Tue, Dec 23, 2025
Whatsapp

ਹੁਸ਼ਿਆਰਪੁਰ : ਦੋ ਮਾਸੂਮ ਬੱਚੀਆਂ ਦੇ ਪਿਓ ਦੀ ਇਟਲੀ ‘ਚ ਹੋਈ ਮੌਤ , ਪਿੰਡ ਵਿਚ ਸੋਗ ਦੀ ਲਹਿਰ

Reported by:  PTC News Desk  Edited by:  Shanker Badra -- May 01st 2019 10:53 AM -- Updated: May 01st 2019 10:54 AM
ਹੁਸ਼ਿਆਰਪੁਰ : ਦੋ ਮਾਸੂਮ ਬੱਚੀਆਂ ਦੇ ਪਿਓ ਦੀ ਇਟਲੀ ‘ਚ ਹੋਈ ਮੌਤ , ਪਿੰਡ ਵਿਚ ਸੋਗ ਦੀ ਲਹਿਰ

ਹੁਸ਼ਿਆਰਪੁਰ : ਦੋ ਮਾਸੂਮ ਬੱਚੀਆਂ ਦੇ ਪਿਓ ਦੀ ਇਟਲੀ ‘ਚ ਹੋਈ ਮੌਤ , ਪਿੰਡ ਵਿਚ ਸੋਗ ਦੀ ਲਹਿਰ

ਹੁਸ਼ਿਆਰਪੁਰ : ਦੋ ਮਾਸੂਮ ਬੱਚੀਆਂ ਦੇ ਪਿਓ ਦੀ ਇਟਲੀ ‘ਚ ਹੋਈ ਮੌਤ , ਪਿੰਡ ਵਿਚ ਸੋਗ ਦੀ ਲਹਿਰ:ਹੁਸ਼ਿਆਰਪੁਰ : ਪੰਜਾਬ ਦੇ ਨੌਜਵਾਨ ਡਾਲਰਾਂ-ਪੌਂਡਾਂ ਦੀ ਚਮਕ ਨੂੰ ਦੇਖ ਔਖੇ ਰਾਹਾਂ ਨੂੰ ਚੁਣਦੇ ਹਨ।ਜਿਸ ਕਰਕੇ ਡਾਲਰਾਂ ਅਤੇ ਪੌਂਡ ਦਾ ਕਰੇਜ਼ ਪੰਜਾਬੀਆਂ ਨੂੰ ਵਿਦੇਸ਼ਾਂ ਵਿਚ ਖਿੱਚ ਕੇ ਲਿਜਾ ਰਿਹਾ ਹੈ।ਵਿਦੇਸ਼ਾਂ ਵਿਚ ਪੰਜਾਬੀ ਨੌਜਵਾਨਾਂ ਦੀਆਂ ਮੌਤਾਂ ਹੋਣ ਦੀਆਂ ਖ਼ਬਰਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ।ਓਥੇ ਕਿਸੇ ਨੌਜਵਾਨ ਦਾ ਕਤਲ ਹੋ ਜਾਂਦਾ ਹੈ ਅਤੇ ਕਿਸੇ ਦੀ ਸੜਕ ਹਾਦਸੇ ਵਿੱਚ ਮੌਤ ਹੋ ਜਾਂਦੀ ਹੈ।ਹੁਣ ਹੁਸ਼ਿਆਰਪੁਰ ਦੇ ਪਿੰਡ ਬਡਿਆਲਾ ਦੇ ਨੌਜਵਾਨ ਬਲਰਾਮ ਦੀ ਇਟਲੀ ਵਿੱਚ ਅਚਾਨਕ ਮੌਤ ਹੋ ਗਈ ਹੈ। [caption id="attachment_289715" align="aligncenter" width="300"]Hoshiarpur Young Balram Death In Italy ਹੁਸ਼ਿਆਰਪੁਰ : ਦੋ ਮਾਸੂਮ ਬੱਚੀਆਂ ਦੇ ਪਿਓ ਦੀ ਇਟਲੀ ‘ਚ ਹੋਈ ਮੌਤ , ਪਿੰਡ ਵਿਚ ਸੋਗ ਦੀ ਲਹਿਰ[/caption] ਜਾਣਕਾਰੀ ਅਨੁਸਾਰ ਬੀਤੇ ਦਿਨੀਂ ਇਟਲੀ ਦੀ ਰਾਜਧਾਨੀ ਨੇੜਲੇ ਕਸਬਾ ਐਪ੍ਰੀਲੀਆ ਵਿਚ ਇੱਕ 39 ਸਾਲਾ ਪੰਜਾਬੀ ਨੌਜਵਾਨ ਬਲਰਾਮ ਦੀ ਅਚਾਨਕ ਮੌਤ ਹੋ ਗਈ ਹੈ।ਉਹ 10 ਮਿੰਟ ਲਈ ਕਹਿ ਕੇ ਸੁੱਤਾ ਸੀ ਪਰ ਮੁੜ ਕੇ ਉੱਠਿਆ ਹੀ ਨਹੀਂ। [caption id="attachment_289714" align="aligncenter" width="300"]Hoshiarpur Young Balram Death In Italy ਹੁਸ਼ਿਆਰਪੁਰ : ਦੋ ਮਾਸੂਮ ਬੱਚੀਆਂ ਦੇ ਪਿਓ ਦੀ ਇਟਲੀ ‘ਚ ਹੋਈ ਮੌਤ , ਪਿੰਡ ਵਿਚ ਸੋਗ ਦੀ ਲਹਿਰ[/caption] ਇਸ ਦੌਰਾਨ ਮ੍ਰਿਤਕ ਬਲਰਾਮ ਦੇ ਨਾਲ ਦੇ ਸਾਥੀ ਨੇ ਦੱਸਿਆ ਕਿ ਬਲਰਾਮ ਨੂੰ ਇੱਕ ਇੰਸ਼ੋਰੈਂਸ ਏਜੰਸੀ ਵਿੱਚ ਕੰਮ ਸੀ ,ਜਿਸ ਕਰਕੇ ਅਸੀਂ ਦੋਵੇਂ ਕੰਮ 'ਤੇ ਜਾਂਦੇ ਸਮੇਂ ਏਜੰਸੀ ਦੇ ਬਾਹਰ ਰੁਕ ਗਏ ਪਰ ਉਸ ਨੇ ਮੈਨੂੰ ਕਿਹਾ ਕਿ ਮੇਰੀ ਸਿਹਤ ਖ਼ਰਾਬ ਲੱਗਦੀ ਹੈ ,ਤੂੰ ਏਜੰਸੀ ਵਾਲਿਆਂ ਨਾਲ ਗੱਲ ਕਰਕੇ ਆ , ਓਦੋਂ ਤੱਕ ਮੈਂ ਗੱਡੀ 'ਚ 10 ਮਿੰਟ ਅਰਾਮ ਕਰ ਲੈਂਦਾ ਹਾਂ ਪਰ ਉਹ ਮੁੜ ਕੇ ਉੱਠਿਆ ਹੀ ਨਹੀਂ। [caption id="attachment_289716" align="aligncenter" width="300"]Hoshiarpur Young Balram Death In Italy ਹੁਸ਼ਿਆਰਪੁਰ : ਦੋ ਮਾਸੂਮ ਬੱਚੀਆਂ ਦੇ ਪਿਓ ਦੀ ਇਟਲੀ ‘ਚ ਹੋਈ ਮੌਤ , ਪਿੰਡ ਵਿਚ ਸੋਗ ਦੀ ਲਹਿਰ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਅਮਰੀਕਾ ਦੀ ਨਾਰਥ ਕੈਰੋਲਾਇਨਾ ਯੂਨੀਵਰਸਿਟੀ ‘ਚ ਗੋਲੀਬਾਰੀ , 2 ਲੋਕਾਂ ਦੀ ਮੌਤਾਂ , 4 ਜ਼ਖਮੀ ਦੱਸ ਦੇਈਏ ਕਿ ਬਲਰਾਮ ਪਿਛਲੇ ਲੰਮੇ ਸਮੇਂ ਤੋਂ ਇਟਲੀ ਵਿੱਚ ਆਪਣੇ ਪਰਿਵਾਰ ਲਈ ਰੋਜ਼ੀ ਰੋਟੀ ਕਮਾਉਣ ਗਿਆ ਸੀ।ਓਥੇ ਡਾਲਰਾਂ-ਪੌਂਡਾਂ ਦੇ ਚੱਕਰ ‘ਚ ਉਸਨੇ ਆਪਣੀ ਜਾਨ ਗੁਆ ਦਿੱਤੀ ਹੈ।'ਬਲਰਾਮ ਆਪਣੇ ਪਿੱਛੇ ਦੋ ਮਾਸੂਮ ਬੱਚੀਆਂ ਤੇ ਪਤਨੀ ਨੂੰ ਛੱਡ ਗਿਆ ਹੈ।ਇਸ ਘਟਨਾ ਤੋਂ ਬਾਅਦ ਉਸਦੇ ਪਿੰਡ ਵਿਚ ਸੋਗ ਦੀ ਲਹਿਰ ਫੈਲ ਗਈ ਹੈ। -PTCNews ਹੋਰ Videos ਦੇਖਣ ਲਈ ਸਾਡਾ you tube ਚੈਨਲ ਸਬਸਕ੍ਰਾਈਬ ਕਰੋ


Top News view more...

Latest News view more...

PTC NETWORK
PTC NETWORK