Fri, Apr 26, 2024
Whatsapp

ਜੀਐਸਟੀ ਦਾ ਅਸਰ, ਅਮੂਲ ਦੇ ਦਹੀਂ ਤੇ ਲੱਸੀ ਹੋਏ ਮਹਿੰਗੇ

Written by  Ravinder Singh -- July 19th 2022 01:13 PM
ਜੀਐਸਟੀ ਦਾ ਅਸਰ, ਅਮੂਲ ਦੇ ਦਹੀਂ ਤੇ ਲੱਸੀ ਹੋਏ ਮਹਿੰਗੇ

ਜੀਐਸਟੀ ਦਾ ਅਸਰ, ਅਮੂਲ ਦੇ ਦਹੀਂ ਤੇ ਲੱਸੀ ਹੋਏ ਮਹਿੰਗੇ

ਨਵੀਂ ਦਿੱਲੀ : ਜੀਐਸਟੀ ਕੌਂਸਲ ਵੱਲੋਂ ਪੈਕੇਟ ਵਾਲੇ ਖਾਧ ਪਦਾਰਥਾਂ ਉਤੇ 5 ਫ਼ੀਸਦੀ ਜੀਐਸਟੀ ਲਗਾਏ ਜਾਣ ਤੋਂ ਬਾਅਦ ਅੱਜ ਅਮੂਲ ਦਾ ਦਹੀਂਂ ਅਤੇ ਲੱਸੀ ਮਹਿੰਗੇ ਹੋ ਗਏ ਹਨ। ਕੰਪਨੀ ਦੇ ਬੁਲਾਰੇ ਨੇ ਦੱਸਿਆ ਕਿ ਫਲੇਵਰਡ ਮਿਲਕ ਵਾਲੀ ਬੋਤਲ ਦੇ ਭਾਅ ਵੀ ਵਧਾ ਦਿੱਤੇ ਗਏ ਹਨ। ਇਸ ਦਰਮਿਆਨ ਕਿਆਸ ਲਗਾਏ ਜਾ ਰਹੇ ਹਨ ਕਿ ਜਲਦੀ ਹੀ ਦੁੱਧ ਦੇ ਪੈਕੇਟ ਦੇ ਰੇਟ ਵੀ ਵੱਧਣਗੇ। ਜੀਐਸਟੀ ਦਾ ਅਸਰ, ਅਮੂਲ ਦੇ ਦਹੀਂ ਤੇ ਲੱਸੀ ਹੋਏ ਮਹਿੰਗੇਜੀਐਸਟੀ ਲਾਗੂ ਹੋਣ ਤੋਂ ਬਾਅਦ ਅੱਜ ਤੋਂ ਇਨ੍ਹਾਂ ਖਾਧ ਪਦਾਰਥਾਂ ਦੀਆਂ ਕੀਮਤਾਂ ਵਿੱਚ ਉਛਾਲ ਦੇਖਿਆ ਜਾ ਰਿਹਾ ਹੈ। ਦਿੱਲੀ-ਯੂਪੀ ਦੀ ਗੱਲ ਕਰੀਏ ਤਾਂ 200 ਗ੍ਰਾਮ ਦਹੀਂ ਹੁਣ 16 ਰੁਪਏ ਦੀ ਬਜਾਏ 17 ਰੁਪਏ 'ਚ ਮਿਲੇਗਾ, ਜਦਕਿ 400 ਗ੍ਰਾਮ ਦਹੀਂ ਦਾ ਪੈਕੇਟ ਹੁਣ 30 ਰੁਪਏ ਦੀ ਬਜਾਏ 32 ਰੁਪਏ 'ਚ ਮਿਲੇਗਾ। ਇਸੇ ਤਰ੍ਹਾਂ 1 ਕਿਲੋ ਦਹੀ ਦਾ ਪੈਕੇਟ ਹੁਣ 65 ਰੁਪਏ ਦੀ ਬਜਾਏ 69 ਰੁਪਏ ਵਿੱਚ ਵਿਕ ਰਿਹਾ ਹੈ। ਇਸ ਤੋਂ ਇਲਾਵਾ ਵੇਅ ਪਾਊਚ ਹੁਣ 10 ਰੁਪਏ ਦੀ ਬਜਾਏ 11 ਰੁਪਏ ਵਿੱਚ ਮਿਲੇਗਾ, ਅਮੂਲ ਫਲੇਵਰਡ ਦੁੱਧ ਦੀ ਬੋਤਲ ਵੀ ਹੁਣ 20 ਰੁਪਏ ਦੀ ਬਜਾਏ 22 ਰੁਪਏ ਵਿੱਚ ਵਿਕ ਰਹੀ ਹੈ। ਜੀਐਸਟੀ ਦਾ ਅਸਰ, ਅਮੂਲ ਦੇ ਦਹੀਂ ਤੇ ਲੱਸੀ ਹੋਏ ਮਹਿੰਗੇਮੁੰਬਈ ਵਿੱਚ ਅਮੂਲ ਦਾ 200 ਗ੍ਰਾਮ ਦਹੀਂ ਦੇ ਕੱਪ 21 ਰੁਪਏ ਕਰ ਦਿੱਤਾ ਹੈ, ਜੋ ਪਹਿਲਾਂ 20 ਰੁਪਏ ਵਿੱਚ ਸੀ। ਇਸੇ ਤਰ੍ਹਾਂ 400 ਗ੍ਰਾਮ ਦਹੀਂ ਦਾ ਕੱਪ ਹੁਣ 42 ਰੁਪਏ ਵਿੱਚ ਮਿਲੇਗਾ, ਜੋ ਪਹਿਲਾਂ 40 ਰੁਪਏ ਵਿੱਚ ਮਿਲਦਾ ਸੀ। 400 ਗ੍ਰਾਮ ਦਹੀਂ ਵੀ ਹੁਣ 32 ਰੁਪਏ ਵਿੱਚ ਮਿਲ ਰਿਹਾ ਹੈ, ਜੋ ਪਹਿਲਾਂ 30 ਰੁਪਏ ਵਿੱਚ ਮਿਲਦਾ ਸੀ। 1 ਕਿਲੋ ਦਾ ਪੈਕੇਟ ਵੀ ਹੁਣ 65 ਰੁਪਏ ਦੀ ਬਜਾਏ 69 ਰੁਪਏ 'ਚ ਮਿਲੇਗਾ। ਮੁੰਬਈ 'ਚ 500 ਗ੍ਰਾਮ ਮੱਖਣ ਦਾ ਪੈਕੇਟ ਹੁਣ 15 ਦੀ ਬਜਾਏ 16 ਰੁਪਏ 'ਚ ਮਿਲੇਗਾ, ਜਦਕਿ 170 ਮਿਲੀਲੀਟਰ ਲੱਸੀ ਵੀ ਹੁਣ 1 ਰੁਪਏ ਮਹਿੰਗਾ ਹੋ ਗਿਆ ਹੈ। ਹਾਲਾਂਕਿ 200 ਗ੍ਰਾਮ ਲੱਸੀ ਸਿਰਫ 15 ਰੁਪਏ 'ਚ ਮਿਲਦੀ ਰਹੇਗੀ। ਅਮੂਲ ਦੇ ਮੈਨੇਜਿੰਗ ਡਾਇਰੈਕਟਰ ਆਰ.ਐੱਸ.ਸੋਢੀ ਦਾ ਕਹਿਣਾ ਹੈ ਕਿ ਛੋਟੇ ਪੈਕੇਟਾਂ 'ਤੇ ਵਧੇ ਰੇਟ ਅਸੀਂ ਖੁਦ ਝੱਲਾਂਗੇ ਪਰ ਕੁਝ ਉਤਪਾਦਾਂ 'ਤੇ ਜੀਐੱਸਟੀ ਵਧਣ ਕਾਰਨ ਕੀਮਤ ਵਧਾਉਣੀ ਪਈ ਹੈ। ਜੀਐਸਟੀ ਦਾ ਅਸਰ, ਅਮੂਲ ਦੇ ਦਹੀਂ ਤੇ ਲੱਸੀ ਹੋਏ ਮਹਿੰਗੇਜੀਐਸਟੀ ਲਾਗੂ ਹੋਣ ਮਗਰੋਂ ਅਮੂਲ ਨੇ ਕੀਮਤਾਂ ਵਧਾਉਣ ਦਾ ਸਭ ਤੋਂ ਪਹਿਲਾ ਫ਼ੈਸਲਾ ਲਿਆ ਹੈ। ਬਾਜ਼ਾਰ ਮਾਹਿਰਾਂ ਨੇ ਹੁਣ ਇਹ ਅੰਦਾਜ਼ਾ ਲਗਾਉਣਾ ਸ਼ੁਰੂ ਕਰ ਦਿੱਤਾ ਹੈ ਕਿ ਜਲਦੀ ਹੀ ਹੋਰ ਕੰਪਨੀਆਂ ਵੀ ਆਪਣੇ ਉਤਪਾਦਾਂ ਦੀਆਂ ਕੀਮਤਾਂ ਵਧਾਉਣਗੀਆਂ। ਅਮੂਲ ਤੋਂ ਇਲਾਵਾ ਆਨੰਦ, ਪਰਾਗ, ਕੈਲਾਸ਼, ਮਦਰ ਡੇਅਰੀ, ਗੋਪਾਲ ਅਤੇ ਮਧੂਸੂਦਨ ਵਰਗੀਆਂ ਕੰਪਨੀਆਂ ਵੀ ਦਹੀਂ, ਲੱਸੀ, ਦੁੱਧ, ਪਨੀਰ, ਘਿਓ ਆਦਿ ਸਪਲਾਈ ਕਰਦੀਆਂ ਹਨ। ਮੰਨਿਆ ਜਾ ਰਿਹਾ ਹੈ ਕਿ ਇਨ੍ਹਾਂ ਕੰਪਨੀਆਂ ਦਾ ਦਹੀਂ, ਮੱਖਣ ਅਤੇ ਲੱਸੀ ਜਲਦੀ ਹੀ ਮਹਿੰਗੀ ਹੋ ਜਾਵੇਗੀ। ਇਹ ਵੀ ਪੜ੍ਹੋ : ਸਿਮਰਜੀਤ ਬੈਂਸ 'ਤੇ ਦਰਜ ਹੋਰ ਕੇਸ ਵੀ ਖੁੱਲ੍ਹਣ ਲੱਗੇ, ਧਰਨੇ ਮਾਮਲੇ ਨੂੰ ਲੈ ਕੇ ਅਦਾਲਤ 'ਚ ਪੇਸ਼


Top News view more...

Latest News view more...