Wed, May 8, 2024
Whatsapp

ਦੇਹ ਵਪਾਰ ਕਰਦੀ ਫ਼ੜੀ ਗਈ ਹਰਿਆਣਾ ਦੀ ਡਾਂਸਰ ,ਕਮਰੇ 'ਚੋਂ ਇਤਰਾਜ਼ਯੋਗ ਚੀਜ਼ਾਂ ਵੀ ਬਰਾਮਦ

Written by  Shanker Badra -- January 11th 2020 12:30 PM
ਦੇਹ ਵਪਾਰ ਕਰਦੀ ਫ਼ੜੀ ਗਈ ਹਰਿਆਣਾ ਦੀ ਡਾਂਸਰ ,ਕਮਰੇ 'ਚੋਂ ਇਤਰਾਜ਼ਯੋਗ ਚੀਜ਼ਾਂ ਵੀ ਬਰਾਮਦ

ਦੇਹ ਵਪਾਰ ਕਰਦੀ ਫ਼ੜੀ ਗਈ ਹਰਿਆਣਾ ਦੀ ਡਾਂਸਰ ,ਕਮਰੇ 'ਚੋਂ ਇਤਰਾਜ਼ਯੋਗ ਚੀਜ਼ਾਂ ਵੀ ਬਰਾਮਦ

ਦੇਹ ਵਪਾਰ ਕਰਦੀ ਫ਼ੜੀ ਗਈ ਹਰਿਆਣਾ ਦੀ ਡਾਂਸਰ ,ਕਮਰੇ 'ਚੋਂ ਇਤਰਾਜ਼ਯੋਗ ਚੀਜ਼ਾਂ ਵੀ ਬਰਾਮਦ:ਮੇਰਠ : ਮੇਰਠ ਪੁਲਿਸ ਦੀ ਐਂਟੀ ਹਿਊਮਨ ਟ੍ਰੈਫ਼ਿਕਿੰਗ ਯੂਨਿਟ ਨੇ ਟੀਪੀ ਨਗਰ ਇਲਾਕੇ ਦੇ ਇੱਕ ਮਕਾਨ ’ਚ ਚੱਲ ਰਹੇ ਦੇਹ ਵਪਾਰ ਦੇ ਅੱਡੇ ਦਾ ਪਰਦਾਫ਼ਾਸ਼ ਕੀਤਾ ਹੈ। ਇੱਥੋਂ ਇੱਕ ਹਰਿਆਣਵੀ ਡਾਂਸਰ ਸਮੇਤ ਚਾਰ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਦੇਹ ਵਪਾਰ ਦਾ ਧੰਦਾ ਕਰਨ ਵਾਲੇ ਨੌਜਵਾਨ ਨੇ ਇਸ ਧੰਦੇ ’ਚ ਆਪਣੀ ਨਾਬਾਲਗ਼ ਧੀ ਤੇ ਪਤਨੀ ਨੂੰ ਵੀ ਸ਼ਾਮਲ ਕੀਤਾ ਹੋਇਆ ਸੀ। [caption id="attachment_378672" align="aligncenter" width="300"]High Profile Sex Racket Busted In Meerut , Haryana Dancer Arrested ਦੇਹ ਵਪਾਰ ਕਰਦੀ ਫ਼ੜੀ ਗਈ ਹਰਿਆਣਾ ਦੀ ਡਾਂਸਰ ,ਕਮਰੇ 'ਚੋਂ ਇਤਰਾਜ਼ਯੋਗ ਚੀਜ਼ਾਂ ਵੀ ਬਰਾਮਦ[/caption] ਪੁਲਿਸ ਦੇ ਅਨੁਸਾਰ ਲੋਕ ਭਲਾਈ ਐਸੋਸੀਏਸ਼ਨ ਨੇ ਰੋਹਤਾ ਰੋਡ 'ਤੇ ਮਕਾਨ ਵਿੱਚ ਦੇਹ ਵਪਾਰ ਚੱਲਣ ਦੀ ਸ਼ਿਕਾਇਤ ਪੁਲਿਸ ਅਧਿਕਾਰੀਆਂ ਨੂੰ ਕੀਤੀ ਸੀ। ਐਸਐਸਪੀ ਅਜੇ ਸਾਹਨੀ ਦੇ ਨਿਰਦੇਸ਼ਾਂ 'ਤੇ ਸ਼ੁੱਕਰਵਾਰ ਸ਼ਾਮ ਨੂੰ ਸੀਓ ਬ੍ਰਹਮਪੁਰੀ ਚੱਕਰਪਾਣੀ ਤ੍ਰਿਪਾਠੀ, ਏਐਚਟੀਯੂ ਦੇ ਇੰਸਪੈਕਟਰ ਬ੍ਰਿਜੇਸ਼ ਕੁਮਾਰ ਨੇ ਛਾਪਾ ਮਾਰਿਆ। ਪੁਲਿਸ ਨੇ ਕਿਰਾਏ 'ਤੇ ਮਕਾਨ ਲੈਣ ਵਾਲੇ ਪ੍ਰਸ਼ਾਂਤ ਵਾਲੀਆ, ਗਾਹਕ ਅਰਜੁਨ ਨਿਵਾਸੀ ਖਡੂਲੀ ਥਾਣਾ ਕੰਕਰਖੇੜਾ ਅਤੇ ਦੋ ਔਰਤਾਂ ਨੂੰ ਗ੍ਰਿਫਤਾਰ ਕੀਤਾ ਹੈ। [caption id="attachment_378671" align="aligncenter" width="300"]High Profile Sex Racket Busted In Meerut , Haryana Dancer Arrested ਦੇਹ ਵਪਾਰ ਕਰਦੀ ਫ਼ੜੀ ਗਈ ਹਰਿਆਣਾ ਦੀ ਡਾਂਸਰ ,ਕਮਰੇ 'ਚੋਂ ਇਤਰਾਜ਼ਯੋਗ ਚੀਜ਼ਾਂ ਵੀ ਬਰਾਮਦ[/caption] ਪੁੱਛਗਿੱਛ ਦੌਰਾਨ ਪ੍ਰਸ਼ਾਂਤ ਵਾਲੀਆ ਨੇ ਇਕ ਔਰਤ ਨੂੰ ਆਪਣੀ ਪਤਨੀ ਦੱਸਿਆ ਸੀ ਪਰ ਜਾਂਚ ਦੌਰਾਨ ਇਹ ਔਰਤ ਕਿਸੇ ਹੋਰ ਇਲਾਕੇ ਦੀ ਨਿਕਲੀ ਹੈ। ਪੁਲਿਸ ਜਾਂਚ ਤੋਂ ਪਤਾ ਚੱਲਿਆ ਕਿ ਇਹ ਘਰ ਬੀਐਸਐਫ ਦੇ ਸਿਪਾਹੀ ਦਾ ਹੈ। ਤਿੰਨ ਮਹੀਨੇ ਪਹਿਲਾਂ ਮੁਜ਼ੱਫਰਨਗਰ, ਨਵੀਂ ਮੰਡੀ ਪਟੇਲ ਨਗਰ ਦੇ ਵਸਨੀਕ ਪ੍ਰਸ਼ਾਂਤ ਵਾਲੀਆ ਨੇ ਕਿਰਾਏ 'ਤੇ ਲਿਆ ਸੀ। ਇਸ ਮੌਕੇ ’ਤੇ ਇੱਕ ਹਰਿਆਣਵੀ ਡਾਂਸਰ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। ਉਹ ਮੂਲ ਰੂਪ ਵਿੱਚ ਮੇਰਠ ਦੇ ਮਵਾਨਾ ਦੇ ਇਕਰਾਮਨਗਰ ਦੀ ਰਹਿਣ ਵਾਲੀ ਹੈ। [caption id="attachment_378670" align="aligncenter" width="300"]High Profile Sex Racket Busted In Meerut , Haryana Dancer Arrested ਦੇਹ ਵਪਾਰ ਕਰਦੀ ਫ਼ੜੀ ਗਈ ਹਰਿਆਣਾ ਦੀ ਡਾਂਸਰ ,ਕਮਰੇ 'ਚੋਂ ਇਤਰਾਜ਼ਯੋਗ ਚੀਜ਼ਾਂ ਵੀ ਬਰਾਮਦ[/caption] ਇਸ ਦੌਰਾਨ ਪੁਲਿਸ ਨੇ ਕਮਰੇ ਵਿਚੋਂ ਇਤਰਾਜ਼ਯੋਗ ਚੀਜ਼ਾਂ ਵੀ ਬਰਾਮਦ ਕੀਤੀਆਂ ਹਨ। ਓਥੇ ਦੇਹ ਵਪਾਰ ਦਾ ਧੰਦਾ ਚਲਾ ਰਿਹਾ ਸੀ। ਇਕ ਗਾਹਕ ਤੋਂ ਦੋ ਤੋਂ ਤਿੰਨ ਹਜ਼ਾਰ ਰੁਪਏ ਵਸੂਲ ਕੀਤੇ ਜਾਂਦੇ ਸਨ। ਹਰਿਆਣਾ ਅਤੇ ਦਿੱਲੀ ਤੋਂ ਵੀ ਲੜਕੀਆਂ ਨੂੰ ਬੁਲਾਇਆ ਜਾਂਦਾ ਸੀ ਅਤੇ ਵਟਸਐਪ 'ਤੇ ਗਾਹਕਾਂ ਨੂੰ ਕੁੜੀਆਂ ਦੀਆਂ ਫੋਟੋਆਂ ਭੇਜ ਕੇ ਕੀਮਤਾਂ ਨਿਰਧਾਰਤ ਕੀਤੀਆਂ ਗਈਆਂ ਸਨ। ਪ੍ਰਸ਼ਾਂਤ ਦੇ ਇਸ ਧੰਦੇ ’ਚ ਉਸ ਦੀ ਨਾਬਾਲਗ਼ ਸੌਤੇਲੀ ਧੀ ਤੇ ਪਤਨੀ ਵੀ ਜੁੜੀਆਂ ਹੋਈਆਂ ਹਨ।ਇਨ੍ਹਾਂ ਸਾਰਿਆਂ ਵਿਰੁੱਧ ਦੇਹ ਵਪਾਰ ਕਾਨੂੰਨ ਅਧੀਨ ਮੁਕੱਦਮਾ ਦਰਜ ਹੋ ਗਿਆ ਹੈ। -PTCNews


Top News view more...

Latest News view more...