ਅਹਿਮ ਖ਼ਬਰ: ਗਣਤੰਤਰ ਦਿਹਾੜੇ 'ਤੇ ਬੰਦ ਰਹਿਣਗੇ ਸੂਬੇ ਦੇ ਇਹ ਰਾਹ
ਗਣਤੰਤਰ ਦਿਹਾੜੇ ’ਤੇ ਪ੍ਰਸ਼ਾਸਨ ਵੱਲੋਂ ਪਰੇਡ ਨੂੰ ਧਿਆਨ 'ਚ ਰੱਖਦੇ ਹੋਏ ਸੈਕਟਰ-17 ਪਰੇਡ ਗਰਾਊਂਡ 'ਚ ਹੋਣ ਵਾਲੇ ਪ੍ਰੋਗਰਾਮ ਕਾਰਨ ਚੌਂਕਾਂ ਅਤੇ ਸੜਕਾਂ ’ਤੇ ਸਵੇਰੇ ਸਾਢੇ 6 ਵਜੇ ਤੋਂ ਲੈ ਕੇ ਪ੍ਰੋਗਰਾਮ ਖ਼ਤਮ ਹੋਣ ਤੱਕ ਆਮ ਲੋਕਾਂ ਦੇ ਵਾਹਨਾਂ ਦੀ ਐਂਟਰੀ ਬੰਦ ਰਹੇਗੀ। ਇਸ ਤੋਂ ਇਲਾਵਾ ਕਈ ਸੜਕਾਂ ’ਤੇ ਟ੍ਰੈਫਿਕ ਡਾਇਵਰਟ ਕੀਤਾ ਗਿਆ ਹੈ।
Also Read | Major twist in tractor march conspiracy: Accused takes complete U-turn from his statement
ਆਮ ਲੋਕਾਂ ਲਈ ਕਈ ਸੜਕਾਂ ਬੰਦ
ਪ੍ਰੋਗਰਾਮ ਦੌਰਾਨ ਸੈਕਟਰ-22ਏ 'ਚ ਆਮ ਲੋਕ ਵਾਹਨ ਪਾਰਕ ਨਹੀਂ ਕਰ ਸਕਣਗੇ। ਇਸ ਤੋਂ ਇਲਾਵਾ ਜਿਨ੍ਹਾਂ ਲੋਕਾਂ ਕੋਲ ਪਾਰਕਿੰਗ ਪਾਸ ਹੈ, ਉਹ ਸੈਕਟਰ-16/17/22/23 ਚੌਂਕਾਂ ਤੋਂ ਜਨਮਾਰਗ ਹੋ ਕੇ ਸੈਕਟਰ-22ਏ 'ਚ ਆਪਣੇ ਵਾਹਨ ਪਾਰਕ ਕਰ ਸਕਣਗੇ। ਉੱਥੇ ਹੀ ਪ੍ਰੋਗਰਾਮ ਵੇਖਣ ਵਾਲੇ ਆਮ ਲੋਕ ਆਪਣੇ ਵਾਹਨਾਂ ਨੂੰ ਸੈਕਟਰ-22ਬੀ ਦੇ ਪਾਰਕਿੰਗ ਏਰੀਆ 'ਚ, ਸੈਕਟਰ-23 ਸਥਿਤ ਬਲੱਡ ਡਿਸੀਜ਼ ਹਸਪਤਾਲ ਦੀ ਪਾਰਕਿੰਗ 'ਚ, ਸੈਕਟਰ-17 ਫੁੱਟਬਾਲ ਸਟੇਡੀਅਮ ਦੀ ਪਾਰਕਿੰਗ, ਸੈਕਟਰ-17 ਸਰਕਸ ਗਰਾਊਂਡ ਦੀ ਪਾਰਕਿੰਗ 'ਚ ਅਤੇ ਸੈਕਟਰ-17 ਸਥਿਤ ਨੀਲਮ ਥੀਏਟਰ ਪਿੱਛੇ ਪਾਰਕਿੰਗ 'ਚ ਖੜ੍ਹੇ ਕਰ ਸਕਦੇ ਹਨ।
ਪੰਜਾਬ, ਹਰਿਆਣਾ, ਹਿਮਾਚਲ ਤੋਂ ਆਉਣ ਵਾਲੀਆਂ ਸਾਰੀਆਂ ਲੰਬੇ ਰੂਟ ਦੀਆਂ ਬੱਸਾਂ ਨੂੰ ਬਜਵਾੜਾ ਚੌਂਕ ਤੋਂ ਹੁੰਦੇ ਹੋਏ ਹਿਮਾਲਿਆ ਮਾਰਗ ਦੇ ਰਸਤੇ ਆਈ. ਐੱਸ. ਬੀ. ਟੀ.-17 ਬੱਸ ਅੱਡੇ ਪਹੁੰਚਾਇਆ ਜਾਵੇਗਾ। ਪੰਜਾਬ ਅਤੇ ਹਰਿਆਣਾ ਰਾਜਭਵਨ ਵਿਚ ਗਣਤੰਤਰ ਦਿਵਸ ਸਮਾਗਮ ਦੇ ਮੌਕੇ 'ਤੇ ਹੋਏ ਲੋਕਾਂ ਦੇ ਸਹਿਕਾਰਤਾ ਲਈ ਅਸਥਾਈ ਰੂਪ' ਚ ਰੂਟ ਬਦਲੇ ਹੋਏ ਹਨ।