ਪਿਆਰ ਦੇ ਚੱਕਰ 'ਚ 2 ਘਰਾਂ ਦੇ ਬੁਝੇ ਚਿਰਾਗ਼, ਪ੍ਰੇਮੀ ਦੀ ਮੌਤ ਤੋਂ ਬਾਅਦ ਕੁੜੀ ਨੇ ਕੀਤੀ ਜੀਵਨ ਲੀਲਾ ਸਮਾਪਤ

By Jagroop Kaur - February 23, 2021 10:02 pm

ਇੱਕ ਮਹੀਨਾ ਪਹਿਲਾ ਹੋਈ ਪ੍ਰੇਮੀ ਦੀ ਮੌਤ ਤੋਂ ਬਾਅਦ ਜਾਡਲੇ ਦੀ ਰਹਿਣ ਵਾਲੀ ਲੜਕੀ ਵੱਲੋਂ ਵੀ ਖੁੱਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਣਯੋਗ ਹੈ ਕਿ ਨਵਾਸ਼ਹਿਰ ਦੇ ਪਿੰਡ ਮੀਰਪੁਰ ਜੱਟਾਂ ਦੇ ਲਖਵਿੰਦਰ ਸਿੰਘ ਦਾ ਜਾਡਲਾ ਦੀ ਰਹਿਣ ਵਾਲੀ ਨੀਰੂ ਬਾਲਾ ਨਾਲ ਪ੍ਰੇਮ ਸਬਧ ਸੀ।

Read more : Toolkit case : ਦਿਸ਼ਾ ਰਵੀ ਨੂੰ ਪਟਿਆਲਾ ਹਾਊਸ ਕੋਰਟ ਨੇ ਇਹਨਾਂ ਸ਼ਰਤਾਂ ਦੇ ਅਧਾਰ ‘ਤੇ ਦਿੱਤੀ ਜ਼ਮਾਨਤ

ਨੀਰੂ ਬਾਲਾ ਦੇ ਪਰਿਵਾਰ ਵਾਲੇ ਵਿਆਹ ਲਈ ਰਾਜੀ ਨਹੀਂ ਸਨ ਪਰ ਉਸਦਾ ਲਖਵਿੰਦਰ ਘਰ ਆਉਣਾ-ਜਾਣਾ ਸੀ। ਲਖਵਿੰਦਰ ਦੁਬਈ ਵਿਖੇ ਰਹਿ ਰਿਹਾ ਸੀ ਅਤੇ ਵਾਪਸ ਆਉਣ 'ਤੇ ਨੀਰੂ ਨੇ ਉਸਨੂੰ ਆਪਣੇ ਘਰ ਬੁਲਾਇਆ। ਜਿਸ ਤੋਂ ਬਾਅਦ ਲਖਵਿੰਦਰ ਦੀ ਨੀਰੂ ਦੇ ਪਰਿਵਾਰ ਵੱਲੋਂ ਕੁੱਟਮਾਰ ਕੀਤੀ ਗਈ, ਜਿਸ ਤੋਂ ਬਾਅਦ ਉਸਦੀ 2 ਜਨਵਰੀ ਨੂੰ ਮੌਤ ਹੋ ਗਈ।Read more : ਇਸ ਸੂਬੇ ‘ਚ ਪ੍ਰਾਈਵੇਟ ਬੱਸ ਡਰਾਈਵਰਾਂ ਵੱਲੋਂ ਅਣਮਿੱਥੇ ਸਮੇਂ ਲਈ ਹੜਤਾਲ ਦਾ ਐਲਾਨ

Police ਵੱਲੋਂ ਲਖਵਿੰਦਰ ਦੇ ਪਰਿਵਾਰਿਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ 'ਤੇ ਨੀਰੂ ਬਾਲਾ ਦੇ ਪਰਿਵਾਰ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਸੀ । ਅੱਜ ਨੀਰੂ ਬਾਲਾ ਵੱਲੋਂ ਵੀ ਖੁੱਦਕੁਸ਼ੀ ਕਰ ਲਈ ਗਈ ਹੈ। ਉਹ ਆਪਣੇ ਪ੍ਰੇਮੀ ਲਖਵਿੰਦਰ ਸਿੰਘ ਦੀ ਮੌਤ ਤੋਂ ਬਾਅਦ ਰਾਹੋਂ ਦੇ ਪਿੰਡ ਵਿੱਚ ਰਹਿ ਰਹੀ ਸੀ ਜਿੱਥੇ ਉਸਨੇ ਖੁੱਦਕੁਸ਼ੀ ਕਰ ਲਈ।

ਜਿਸ ਤੋਂ ਬਾਅਦ ਲੜਕੀ ਦੇ ਪਰਿਵਾਰਿਕ ਮੈਂਬਰਾਂ ਦੇ ਬਿਆਨਾਂ ਦੇ ਅਧਾਰ 'ਤੇ ਲੜਕੇ ਪਰਿਵਾਰ 'ਤੇ ਮੁਕੱਦਮਾ ਦਰਜ ਕੀਤਾ ਗਿਆ। ਲੜਕੀ ਦਾ ਸੰਸਕਾਰ ਉਸਦੇ ਪਿੰਡ ਜਾਡਲਾ ਵਿਖੇ ਦੇਰ ਸ਼ਾਮ ਪੁਲਸ ਦੀ ਹਾਜਰੀ ਵਿੱਚ ਕੀਤਾ ਗਿਆ। ਇਸ ਤਰ੍ਹਾਂ ਦੋਵਾਂ ਘਰਾਂ ਦੇ ਚਿਰਾਗ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ।

adv-img
adv-img