ਦੇਸ਼

ਲੰਬੀ ਪੁੱਛਗਿੱਛ ਤੋਂ ਬਾਅਦ ED ਦੀ ਕਾਰਵਾਈ- IAS ਪੂਜਾ ਸਿੰਘਲ ਨੂੰ ਕੀਤਾ ਗ੍ਰਿਫ਼ਤਾਰ View in English

By Riya Bawa -- May 11, 2022 8:12 pm -- Updated:May 11, 2022 8:16 pm

IAS Pooja Singhal Arrested: ਭ੍ਰਿਸ਼ਟਾਚਾਰ ਦੇ ਗੰਭੀਰ ਦੋਸ਼ਾਂ ਵਿੱਚ ਘਿਰੀ ਝਾਰਖੰਡ ਦੀ ਮਾਈਨਿੰਗ ਸਕੱਤਰ ਆਈਏਐਸ ਪੂਜਾ ਸਿੰਘਲ ਅਤੇ ਉਨ੍ਹਾਂ ਦੇ ਪਤੀ ਅਭਿਸ਼ੇਕ ਨੂੰ ਬੁੱਧਵਾਰ ਸ਼ਾਮ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਦੱਸ ਦੇਈਏ ਕਿ ਸਿੰਘਲ ਬੁੱਧਵਾਰ ਨੂੰ ਖੁੰਟੀ ਵਿੱਚ ਮਨਰੇਗਾ ਫੰਡਾਂ ਦੀ ਕਥਿਤ ਗਬਨ ਅਤੇ ਹੋਰ ਦੋਸ਼ਾਂ ਨਾਲ ਸਬੰਧਤ ਮਨੀ ਲਾਂਡਰਿੰਗ ਜਾਂਚ ਦੇ ਸਬੰਧ ਵਿੱਚ ਲਗਾਤਾਰ ਦੂਜੇ ਦਿਨ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੇ ਸਾਹਮਣੇ ਪੇਸ਼ ਹੋਏ ਸਨ।

ਮਨਰੇਗਾ ਘੁਟਾਲੇ 'ਚ IAS ਪੂਜਾ ਸਿੰਘਲ ਗ੍ਰਿਫਤਾਰ, ਲੰਬੀ ਪੁੱਛਗਿੱਛ ਤੋਂ ਬਾਅਦ ED ਦੀ ਕਾਰਵਾਈ

ਪਤੀ ਨਾਲ ਆਹਮੋ-ਸਾਹਮਣੇ ਪੁੱਛਗਿੱਛ ਤੋਂ ਬਾਅਦ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਦੋ ਦਿਨਾਂ ਦੀ ਸਖ਼ਤ ਪੁੱਛਗਿੱਛ ਤੋਂ ਬਾਅਦ ਈਡੀ ਨੇ ਬੁੱਧਵਾਰ ਨੂੰ ਪੂਜਾ ਸਿੰਘਲ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ। ਗ੍ਰਿਫਤਾਰੀ ਤੋਂ ਬਾਅਦ ਪੂਜਾ ਨੂੰ ਰਾਂਚੀ ਦੀ ਈਡੀ ਦੀ ਵਿਸ਼ੇਸ਼ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ।

ਇਹ ਵੀ ਪੜ੍ਹੋ: ਮਾਂ ਬਣਨ ਦੇ 1 ਮਹੀਨੇ ਬਾਅਦ ਭਾਰਤੀ ਸਿੰਘ ਨੇ ਕੀਤੀ ਦੂਜੇ ਬੱਚੇ ਦੀ ਪਲਾਨਿੰਗ!

ਇਸ ਤੋਂ ਪਹਿਲਾਂ ਈਡੀ ਨੇ ਭ੍ਰਿਸ਼ਟਾਚਾਰ ਦੇ ਕਈ ਗੰਭੀਰ ਮਾਮਲਿਆਂ ਵਿੱਚ ਲਗਾਤਾਰ ਦੋ ਦਿਨ ਉਸ ਤੋਂ ਪੁੱਛਗਿੱਛ ਕੀਤੀ। ਇੱਥੇ ਬੀਜੇਪੀ ਸਾਂਸਦ ਨਿਸ਼ੀਕਾਂਤ ਦੂਬੇ ਨੇ ਇੱਕ ਟੀਵੀ ਚੈਨਲ ਨਾਲ ਗੱਲਬਾਤ ਵਿੱਚ ਕਿਹਾ ਹੈ ਕਿ ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਦੀ ਕਰੀਬੀ ਆਈਏਐਸ ਪੂਜਾ ਸਿੰਘਲ ਦੀ ਗ੍ਰਿਫਤਾਰੀ ਤੋਂ ਬਾਅਦ ਹੁਣ ਈਡੀ ਦੀ ਜਾਂਚ ਹੇਮੰਤ ਸੋਰੇਨ ਤੱਕ ਪਹੁੰਚੇਗੀ। ਇਸ ਮਾਮਲੇ 'ਚ ਜਲਦ ਹੀ ਹੋਰ ਵੀ ਵੱਡੇ ਖੁਲਾਸੇ ਹੋਣਗੇ। ਸੂਬਾ ਸਰਕਾਰ ਨੇ ਪੂਜਾ ਸਿੰਘਲ ਦੀ ਗ੍ਰਿਫ਼ਤਾਰੀ ਦੀ ਪੁਸ਼ਟੀ ਕਰਦਿਆਂ ਉਸ ਨੂੰ ਮੁਅੱਤਲ ਕਰ ਦਿੱਤਾ ਹੈ। ਪ੍ਰਸੋਨਲ ਵਿਭਾਗ ਨੇ ਇਸ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ।

ਮਨਰੇਗਾ ਘੁਟਾਲੇ 'ਚ IAS ਪੂਜਾ ਸਿੰਘਲ ਗ੍ਰਿਫਤਾਰ, ਲੰਬੀ ਪੁੱਛਗਿੱਛ ਤੋਂ ਬਾਅਦ ED ਦੀ ਕਾਰਵਾਈ

ਆਈਏਐਸ ਪੂਜਾ ਸਿੰਘਲ ਦੀ ਗ੍ਰਿਫ਼ਤਾਰੀ ਤੋਂ ਬਾਅਦ ਬੀਜੇਪੀ ਸਾਂਸਦ ਨੇ ਟਵਿੱਟਰ ਉੱਤੇ ਲਿਖਿਆ – ਕਾਲੇ ਧਨ ਦੀ ਮਾਂ ਪੂਜਾ ਸਿੰਘਲ ਆਈਏਐਸ ਨੂੰ ਅੱਜ ਈਡੀ ਨੇ ਰਾਂਚੀ ਵਿੱਚ ਗ੍ਰਿਫ਼ਤਾਰ ਕੀਤਾ ਹੈ। ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਨੇ ਉਨ੍ਹਾਂ ਨੂੰ ਖਣਨ ਅਤੇ ਉਦਯੋਗ ਵਿਭਾਗ ਲੁੱਟਣ ਲਈ ਦਿੱਤਾ ਸੀ। ਜਾਣਕਾਰੀ ਅਨੁਸਾਰ ਪੂਜਾ ਸਿੰਘਲ ਨੇ ਈਡੀ ਦੀ ਪੁੱਛਗਿੱਛ ਦੌਰਾਨ ਪੈਸੇ ਦੀ ਖੇਡ ਵਿੱਚ ਸਿਆਸਤਦਾਨ ਦੀ ਭੂਮਿਕਾ ਦਾ ਵੀ ਖੁਲਾਸਾ ਕੀਤਾ ਹੈ।

ਪੂਜਾ ਸਿੰਘਲ 'ਤੇ ਦੋਸ਼ ਹੈ ਕਿ ਉਸ ਨੇ ਆਪਣਾ ਕਾਲਾ ਧਨ ਸ਼ੈੱਲ ਕੰਪਨੀਆਂ ਰਾਹੀਂ ਡਾਇਵਰਟ ਕੀਤਾ ਸੀ। ਈਡੀ ਨੂੰ ਅਜਿਹੀਆਂ 20 ਤੋਂ ਵੱਧ ਸ਼ੈੱਲ ਕੰਪਨੀਆਂ ਬਾਰੇ ਵੀ ਜਾਣਕਾਰੀ ਮਿਲੀ ਹੈ, ਜਿਨ੍ਹਾਂ ਦੀ ਮੁੱਢਲੀ ਜਾਂਚ ਵਿੱਚ ਕਈ ਕਰੋੜਾਂ ਦੇ ਗਬਨ ਦੀ ਪੁਸ਼ਟੀ ਹੋਈ ਹੈ। 6 ਮਈ ਨੂੰ ਈਡੀ ਨੇ ਚਾਰਟਰਡ ਅਕਾਊਂਟੈਂਟ ਸੁਮਨ ਸਿੰਘ ਦੇ ਘਰ ਛਾਪੇਮਾਰੀ ਦੌਰਾਨ 19.31 ਕਰੋੜ ਰੁਪਏ ਦੀ ਨਕਦੀ ਬਰਾਮਦ ਕੀਤੀ ਸੀ ਤਾਂ ਈਡੀ ਨੂੰ ਤਿੰਨ ਨੋਟ ਗਿਣਨ ਵਾਲੀਆਂ ਮਸ਼ੀਨਾਂ ਮੰਗਵਾਉਣੀਆਂ ਪਈਆਂ ਸਨ।

ਮਨਰੇਗਾ ਘੁਟਾਲੇ 'ਚ IAS ਪੂਜਾ ਸਿੰਘਲ ਗ੍ਰਿਫਤਾਰ, ਲੰਬੀ ਪੁੱਛਗਿੱਛ ਤੋਂ ਬਾਅਦ ED ਦੀ ਕਾਰਵਾਈ

ਜਾਂਚ ਵਿੱਚ ਇਹ ਵੀ ਪੁਸ਼ਟੀ ਹੋਈ ਹੈ ਕਿ ਪੂਜਾ ਸਿੰਘਲ ਨੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਡਿਪਟੀ ਕਮਿਸ਼ਨਰ ਰਹਿੰਦਿਆਂ ਆਪਣੇ ਅਤੇ ਆਪਣੇ ਪਤੀ ਦੇ ਖਾਤੇ ਵਿੱਚ 1.43 ਕਰੋੜ ਰੁਪਏ ਜਮ੍ਹਾਂ ਕਰਵਾਏ ਸਨ। ਪੂਜਾ ਸਿੰਘਲ ਨੇ ਆਪਣੇ ਨਿੱਜੀ ਖਾਤੇ ਵਿੱਚੋਂ 16.57 ਲੱਖ ਰੁਪਏ ਆਪਣੇ ਚਾਰਟਰਡ ਅਕਾਊਂਟੈਂਟ ਸੁਮਨ ਸਿੰਘ ਦੇ ਖਾਤੇ ਵਿੱਚ ਟਰਾਂਸਫਰ ਕੀਤੇ ਸਨ।

-PTC News

  • Share