ਹੁਸ਼ਿਆਰਪੁਰ : ਚੱਲਦੀ ਬੱਸ 'ਚ ਅਚਾਨਕ ਹਲਕ ਗਿਆ ਇੱਕ ਵਿਅਕਤੀ , ਬੱਸ 'ਚ ਮੱਚੀ ਹਫੜਾ-ਦਫੜੀ
ਹੁਸ਼ਿਆਰਪੁਰ : ਨਵਾਂਸ਼ਹਿਰ ਤੋਂ ਹੁਸ਼ਿਆਰਪੁਰ ਨੂੰ ਆ ਰਹੀ ਸਰਕਾਰੀ ਬੱਸ ਵਿਚ ਇੱਕ ਹੈਰਾਨ ਕਰਨ ਵਾਲਾ ਸਾਹਮਣੇ ਆਇਆ ਹੈ। ਇਥੇ ਬੱਸ ਵਿਚ ਬੈਠਾ ਇਕ ਵਿਅਕਤੀ ਅਚਾਨਕ ਹਲਕ ਗਿਆ ਤੇ ਨਾਲ ਬੈਠੀਆਂ ਸਵਾਰੀਆਂ ਨੂੰ ਵੱਢਣ ਲੱਗਾ। ਜਿਸ ਤੋਂ ਬਾਅਦ ਬੱਸ ਵਿੱਚ ਹਫ਼ੜਾ ਦਫ਼ੜੀ ਮਚ ਗਈ ਤੇ ਸਵਾਰੀਆਂ ਬੱਸ 'ਚੋਂ ਉਤਰ ਕੇ ਹੇਠਾਂ ਖੜ੍ਹ ਗਈਆਂ ਹਨ।ਇਹ ਘਟਨਾ ਬੁੱਧਵਾਰ ਸਵੇਰੇ ਪਿੰਡ ਚਗੱਰਾਂ ਨੇੜੇ ਵਾਪਰੀ ਹੈ।
[caption id="attachment_515223" align="aligncenter" width="300"]
ਹੁਸ਼ਿਆਰਪੁਰ : ਚੱਲਦੀ ਬੱਸ 'ਚ ਅਚਾਨਕ ਹਲਕ ਗਿਆ ਇੱਕ ਵਿਅਕਤੀ , ਬੱਸ 'ਚ ਮੱਚੀ ਹਫੜਾ-ਦਫੜੀ[/caption]
ਪੜ੍ਹੋ ਹੋਰ ਖ਼ਬਰਾਂ : ਜੇਕਰ ਤੁਹਾਡੇ ਕੋਲ ਵੀ ਹੈ ਇਸ ਨੰਬਰ ਵਾਲਾ ਕੋਈ ਵੀ ਨੋਟ ਤਾਂ ਤੁਸੀਂ ਰਾਤੋ-ਰਾਤ ਬਣ ਸਕਦੇ ਹੋ ਲੱਖਪਤੀ
ਜਾਣਕਾਰੀ ਅਨੁਸਾਰ ਜਦੋਂ ਇਸ ਵਿਅਕਤੀ ਨੇ ਚੱਲਦੀ ਬੱਸ 'ਚ ਕੋਲ ਬੈਠੀ ਔਰਤ ਨੂੰ ਵੱਢਿਆ ਤਾਂ ਦਰਦ ਨਾਲ ਔਰਤ ਦੀਆਂ ਚੀਕਾਂ ਨਿਕਲ ਗਈਆਂ ਤੇ ਲੋਕ ਉਸ ਨੂੰ ਬਚਾਉਣ ਲੱਗੇ। ਇਸ ’ਤੇ ਉਹ ਵਿਅਕਤੀ ਉਨ੍ਹਾਂ ਨੂੰ ਵੀ ਵੱਢਣ ਲੱਗਾ।ਸਾਰੀਆਂ ਸਵਾਰੀਆਂ ਬੱਸ 'ਚੋਂ ਹੇਠਾਂ ਉਤਰ ਗਈਆਂ ਅਤੇ ਉਹ ਵਿਅਕਤੀ ਬੱਸ ਦੇ ਅੰਦਰ ਇਕੱਲੇ ਬੈਠਾ ਰਿਹਾ। ਉਸਨੂੰ ਹਮਲਾਵਰ ਹੁੰਦਾ ਦੇਖ ਕੇ ਡਰਾਈਵਰ ਨੇ ਬੱਸ ਰੋਕ ਦਿੱਤੀ ਅਤੇ ਥਾਣਾ ਚੱਬੇਵਾਲ ਨੂੰ ਸੂਚਿਤ ਕੀਤਾ।
[caption id="attachment_515224" align="aligncenter" width="300"]
ਹੁਸ਼ਿਆਰਪੁਰ : ਚੱਲਦੀ ਬੱਸ 'ਚ ਅਚਾਨਕ ਹਲਕ ਗਿਆ ਇੱਕ ਵਿਅਕਤੀ , ਬੱਸ 'ਚ ਮੱਚੀ ਹਫੜਾ-ਦਫੜੀ[/caption]
ਪੁਲਿਸ ਮੁਤਾਬਕ ਨਵਾਂਸ਼ਹਿਰ ਤੋਂ ਹੁਸ਼ਿਆਰਪੁਰ ਆ ਰਹੀ ਇੱਕ ਸਰਕਾਰੀ ਬੱਸ ਵਿਚ ਸਵਾਰ 45 ਸਾਲਾ ਵਿਅਕਤੀ ਸੁਭਾਸ਼ ਨਗਰ ਦਾ ਵਸਨੀਕ ਹੈ। ਉਹ ਆਪਣਾ ਨਾਮ ਨਹੀਂ ਦੱਸ ਰਿਹਾ ਸੀ। ਉਸਨੇ ਅਚਾਨਕ ਨਾਲ ਦੀ ਸੀਟ 'ਤੇ ਬੈਠੀ ਔਰਤ ਨੂੰ ਆਪਣੇ ਦੰਦਾਂ ਨਾਲ ਕੱਟਣਾ ਸ਼ੁਰੂ ਕਰ ਦਿੱਤਾ। ਇੱਕ ਵਾਰ ਕੱਟਿਆ ਤਾਂ ਔਰਤ ਚੀਕਾਂ ਮਾਰਨ ਲੱਗੀ। ਜਿਵੇਂ ਹੀ ਬੱਸ ਵਿਚ ਬੈਠੀਆਂ ਹੋਰ ਸਵਾਰੀਆਂ ਨੇ ਉਸ ਵਿਅਕਤੀ ਦੇ ਨੇੜੇ ਜਾਣ ਦੀ ਕੋਸ਼ਿਸ਼ ਕੀਤੀ ਤਾਂ ਉਹ ਉਨ੍ਹਾਂ 'ਤੇ ਵੀ ਹਮਲਾਵਰ ਹੋ ਗਿਆ ਅਤੇ ਉਨ੍ਹਾਂ ਨੂੰ ਕੱਟਣ ਦੀ ਕੋਸ਼ਿਸ਼ ਕਰਨ ਲੱਗਾ।
[caption id="attachment_515225" align="aligncenter" width="300"]
ਹੁਸ਼ਿਆਰਪੁਰ : ਚੱਲਦੀ ਬੱਸ 'ਚ ਅਚਾਨਕ ਹਲਕ ਗਿਆ ਇੱਕ ਵਿਅਕਤੀ , ਬੱਸ 'ਚ ਮੱਚੀ ਹਫੜਾ-ਦਫੜੀ[/caption]
ਪੜ੍ਹੋ ਹੋਰ ਖ਼ਬਰਾਂ : ਪੰਜਾਬੀ ਪ੍ਰਸਿੱਧ ਸੂਫ਼ੀ ਗਾਇਕ ਮਨਮੀਤ ਸਿੰਘ ਦੀ ਕਰੇਰੀ ਝੀਲ ਨੇੜਿਓਂ ਇਕ ਖੱਡ 'ਚੋਂ ਮਿਲੀ ਲਾਸ਼
ਸਿਵਲ ਹਸਪਤਾਲ ਦੇ ਮਨੋਚਿਕਿਤਸਕ ਡਾ. ਰਾਜ ਕੁਮਾਰ ਨੇ ਕਿਹਾ ਕਿ ਇਹ ਦਿਮਾਗੀ ਬਿਮਾਰੀ ਕਾਰਨ ਹੁੰਦਾ ਹੈ। ਕਾਰਨ ਕੁਝ ਵੀ ਹੋ ਸਕਦਾ ਹੈ। ਇਹ ਬਿਮਾਰੀ ਹਰੇਕ ਤੇ ਵੱਖੋ ਵੱਖਰੇ ਪ੍ਰਭਾਵ ਦਿਖਾਉਂਦੀ ਹੈ। ਇਸ ਵਿਚ ਦੰਦਾਂ ਨਾਲ ਕੱਟਣਾ ਵੀ ਇਕ ਹੈ। ਅਚਾਨਕ ਬਿਮਾਰ ਦਾ ਵਿਵਹਾਰ ਬਦਲ ਜਾਂਦਾ ਹੈ। ਅਜਿਹੀ ਸਥਿਤੀ ਵਿੱਚ, ਪੀੜਤ ਵਿਅਕਤੀ ਨੂੰ ਟੈਟਨਸ ਦਾ ਟੀਕਾ ਲਗਵਾਉਣਾ ਲਾਜ਼ਮੀ ਹੈ। ਜੇ ਜ਼ਖ਼ਮ ਡੂੰਘਾ ਹੈ ਤਾਂ ਐਂਟੀਰੈਬੀਜ਼ ਦਾ ਇਲਾਜ ਵੀ ਕਰਨਾ ਚਾਹੀਦਾ ਹੈ। ਅਜਿਹੇ ਵਿਅਕਤੀ ਦਾ ਚੱਕ ਮਾਰਨਾ ਵੀ ਘਾਤਕ ਹੋ ਸਕਦਾ ਹੈ।
-PTCNews