ਹਰਿਆਣਾ ਪੁਲਿਸ ਦੀ ਮੋਸਟ ਵਾਂਟੇਂਡ ਲਿਸਟ ਹੋਈ ਜਾਰੀ
ਹਰਿਆਣਾ ਪੁਲਿਸ ਦੀ ਮੋਸਟ ਵਾਂਟੇਂਡ ਲਿਸਟ ਹੋਈ ਜਾਰੀ, ਹਨੀਪ੍ਰੀਤ ਸਮੇਤ ਇਹਨਾਂ ਦੇ ਨਾਮ ਸ਼ਾਮਿਲ! Haryana police issues most wanted list,honeypreet, aditya insa's name in it ਪੰਚਕੂਲਾ ਡੇਰਾ ਹਿੰਸਾ ਮਾਮਲੇ ਨੂੰ ਲੈ ਕੇ ਹਰਿਆਣਾ ਪੁਲਿਸ ਨੇ ਦੰਗੇਬਾਜਾਂ ਅਤੇ ਗੁੰਡਾਗਰਦੀ ਕਰਨ ਵਾਲਿਆਂ ਦੀ ਨਕੇਲ ਕੱਸਣ ਦੀ ਪੂਰੀ ਤਿਆਰੀ ਕੀਤੀ ਹੋਈ ਹੈ। ਇਸੇ ਦੇ ਚੱਲਦਿਆਂ ਹਰਿਆਣਾ ਪੁਲਿਸ ਨੇ ਪੰਚਕੂਲਾ ਦੰਗਾ ਆਰੋਪੀਆਂ ਦੀ ਮੋਸਟ ਵਾਟੇਂਡ ਲਿਸਟ ਜਾਰੀ ਕੀਤੀ ਹੈ। ਇਹ ਲਿਸਟ ਹਰਿਆਣਾ ਪੁਲਿਸ ਦੀ ਵੈਬਸਾਈਟ 'ਤੇ ਅਪਲੋਡ ਕੀਤੀ ਗਈ ਹੈ। ਇਸ ਨੂੰ ਦੇਖਣ ਲਈ ਇਸ ਵੈਬਸਾਈਟ 'ਤੇ ਕਲਿਕ ਕਰੋ: ਮੋਸਟ ਵਾਂਟੇਡ ਆਰੋਪੀਆਂ ਦੀ ਸੂਚੀ 'ਚ ਕੁੱਲ ੪੩ ਲੋਕ ਸ਼ਾਮਿਲ ਹੈ। ਵੈਬਸਾਈਟ http://haryanapoliceonline.gov.in ਅਤੇ http://haryanapoliceonline.gov.in/wanted.htm 'ਤੇ ਇਹਨਾਂ ਵਾਂਟੇਡ ਅਪਰਾਧੀਆਂ ਦੀ ਫੋਟੋ ਵੀ ਪਾਈ ਹੈ। ਤੁਹਾਨੂੰ ਦੱਸ ਦੇਈਏ ਕਿ ਇਹ ਲਿਸਟ 'ਚ ਆਦਿਤਯ ਇੰਸਾਂ ਦਾ ਨਾਮ ਵੀ ਸ਼ਾਮਿਲ ਹੈ। ਤੁਹਾਨੂੰ ਦੱਸ ਦੇਈਏ ਕਿ ਇਹ ਲਿਸਟ ਵੱਖਰੀਆਂ ਫੋਟੋਗ੍ਰਾਫ ਅਤੇ ਵੀਡੀਓ ਤੋਂ ਮਿਲੀ ਆਰੋਪੀਆਂ ਆਧਾਰਿਤ ਲਿਸਟ ਹੈ। Haryana police issues most wanted list,honeypreet, aditya insa's name in it —PTC News