Tue, Dec 23, 2025
Whatsapp

ਹਿਮਾਚਲ ਪ੍ਰਦੇਸ਼ ਦੇ ਸੋਲਨ 'ਚ ਚੱਲਦੀ ਟਰੇਨ ਨੂੰ ਲੱਗੀ ਅੱਗ, ਜਾਨੀ-ਮਾਲੀ ਨੁਕਸਾਨ ਤੋਂ ਬਚਾਅ

Reported by:  PTC News Desk  Edited by:  Jashan A -- January 08th 2019 05:10 PM -- Updated: January 08th 2019 06:36 PM
ਹਿਮਾਚਲ ਪ੍ਰਦੇਸ਼ ਦੇ ਸੋਲਨ 'ਚ ਚੱਲਦੀ ਟਰੇਨ ਨੂੰ ਲੱਗੀ ਅੱਗ, ਜਾਨੀ-ਮਾਲੀ ਨੁਕਸਾਨ ਤੋਂ ਬਚਾਅ

ਹਿਮਾਚਲ ਪ੍ਰਦੇਸ਼ ਦੇ ਸੋਲਨ 'ਚ ਚੱਲਦੀ ਟਰੇਨ ਨੂੰ ਲੱਗੀ ਅੱਗ, ਜਾਨੀ-ਮਾਲੀ ਨੁਕਸਾਨ ਤੋਂ ਬਚਾਅ

ਹਿਮਾਚਲ ਪ੍ਰਦੇਸ਼ ਦੇ ਸੋਲਨ 'ਚ ਚੱਲਦੀ ਟਰੇਨ ਨੂੰ ਲੱਗੀ ਅੱਗ, ਜਾਨੀ-ਮਾਲੀ ਨੁਕਸਾਨ ਤੋਂ ਬਚਾਅ,ਸੋਲਨ: ਹਿਮਾਚਲ ਪ੍ਰਦੇਸ਼ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿਥੇ ਇੱਕ ਚੱਲਦੀ ਟਰੇਨ ਨੂੰ ਅੱਗ ਲੱਗ ਗਈ। ਇਹ ਹਾਦਸਾ ਸੋਲਨ ਜ਼ਿਲੇ 'ਚ ਕਾਲਕਾ ਤੋਂ ਸ਼ਿਮਲਾ ਰੇਲ ਟ੍ਰੈਕ 'ਤੇ ਵਾਪਰਿਆ ਹੈ। ਹੁਣ ਤੱਕ ਦੀ ਮਿਲੀ ਜਾਣਕਾਰੀ ਮੁਤਾਬਕ ਇਸ ਹਾਦਸੇ 'ਚ ਕਿਸੇ ਜਾਨੀ ਨੁਕਸਾਨ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ ਹੈ। [caption id="attachment_237690" align="aligncenter" width="300"]himachal pardesh ਹਿਮਾਚਲ ਪ੍ਰਦੇਸ਼ ਦੇ ਸੋਲਨ 'ਚ ਚੱਲਦੀ ਟਰੇਨ ਨੂੰ ਲੱਗੀ ਅੱਗ, ਜਾਨੀ-ਮਾਲੀ ਨੁਕਸਾਨ ਤੋਂ ਬਚਾਅ[/caption] ਇਸ ਘਟਨਾ ਤੋਂ ਬਾਅਦ ਹੜਕੰਪ ਮੱਚ ਗਿਆ। ਉਧਰ ਘਟਨਾ ਦਾ ਪਤਾ ਚੱਲਦਿਆਂ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ 'ਤੇ ਪਹੁੰਚ ਗਈਆਂ, ਤੇ ਅੱਗ 'ਤੇ ਕਾਬੂ ਪਾਇਆ ਗਿਆ।

ਜਾਣਕਾਰੀ ਦੇ ਅਨੁਸਾਰ ਹਿਮਾਲਇਨ ਕਵੀਨ ਟ੍ਰੇਨ ਨੰਬਰ 52455 ਵਿੱਚ ਕੁੰਹਾਰਹੱਟੀ ਦੇ ਕੋਲ ਅੱਗ ਲੱਗੀ। ਸੱਤ ਡਿੱਬਿਆਂ ਵਾਲੀ ਇਸ ਟ੍ਰੇਨ ਵਿੱਚ ਹਾਦਸੇ ਦੇ ਦੌਰਾਨ 200 ਦੇ ਕਰੀਬ ਯਾਤਰੀ ਸਵਾਰ ਸਨ। ਅੱਗ 'ਤੇ ਕਾਬੂ ਪਾਉਣ ਤੋਂ ਬਾਅਦ ਇਸ ਨੂੰ ਸ਼ਿਮਲਾ ਰਵਾਨਾ ਕੀਤਾ ਗਿਆ ਹੈ। -PTC News

Top News view more...

Latest News view more...

PTC NETWORK
PTC NETWORK