣਾਂ, ਚੋਣ ਜ਼ਾਬਤਾ ਲਾਗੂਇਸ ਦੇ ਨਾਲ ਹੀ ਕਮਿਸ਼ਨ ਨੇ ਕਿਹਾ ਕਿ 4 ਹਜ਼ਾਰ ਈਵੀਐਮ ਭੇਜ ਕੇ ਚੈਕਿੰਗ ਕੀਤੀ ਗਈ। ਚੋਣਾਂ 'ਚ ਦਸ ਹਜ਼ਾਰ ਦੇ ਕਰੀਬ ਮੁਲਾਜ਼ਮ ਹਿੱਸਾ ਲੈਣਗੇ। ਜਦੋਂਕਿ ਪੁਲਿਸ ਫੋਰਸ ਦੀ ਗਿਣਤੀ ਵੱਖਰੀ ਹੋਵੇਗੀ। ਮੇਅਰ ਦੇ ਅਹੁਦੇ ਲਈ ਪਿੰਕ ਬੈਲਟ ਪੇਪਰ ਤੇ ਮੈਂਬਰ ਲਈ ਵ੍ਹਾਈਟ ਪੇਪਰ ਦੀ ਵਰਤੋਂ ਕੀਤੀ ਜਾਵੇਗੀ। ਕਮਿਸ਼ਨ ਨੇ ਕਿਹਾ ਕਿ ਉਮੀਦਵਾਰ ਜਾਤ, ਧਰਮ ਤੋਂ ਉੱਪਰ ਉੱਠ ਕੇ ਚੁਣੇ ਜਾਣ। 19 ਜੂਨ ਨੂੰ ਹੋਣਗੀਆਂ ਹਰਿਆਣਾ ਨਗਰ ਨਿਗਮ  ਦੀਆਂ ਚੋਣਾਂ, ਚੋਣ ਜ਼ਾਬਤਾ ਲਾਗੂਆਮ ਆਦਮੀ ਪਾਰਟੀ ਨੇ ਕੌਂਸਲ ਅਤੇ ਨਗਰ ਪਾਲਿਕਾ ਦੇ ਚੋਣ ਨਿਸ਼ਾਨਾਂ ਉਤੇ ਚੋਣ ਲੜਨ ਲਈ ਚੋਣ ਕਮਿਸ਼ਨ ਨੂੰ ਅਰਜ਼ੀ ਦਿੱਤੀ ਹੈ। ਉਨ੍ਹਾਂ ਨੂੰ ਤਿੰਨ ਦਿਨਾਂ ਦੇ ਅੰਦਰ ਚੋਣ ਨਿਸ਼ਾਨ ਝਾੜੂ ਅਲਾਟ ਕਰ ਦਿੱਤਾ ਜਾਵੇਗਾ। 46 ਨਗਰ ਕੌਂਸਲਾਂ ਤੇ ਨਗਰ ਪਾਲਿਕਾਵਾਂ ਦੀਆਂ ਚੋਣਾਂ 'ਚ ਕੁੱਲ 18 ਲੱਖ 20 ਹਜ਼ਾਰ ਵੋਟਰ ਹਿੱਸਾ ਲੈਣਗੇ। ਇਨ੍ਹਾਂ ਵਿਚੋਂ 9 ਲੱਖ 65 ਹਜ਼ਾਰ 547 ਪੁਰਸ਼ ਤੇ 8 ਲੱਖ 64 ਹਜ਼ਾਰ 612 ਮਹਿਲਾ ਵੋਟਰ, 49 ਟਰਾਂਸਜੈਂਡਰ ਵੋਟਿੰਗ ਵਿੱਚ ਹਿੱਸਾ ਲੈਣਗੇ। ਇਹ ਵੀ ਪੜ੍ਹੋ : ਸਿਵਲ ਸਰਜਨ ਦਫ਼ਤਰ ਦੇ ਬਾਹਰ ਪੰਜਾਬ ਸਰਕਾਰ ਖ਼ਿਲਾਫ਼ ਕੀਤੀ ਨਾਅਰੇਬਾਜ਼ੀ


Top News view more...

Latest News view more...

PTC NETWORK
PTC NETWORK