ਵ੍ਹਾਈਟ ਫੰਗਸ ਕਾਰਨ ਮਹਿਲਾ ਦੇ ਪੇਟ ਦੀ ਨਲੀ 'ਚ ਹੋਇਆ ਸੁਰਾਖ, ਦਿੱਲੀ 'ਚ ਸਾਹਮਣੇ ਆਇਆ ਪਹਿਲਾ ਮਾਮਲਾ
ਨਵੀਂ ਦਿੱਲੀ: ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਕੋਰੋਨਾ ਵਾਇਰਸ ਇਨਫੈਕਸ਼ਨ ਮਰੀਜ਼ ਵਿਚ ਵ੍ਹਾਈਟ ਫੰਗਸ ਦੇ ਚੱਲਦੇ ਫੂਡ ਪਾਈਪ , ਛੋਟੀ ਨਲੀ ਤੇ ਵੱਡੀ ਨਲੀ ਵਿਚ ਸੁਰਾਖ ਹੋਣ ਦਾ ਦੁਨੀਆ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ।
ਪੜ੍ਹੋ ਹੋਰ ਖ਼ਬਰਾਂ : ਆਸਾਨ ‘thumb test’ ਨਾਲ ਵੀ ਕੀਤੀ ਜਾ ਸਕਦੀ ਹੈ ਦਿਲ ਸਬੰਧੀ ਗੰਭੀਰ ਹਾਲਤ ਦੀ ਪਛਾਣ
ਦਿੱਲੀ ਦੇ ਮਸ਼ਹੂਰ ਹਸਪਤਾਲ ਸਰ ਗੰਗਾਰਾਮ ਵਿਚ ਦਾਖਲ ਇਕ 49 ਸਾਲਾ ਔਰਤ ਵਿਚ ਇਹ ਮਾਮਲਾ ਸਾਹਮਣੇ ਆਇਆ ਹੈ। ਇਸ ਦੇ ਚੱਲਦੇ ਮਹਿਲਾ ਮਰੀਜ਼ ਦੀ ਹਾਲਤ ਕਾਫੀ ਨਾਜ਼ੁਕ ਸੀ। ਇਸ ਦੇ ਬਾਅਦ ਇਲਾਜ ਦੌਰਾਨ ਉਸ ਦੇ ਪੇਟ ਵਿਚ ਪਾਈਪ ਪਾ ਕੇ ਤਕਰੀਬਨ ਇਕ ਲੀਟਰ ਪਸ ਤੇ ਬਾਈਲ ਪਦਾਰਥ ਕੱਢਿਆ ਗਿਆ। ਮਹਿਲਾ ਦਾ ਇਲਾਜ ਜਾਰੀ ਹੈ ਤੇ ਫਿਲਹਾਲ ਮਹਿਲਾ ਦੀ ਹਾਲਤ ਸਥਿਰ ਹੈ।
ਪੜ੍ਹੋ ਹੋਰ ਖ਼ਬਰਾਂ : ਦਿੱਲੀ 'ਚ ਕਾਕਟੇਲ ਡਰੱਗ ਦਾ ਇਸਤੇਮਾਲ ਸ਼ੁਰੂ, ਨਵੇਂ ਮਰੀਜ਼ਾਂ ਉੱਤੇ 70 ਫੀਸਦੀ ਕਾਰਗਰ
ਦੱਸਿਆ ਜਾ ਰਿਹਾ ਹੈ ਕਿ ਇਹ ਮਹਿਲਾ ਪਿਛਲੇ ਹਫਤੇ 12 ਮਈ 2021 ਨੂੰ ਸਰ ਗੰਗਾ ਰਾਮ ਹਸਪਤਾਲ ਦੇ ਐਮਰਜੈਂਸੀ ਵਿਚ ਲਿਆਂਦੀ ਗਈ ਸੀ। ਜਾਂਚ ਦੌਰਾਨ ਮਹਿਲਾ ਨੇ ਪੇਟ ਵਿਚ ਬਹੁਤ ਜ਼ਿਆਦਾ ਦਰਦ ਹੋਣ ਦੀ ਸ਼ਿਕਾਇਤ ਕੀਤੀ ਸੀ, ਇਸ ਵਿਚਾਲੇ ਜਾਂਚ ਦੌਰਾਨ ਪਤਾ ਲੱਗਿਆ ਕਿ ਉਲਤੀ ਦੇ ਨਾਲ ਮਹਿਲਾ ਪੇਟ ਵਿਚ ਕਬਜ਼ ਨਾਲ ਵੀ ਪੀੜਤ ਸੀ।
ਪੜ੍ਹੋ ਹੋਰ ਖ਼ਬਰਾਂ : ਇਕ ਦਿਨ ਵਿਚ ਕੋਰੋਨਾ ਦੇ 2.11 ਲੱਖ ਤੋਂ ਵਧੇਰੇ ਮਾਮਲੇ, 3847 ਦੀ ਮੌਤ
ਇਸ ਦੌਰਾਨ ਇਹ ਵੀ ਦੱਸਿਆ ਗਿਆ ਕਿ ਕੁਝ ਸਮਾਂ ਪਹਿਲਾਂ ਮਹਿਲਾ ਦਾ ਕੈਂਸਰ ਟ੍ਰੀਟਮੈਂਟ ਹੋਇਆ ਸੀ ਤੇ ਚਾਰ ਹਫਤੇ ਪਹਿਲਾਂ ਕੀਮੋਥੈਰੇਪੀ ਖਤਮ ਹੋਈ ਸੀ। ਉਥੇ ਹੀ ਫਿਲਹਾਲ ਮਰੀਜ਼ ਸਰਜਰੀ ਦੇ ਬਾਅਦ ਠੀਕ ਹੈ ਤੇ ਕੁਝ ਦਿਨਾਂ ਬਾਅਦ ਉਸ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਜਾਵੇਗੀ।
-PTCNews