ਭਿਆਨਕ ਸੜਕ ਹਾਦਸੇ 'ਚ ਬੱਚੇ ਸਣੇ ਮਾਤਾ-ਪਿਤਾ ਦੀ ਮੌਤ
ਤਲਵੰਡੀ ਭਾਈ : ਪਿੰਡ ਖੋਸਾ ਦਲ ਸਿੰਘ ਵਾਲਾ 'ਚ ਦਰਦਨਾਕ ਹਾਦਸਾ ਵਾਪਰਿਆ। ਇਥੇ ਕਾਰ ਅਤੇ ਟਰੱਕ ਦੀ ਆਹਮੋ-ਸਾਹਮਣੀ ਜ਼ਬਰਦਸਤ ਟੱਕਰ ਹੋ ਗਈ। ਇਸ ਹਾਦਸੇ ਵਿਚ ਇਕ 6 ਮਹੀਨੇ ਦੇ ਬੱਚੇ ਸਮੇਤ ਪਤਨੀ-ਪਤੀ ਦੀ ਮੌਤ ਹੋ ਗਈ।
ਦੱਸਿਆ ਜਾਂਦਾ ਹੈ ਕਿ ਕਾਰ ਸਵਾਰ ਰਾਜਦੀਪ ਸਿੰਘ ਪੁੱਤਰ ਸੁੱਖਾ ਸਿੰਘ ਵਾਸੀ ਅਲੀਪੁਰ ਥਾਣਾ ਮੱਲਾਂਵਾਲਾ ਆਪਣੀ ਪਤਨੀ ਮਨਦੀਪ ਕੌਰ ਅਤੇ ਆਪਣੇ ਬੇਟੇ ਗੁਰੂ ਸਾਹਿਬ ਸਿੰਘ ਉਮਰ 6 ਮਹੀਨੇ ਨਾਲ ਜ਼ੀਰਾ ਵੱਲ ਨੂੰ ਜਾ ਰਹੇ ਸਨ।
ਇਸ ਦੌਰਾਨ ਜਦੋਂ ਉਹ ਖੋਸਾ ਦਲ ਸਿੰਘ ਨੇੜੇ ਪਹੁੰਚੇ ਤਾਂ ਸਰਹਿੰਦ ਫੀਡਰ ਕੋਲ ਉਨ੍ਹਾਂ ਦੀ ਕਾਰ ਦੀ ਜ਼ੀਰਾ ਵਾਲੇ ਪਾਸਿਓਂ ਆ ਰਹੇ ਇਕ ਟਰੱਕ ਨਾਲ ਆਹਮੋ-ਸਾਹਮਣੀ ਟੱਕਰ ਹੋ ਗਈ। ਇਸ ਹਾਦਸੇ ’ਚ ਕਾਰ ਸਵਾਰ ਇਕੋ ਪਰਿਵਾਰ ਦੇ 3 ਮੈਂਬਰ ਮੌਕੇ ’ਤੇ ਹੀ ਦਮ ਤੋੜ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਦੌਰਾਨ ਜਦੋਂ ਉਹ ਖੋਸਾ ਦਲ ਸਿੰਘ ਨੇੜੇ ਪੁੱਜੇ ਤਾਂ ਸਰਹਿੰਦ ਫੀਡਰ ਕੋਲ ਉਨ੍ਹਾਂ ਦੀ ਕਾਰ ਦੀ ਜ਼ੀਰਾ ਪਾਸਿਓਂ ਆ ਰਹੇ ਇਕ ਟਰੱਕ ਨਾਲ ਆਹਮੋ-ਸਾਹਮਣੀ ਟੱਕਰ ਹੋ ਗਈ।
ਇਸ ਹਾਦਸੇ ਵਿੱਚ ਕਾਰ ਸਵਾਰ ਇਕੋ ਪਰਿਵਾਰ ਦੇ 3 ਮੈਂਬਰ ਮੌਕੇ ਉਤੇ ਹੀ ਦਮ ਤੋੜ ਗਏ। ਮੌਕੇ ਉਤੇ ਮੌਜੂਦ ਲੋਕਾਂ ਮੁਤਾਬਕ ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਦੇ ਪਰਖੱਚੇ ਉਡ ਗਏ ਅਤੇ ਲੋਕਾਂ ਨੇ ਭਾਰੀ ਮੁਸ਼ਕਤ ਤੋਂ ਬਾਅਦ ਕਾਰ ਵਿੱਚ ਫਸੇ ਪਰਿਵਾਰਕ ਮੈਂਬਰਾਂ ਨੂੰ ਬਾਹਰ ਕੱਢਿਆ। ਉਧਰ ਇਸ ਘਟਨਾ ਦੀ ਸੂਚਨਾ ਇਲਾਕੇ ਵਿੱਚ ਫੈਲਣ ਨਾਲ ਸੋਗ ਦੀ ਲਹਿਰ ਫੈਲ ਗਈ।
ਇਹ ਵੀ ਪੜ੍ਹੋ : ਕੇਂਦਰੀ ਟਰੇਡ ਯੂਨੀਅਨ ਦੇ ਸਾਂਝੇ ਫੋਰਮ ਵੱਲੋਂ ਕੱਲ੍ਹ ਤੋਂ ਭਾਰਤ ਬੰਦ ਦਾ ਸੱਦਾ