Mon, Apr 29, 2024
Whatsapp

ਹਿਮਾਚਲ ਦੇ ਹਮੀਰਪੁਰ 'ਚ ਸਕੂਲ ਬੱਸ ਪਲਟੀ, 17 ਬੱਚੇ ਜ਼ਖਮੀ

Written by  Jashan A -- January 19th 2019 03:54 PM
ਹਿਮਾਚਲ ਦੇ ਹਮੀਰਪੁਰ 'ਚ ਸਕੂਲ ਬੱਸ ਪਲਟੀ, 17 ਬੱਚੇ ਜ਼ਖਮੀ

ਹਿਮਾਚਲ ਦੇ ਹਮੀਰਪੁਰ 'ਚ ਸਕੂਲ ਬੱਸ ਪਲਟੀ, 17 ਬੱਚੇ ਜ਼ਖਮੀ

ਹਿਮਾਚਲ ਦੇ ਹਮੀਰਪੁਰ 'ਚ ਸਕੂਲ ਬੱਸ ਪਲਟੀ, 17 ਬੱਚੇ ਜ਼ਖਮੀ,ਹਮੀਰਪੁਰ: ਹਿਮਾਚਲ ਪ੍ਰਦੇਸ਼ ਦੇ ਹਮੀਰਪੁਰ 'ਚ ਇੱਕ ਵੱਡਾ ਹਾਦਸਾ ਵਾਪਰਨ ਦੀ ਸੂਚਨਾ ਮਿਲੀ ਹੈ, ਜਿਸ ਦੌਰਾਨ 17 ਬੱਚੇ ਜ਼ਖਮੀ ਹੋ ਗਏ। ਦਰਅਸਲ ਅੱਜ ਸਵੇਰੇ ਸਲਾਸੀ ਪਿੰਡ ਦੇ ਨੇੜੇ ਇਕ ਬੱਚਿਆਂ ਨਾਲ ਭਰੀ ਸਕੂਲ ਬੱਸ ਪਲਟ ਗਈ। ਇਨ੍ਹਾਂ 'ਚੋਂ 5 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। [caption id="attachment_242621" align="aligncenter" width="300"]himachal pardesh ਹਿਮਾਚਲ ਦੇ ਹਮੀਰਪੁਰ 'ਚ ਸਕੂਲ ਬੱਸ ਪਲਟੀ, 17 ਬੱਚੇ ਜ਼ਖਮੀ[/caption] ਮਿਲੀ ਜਾਣਕਾਰੀ ਮੁਤਾਬਕ ਅੱਜ ਸਵੇਰੇ ਬੱਸ ਬੱਚਿਆਂ ਨੂੰ ਸਕੂਲ ਲੈ ਕੇ ਜਾ ਰਹੀ ਸੀ ਤੇ ਅਚਾਨਕ ਬੇਕਾਬੂ ਹੋ ਕੇ ਪਲਟ ਗਈ। ਘਟਨਾ ਦੀ ਸੂਚਨਾ ਮਿਲਦਿਆਂ ਇਲਾਕੇ 'ਚ ਹੜਕੰਪ ਮੱਚ ਗਿਆ ਤੇ ਲੋਕਾਂ ਨੇ ਘਟਨਾ ਦੀ ਸੂਚਨਾ ਸਥਾਨਕ ਪੁਲਿਸ ਨੂੰ ਦਿੱਤੀ। [caption id="attachment_242622" align="aligncenter" width="300"]huimachal pardesh ਹਿਮਾਚਲ ਦੇ ਹਮੀਰਪੁਰ 'ਚ ਸਕੂਲ ਬੱਸ ਪਲਟੀ, 17 ਬੱਚੇ ਜ਼ਖਮੀ[/caption] ਜਿਸ ਤੋਂ ਬਾਅਦ ਮੌਕੇ 'ਤੇ ਪਹੁੰਚੀ ਪੁਲਿਸ ਨੇ ਬਚਾਅ ਤੇ ਰਾਹਤ ਕੰਮ ਚਲਾਇਆ। ਜ਼ਖਮੀ ਬੱਚਿਆਂ ਨੂੰ ਬੱਸ ਵਿਚੋਂ ਕੱਢ ਕੇ ਹਮੀਰਪੁਰ ਦੇ ਮੈਡੀਕਲ ਕਾਲਜ ਹਸਪਤਾਲ ਪਹੁੰਚਾਇਆ। ਉਨ੍ਹਾਂ ਨੇ ਬੱਚਿਆਂ ਦਾ ਹਾਲ-ਚਾਲ ਪੁੱਛਿਆ ਅਤੇ ਉਨ੍ਹਾਂ ਦੇ ਮਾਤਾ-ਪਿਤਾ ਨਾਲ ਵੀ ਗੱਲ ਕੀਤੀ।ਸਥਾਨਕ ਪੁਲਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। -PTC News  


Top News view more...

Latest News view more...