ਮੁੱਖ ਖਬਰਾਂ

IAS ਅਫਸਰ ਨੇ ਮਹਿਜ਼ 11 ਬਰਾਤੀ ਤੇ 101 ਰੁਪਏ ਲੈ ਕੇ ਕੀਤਾ ਵਿਆਹ, ਪੇਸ਼ ਕੀਤੀ ਮਿਸਾਲ

By Baljit Singh -- June 26, 2021 5:01 pm -- Updated:June 26, 2021 5:01 pm

ਲਖਨਊ: ਯੂਪੀ ਕੇਡਰ ਦੇ ਨੌਜਵਾਨ ਆਈਏਐਸ (IAS) ਅਧਿਕਾਰੀ ਪ੍ਰਸ਼ਾਂਤ ਨਾਗਰ ਨੇ ਬਿਨਾਂ ਦਾਜ ਵਿਆਹ ਕਰਵਾ ਕੇ ਇੱਕ ਮਿਸਾਲ ਕਾਇਮ ਕੀਤੀ ਹੈ। ਅਯੁੱਧਿਆ (Ayodhya ਦੇ ਜੁਆਇੰਟ ਮੈਜਿਸਟਰੇਟ ਦੇ ਅਹੁਦੇ 'ਤੇ ਤਾਇਨਾਤ ਪ੍ਰਸ਼ਾਂਤ ਨਾਗਰ ਨੇ ਸਿਰਫ 101 ਰੁਪਏ ਦੇ ਖਰਚੇ 'ਤੇ ਵਿਆਹ ਕਰਵਾਇਆ, ਜਿਸ ਨੂੰ ਲੈ ਕੇ ਇਲਾਕੇ 'ਚ ਕਾਫ਼ੀ ਚਰਚਾ ਹੋ ਰਹੀ ਹੈ।

ਪੜੋ ਹੋਰ ਖਬਰਾਂ: ਪਾਕਿ FATF ਦੀ ਗ੍ਰੇ ਲਿਸਟ ‘ਚ ਬਰਕਰਾਰ, ਦਿੱਤੀ ਇਹ ਸਫ਼ਾਈ

ਉਸ ਨੇ ਵਿਆਹ ਵਿਚ ਸਿਰਫ 101 ਰੁਪਏ ਸ਼ਗਨ ਲੈ ਕੇ ਦਿੱਲੀ ਵਿਚ ਰਹਿਣ ਵਾਲੀ ਡਾਕਟਰ ਮਨੀਸ਼ਾ ਭੰਡਾਰੀ ਨਾਲ ਸੱਤ ਫੇਰੇ ਲਏ। ਇਸ ਦੌਰਾਨ, ਕੋਰੋਨਾ ਨਿਯਮਾਂ ਦੀ ਪਾਲਣਾ ਕਰਦਿਆਂ ਵਿਆਹ ਵਿੱਚ ਸਿਰਫ 11 ਬਰਾਤੀ ਸ਼ਾਮਲ ਹੋਏ।

ਪੜੋ ਹੋਰ ਖਬਰਾਂ: ਐਕਸਪਾਇਰੀ ਸਮਾਨ ਵੇਚਣ ਵਾਲੇ ਦੁਕਾਨਦਾਰ ਦੀ ਇੰਝ ਕਰੋ ਸ਼ਿਕਾਇਤ, ਤੁਰੰਤ ਹੋਵੇਗੀ ਕਾਰਵਾਈ

ਜੁਆਇੰਟ ਮੈਜਿਸਟਰੇਟ ਪ੍ਰਸ਼ਾਂਤ ਨਾਗਰ ਨੇ ਦੱਸਿਆ ਕਿ ਉਨ੍ਹਾਂ ਦੀ ਮਾਂ ਦੀ ਮਈ ਵਿੱਚ ਕੋਰੋਨਾ ਕਾਰਨ ਮੌਤ ਹੋ ਗਈ ਸੀ। ਉਹ ਪਹਿਲਾਂ ਹੀ ਬਹੁਤ ਦੁਖੀ ਹੈ। ਨਾਲ ਹੀ ਉਨ੍ਹਾਂ ਦਾ ਪਿਤਾ ਦਾਜ ਦੇ ਵਿਰੁੱਧ ਹੈ। ਉਨ੍ਹਾਂ ਨੇ ਦੱਸਿਆ ਕਿ ਉਸ ਦੀ ਭੈਣ ਦੇ ਵਿਆਹ ਵਿੱਚ ਵੀ ਦਾਜ ਨਹੀਂ ਦਿੱਤਾ ਗਿਆ ਸੀ। ਪ੍ਰਸ਼ਾਂਤ ਨਾਗਰ ਦੀ ਭੈਣ ਦਾ ਵਿਆਹ ਸ਼ਗਨ ਵਜੋਂ ਸਿਰਫ 101 ਰੁਪਏ ਦੇ ਕੇ ਹੋਇਆ ਸੀ। ਪ੍ਰਸ਼ਾਂਤ ਦੇ ਪਿਤਾ ਰਣਜੀਤ ਨਾਗਰ ਦਾ ਕਹਿਣਾ ਹੈ ਕਿ ਵਿਆਹ ਵਿੱਚ ਵਿਅਰਥ ਖਰਚ ਕਰਕੇ ਲੋਕਾਂ ਵਿੱਚ ਆਪਣੀ ਹੈਸੀਅਤ ਵਿਖਾਉਣ ਨਾਲੋਂ ਚੰਗਾ ਹੈ ਕਿ ਕੁਝ ਲੋੜਵੰਦ ਕੁੜੀਆਂ ਦੇ ਵਿਆਹ ਕਰਵਾਉਣ ਵਿੱਚ ਇਹ ਪੈਸਾ ਖਰਚ ਕੀਤਾ ਜਾਵੇ।

ਪੜੋ ਹੋਰ ਖਬਰਾਂ: ਵਾਹ! ਰੈਸਟੋਰੈਂਟ 'ਚ 2800 ਦਾ ਖਾਣਾ ਖਾ ਵਿਅਕਤੀ ਨੇ ਦਿੱਤੀ 12 ਲੱਖ ਦੀ ਟਿੱਪ

ਆਈਏਐਸ ਅਧਿਕਾਰੀ ਨੇ ਕਿਹਾ ਕਿ ਉਸ ਦੀ ਭੈਣ ਦੇ ਵਿਆਹ ਵਿੱਚ ਉਸ ਦੇ ਪਿਤਾ ਨੇ ਸਹੁੰ ਚੁੱਕੀ ਸੀ ਕਿ ਉਹ ਆਪਣੇ ਪੁੱਤਰਾਂ ਦੇ ਵਿਆਹ ਵਿੱਚ ਵੀ ਦਾਜ ਨਹੀਂ ਲਵੇਗਾ। ਉਸ ਨੇ ਕਿਹਾ ਕਿ ਉਹ ਖ਼ੁਦ ਵੀ ਵਿਆਹ ਵਿੱਚ ਦਾਜ ਲੈਣ ਦੇ ਵਿਰੁੱਧ ਸੀ। ਪ੍ਰਸ਼ਾਂਤ ਨਾਗਰ ਨੇ ਡਾ ਮਨੀਸ਼ਾ ਨਾਲ ਲਵ ਮੈਰਿਜ ਕੀਤੀ ਹੈ। ਦੋਵਾਂ ਨੇ ਇਕ ਦੂਜੇ ਨਾਲ ਵਾਅਦਾ ਕੀਤਾ ਹੈ ਕਿ ਉਹ ਆਪਣੀਆਂ ਨੌਕਰੀਆਂ ਵਿਚ ਕਦੇ ਵੀ ਰਿਸ਼ਵਤ ਨਹੀਂ ਲੈਣਗੇ।

-PTC News

  • Share