ਮੁੱਖ ਖਬਰਾਂ

ਭਾਰਤ 'ਚ ਕੋਰੋਨਾ ਦੇ ਮਾਮਲਿਆਂ 'ਚ 29.7 ਫੀਸਦੀ ਦਾ ਵਾਧਾ, 18,819 ਨਵੇਂ ਕੇਸ ਆਏ ਸਾਹਮਣੇ

By Ravinder Singh -- June 30, 2022 10:09 am

ਨਵੀਂ ਦਿੱਲੀ : ਭਾਰਤ ਵਿੱਚ ਕੋਵਿਡ -19 ਦੇ ਮਾਮਲਿਆਂ ਵਿੱਚ 29.7 ਫ਼ੀਸਦੀ ਦੀ ਛਾਲ ਦੇ ਨਾਲ ਪਿਛਲੇ 24 ਘੰਟਿਆਂ ਵਿੱਚ 18,819 ਨਵੇਂ ਕੇਸ ਦਰਜ ਕੀਤੇ ਗਏ ਹਨ। ਇਸ ਦੇ ਨਾਲ ਹੀ ਦੇਸ਼ ਵਿੱਚ ਐਕਟਿਵ ਕੇਸ ਇੱਕ ਲੱਖ ਨੂੰ ਪਾਰ ਕਰ ਗਏ ਹਨ। ਇਸ ਸਮੇਂ 104,555 ਲੋਕ ਕੋਰੋਨਾ ਵਾਇਰਸ ਤੋਂ ਪੀੜਤ ਹਨ। ਜਦੋਂ ਕਿ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਵਾਇਰਸ ਕਾਰਨ 39 ਲੋਕਾਂ ਦੀ ਮੌਤ ਹੋ ਗਈ ਹੈ। ਦੇਸ਼ 'ਚ ਕੋਰੋਨਾ ਵਾਇਰਸ ਕਾਰਨ ਹੁਣ ਤੱਕ ਕੁੱਲ 525,116 ਮੌਤਾਂ ਹੋ ਚੁੱਕੀਆਂ ਹਨ।

ਭਾਰਤ 'ਚ ਕੋਰੋਨਾ ਦੇ ਮਾਮਲਿਆਂ 'ਚ 29.7 ਫੀਸਦੀ ਦਾ ਵਾਧਾ, 18,819 ਨਵੇਂ ਕੇਸ ਆਏ ਸਾਹਮਣੇਇਸ ਦੇ ਨਾਲ ਹੀ 42,822,493 ਲੋਕ ਇਸ ਵਾਇਰਸ ਤੋਂ ਠੀਕ ਹੋ ਚੁੱਕੇ ਹਨ। ਪਿਛਲੇ 24 ਘੰਟਿਆਂ ਵਿੱਚ ਤੰਦਰੁਸਤ ਹੋਣ ਵਾਲਿਆਂ ਦਾ ਅੰਕੜਾ 13, 827 ਰਿਹਾ ਹੈ। ਸਰਕਾਰੀ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਵਿੱਚ 14,17,217 ਕੋਰੋਨਾ ਵੈਕਸੀਨ ਦਿੱਤੇ ਗਏ ਹਨ। ਹੁਣ ਦੇਸ਼ ਵਿੱਚ 1,97,61,91,554 ਲੋਕਾਂ ਦਾ ਟੀਕਾਕਰਨ ਕੀਤਾ ਜਾ ਚੁੱਕਾ ਹੈ।

ਭਾਰਤ 'ਚ ਕੋਰੋਨਾ ਦੇ ਮਾਮਲਿਆਂ 'ਚ 29.7 ਫੀਸਦੀ ਦਾ ਵਾਧਾ, 18,819 ਨਵੇਂ ਕੇਸ ਆਏ ਸਾਹਮਣੇਵਿਸ਼ਵ ਸਿਹਤ ਸੰਗਠਨ (WHO) ਨੇ ਚਿਤਾਵਨੀ ਦਿੱਤੀ ਕਿ ਕੋਵਿਡ-19 ਮਹਾਮਾਰੀ ਬਦਲ ਰਹੀ ਹੈ ਪਰ ਇਹ ਖਤਮ ਨਹੀਂ ਹੋਈ ਹੈ। ਨਾਲ ਹੀ ਕਿਹਾ ਕਿ 110 ਦੇਸ਼ਾਂ ਵਿੱਚ ਮਾਮਲੇ ਵੱਧ ਰਹੇ ਹਨ। ਡਬਲਯੂਐਚਓ ਦੇ ਡਾਇਰੈਕਟਰ-ਜਨਰਲ ਟੇਡਰੋਸ ਅਡਾਨੋਮ ਘੇਬਰੇਅਸਸ ਨੇ ਕਿਹਾ ਕਿ ਇਹ ਮਹਾਮਾਰੀ ਬਦਲ ਰਹੀ ਹੈ ਪਰ ਖਤਮ ਨਹੀਂ ਹੋਈ। ਕੋਰੋਨਾ ਵਾਇਰਸ ਨੂੰ ਟਰੈਕ ਕਰਨ ਦੀ ਸਾਡੀ ਸਮਰੱਥਾ ਖ਼ਤਰੇ ਵਿੱਚ ਹੈ। ਭਵਿੱਖ ਦੇ ਉੱਭਰ ਰਹੇ ਰੂਪਾਂ ਨੂੰ ਟਰੈਕ ਕਰਨਾ ਅਤੇ ਵਿਸ਼ਲੇਸ਼ਣ ਕਰਨਾ ਮੁਸ਼ਕਲ ਹੈ।

ਭਾਰਤ 'ਚ ਕੋਰੋਨਾ ਦੇ ਮਾਮਲਿਆਂ 'ਚ 29.7 ਫੀਸਦੀ ਦਾ ਵਾਧਾ, 18,819 ਨਵੇਂ ਕੇਸ ਆਏ ਸਾਹਮਣੇਉਨ੍ਹਾਂ ਨੇ ਅੱਗੇ ਕਿਹਾ ਕੋਵਿਡ-19, BA.4 ਅਤੇ BA.5 ਦੇ ਮਾਮਲੇ 110 ਦੇਸ਼ਾਂ ਵਿੱਚ ਵੱਧ ਰਹੇ ਹਨ, ਜੋ ਕਿ ਕੁੱਲ ਵਿਸ਼ਵ ਦੇ ਕੇਸਾਂ ਵਿੱਚ 20 ਫ਼ੀਸਦੀ ਵਾਧਾ ਹੋਇਆ ਹੈ। ਕੋਵਿਡ-19 ਅਤੇ ਹੋਰ ਵਿਸ਼ਵ ਸਿਹਤ ਮੁੱਦਿਆਂ ਬਾਰੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ। ਘੇਬਰੇਅਸਸ ਨੇ ਕਿਹਾ ਕਿ ਡਬਲਯੂਐਚਓ ਨੇ ਸਾਰੇ ਦੇਸ਼ਾਂ ਨੂੰ ਆਪਣੀ ਆਬਾਦੀ ਦਾ ਘੱਟੋ-ਘੱਟ 70 ਫ਼ੀਸਦੀ ਟੀਕਾਕਰਨ ਕਰਨ ਲਈ ਕਿਹਾ ਹੈ, ਨਾਲ ਹੀ ਕਿਹਾ ਕਿ ਪਿਛਲੇ 12 ਮਹੀਨਿਆਂ ਵਿੱਚ ਵਿਸ਼ਵ ਪੱਧਰ ਉਤੇ 18 ਬਿਲੀਅਨ ਤੋਂ ਵੱਧ ਟੀਕੇ ਵੰਡੇ ਗਏ ਹਨ।

-PTC News

ਇਹ ਵੀ ਪੜ੍ਹੋ : ਹੁਣ ਭਾਜਪਾ ਆਗੂ ਤੇ ਸਾਬਕਾ ਵਿਧਾਇਕ ਕੇਡੀ ਭੰਡਾਰੀ ਨੂੰ ਮਿਲੀ ਧਮਕੀ

  • Share