ਦੇਸ਼ 'ਚ ਓਮੀਕਰੋਨ ਦਾ ਵਧਿਆ ਖ਼ਤਰਾ, ਤਾਮਿਲਨਾਡੂ 'ਚ 33 ਨਵੇਂ ਮਾਮਲੇ ਆਏ ਸਾਹਮਣੇ
ਤਾਮਿਲਨਾਡੂ: ਦੇਸ਼ 'ਚ ਓਮੀਕਰੋਨ ਦਾ ਖ਼ਤਰਾ ਲਗਾਤਰ ਵੱਧ ਰਿਹਾ ਹੈ। ਇਸ ਵਿਚਕਾਰ ਅੱਜ ਜੇਕਰ ਤਾਮਿਲਨਾਡੂ ਦੀ ਗੱਲ ਕਰੀਏ 'ਤੇ ਇਸ ਸੂਬੇ ਵਿਚ ਓਮੀਕਰੋਨ ਦੇ 33 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਤਾਮਿਲਨਾਡੂ ਵਿਚ ਓਮੀਕਰੋਨ ਦੇ ਮਾਮਲਿਆਂ ਦੀ ਗਿਣਤੀ 34 ਹੋ ਗਈ ਹੈ। ਇਸ ਬਾਰੇ ਸਿਹਤ ਮੰਤਰੀ ਸੁਭ੍ਰਮਨਯਮ ਨੇ ਜਾਣਕਾਰੀ ਦਿੱਦਿਆ ਦੱਸਿਆ ਕਿ ਚੇੱਨਈ ਵਿਚ 26, ਸਲੇਮ ਵਿਚ 1, ਮਦੁਰਾਈ ਦੇ ਵਿਚ 4, ਅਤੇ ਤਿਰੂਵੰਨਮਲਾਈ ਦੇ ਵਿਚ 2 ਮਾਮਲੇ ਦਰਜ ਕੀਤੇ ਗਏ ਹਨ। ਇਸ ਦੇ ਨਾਲ ਹੀ ਦੇਸ਼ 'ਚ ਓਮੀਕਰੋਨ ਦੇ ਕੁੱਲ ਮਾਮਲੇ ਨੂੰ 287 ਹੋ ਗਏ ਹਨ।
ਸਿਹਤ ਅਧਿਕਾਰੀਆਂ ਨੇ ਦੱਸਿਆ ਕਿ ਜੋ ਲੋਕ ਓਮੀਕਰੋਨ ਵਿਅਕਤੀ ਦੇ ਸਪੰਰਕ ਵਿਚ ਆਏ ਹਨ ਉਹਨਾਂ ਦਾ ਵੀ ਟੈਸਟ ਕੀਤਾ ਜਾਵੇਗਾ। ਰਿਪੋਰਟਾਂ ਦੇ ਅਨੁਸਾਰ ਮੰਨਿਆ ਜਾ ਰਿਹਾ ਹੈ ਕਿ ਦੇਸ਼ 'ਚ ਆਉਣ ਵਾਲੇ ਦਿਨਾਂ ਵਿਚ ਓਮੀਕਰੋਨ ਦੇ ਮਾਮਲਿਆਂ ਵਿਚ ਵਾਧਾ ਹੋ ਸਕਦਾ ਹੈ।
ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਮੁੱਖ ਸਕੱਤਰ ਜੇ ਰਾਧੇਕ੍ਰਿਸ਼ਨਨ ਨੇ ਕਿਹਾ ਕਿ ਲੋਕ ਨੂੰ ਇਸ ਤੋਂ ਘਬਰਾਉਣ ਦੀ ਲੋੜ ਨਹੀਂ ਹੈ ਬਲਕਿ ਕੋਵਿਡ ਦਿਸ਼ਾ -ਨਿਰਦੇਸ਼ਾ ਦੀ ਪਾਲਣਾ ਕਰਨੀ ਜ਼ਰੂਰੀ ਹੈ। ਇਸ ਦੇ ਨਾਲ ਇਹ ਵੀ ਰਿਪੋਰਟ ਵਾ ਸਾਹਮਣੇ ਆਈ ਹੈ ਕਿ ਹੁਣ ਤੱਕ 64 ਪ੍ਰਤੀਸ਼ਤ ਅਬਾਦੀ ਟੀਕਾਕਰਨ ਕਰਵਾ ਚੁੱਕੀ ਹੈ, ਸਰਕਾਰ ਵੱਲੋਂ ਵੀ ਟੀਕਾਕਰਨ ਦੇ ਨਿਰਦੇਸ਼ ਵੀ ਜਾਰੀ ਕੀਤੇ ਗਏ ਹਨ।
-PTC News