ਭਾਰਤ ਵਿੱਚ ਕੋਵਿਡ ਦੇ 3,614 ਨਵੇਂ ਮਾਮਲੇ ਦਰਜ, 100 ਤੋਂ ਘੱਟ ਮੌਤਾਂ
ਨਵੀਂ ਦਿੱਲੀ, 12 ਮਾਰਚ: ਭਾਰਤ ਵਿੱਚ ਪਿਛਲੇ 24 ਘੰਟਿਆਂ ਵਿੱਚ 0.44 ਪ੍ਰਤੀਸ਼ਤ ਦੀ ਸਕਾਰਾਤਮਕ ਦਰ ਦੇ ਨਾਲ 3,614 ਨਵੇਂ ਕੋਵਿਡ -19 ਮਾਮਲੇ ਦਰਜ ਕੀਤੇ ਗਏ ਹਨ, ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਸ਼ਨੀਵਾਰ ਨੂੰ ਸੂਚਿਤ ਕਰ ਇਹ ਜਾਣਕਾਰੀ ਸਾਂਝੀ ਕੀਤਾ।
ਇਹ ਵੀ ਪੜ੍ਹੋ: ਅੱਜ ਪੰਜਾਬ ਦੇ ਰਾਜਪਾਲ ਨੂੰ ਮਿਲਣਗੇ ਭਗਵੰਤ ਮਾਨ, ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰਨਗੇ
ਨਵੇਂ ਸੰਕਰਮਣ ਵਿੱਚ ਇਸ ਵਾਧੇ ਦੇ ਨਾਲ, ਦੇਸ਼ ਵਿੱਚ ਸਰਗਰਮ ਕੇਸਾਂ ਦਾ ਭਾਰ 40,559 ਹੋ ਗਿਆ ਹੈ। ਹਫਤਾਵਾਰੀ ਸਕਾਰਾਤਮਕਤਾ ਦਰ 0.52 ਪ੍ਰਤੀਸ਼ਤ ਹੈ।
ਸਰਕਾਰੀ ਅੰਕੜੇ ਦਰਸਾਉਂਦੇ ਹਨ ਕਿ 89 ਕੋਵਿਡ-19 ਮੌਤਾਂ ਨੇ ਭਾਰਤ ਵਿੱਚ ਮਰਨ ਵਾਲਿਆਂ ਦੀ ਗਿਣਤੀ 5,15,803 ਤੱਕ ਪਹੁੰਚਾ ਦਿੱਤੀ ਹੈ।
ਸਰਕਾਰੀ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਵਿੱਚ ਕੋਵਿਡ-19 ਦੀ ਲਾਗ ਤੋਂ ਲਗਭਗ 5,185 ਲੋਕ ਠੀਕ ਹੋਏ ਹਨ, ਜਿਸ ਨਾਲ ਰਿਕਵਰੀ ਹੋਣ ਵਾਲਿਆਂ ਦੀ ਕੁੱਲ ਗਿਣਤੀ 4,24,31,513 ਹੋ ਗਈ ਹੈ।
ਇਸ ਸਮੇਂ ਰਿਕਵਰੀ ਰੇਟ 98.71 ਫੀਸਦੀ ਹੈ।
ਇਹ ਵੀ ਪੜ੍ਹੋ: ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਨਿਰਮਲ ਸਿੰਘ ਦਾ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ
ਕੇਂਦਰੀ ਸਿਹਤ ਮੰਤਰਾਲੇ ਨੇ ਇਹ ਵੀ ਦੱਸਿਆ ਕਿ ਦੇਸ਼ ਵਿਆਪੀ ਟੀਕਾਕਰਨ ਮੁਹਿੰਮ ਦੇ ਤਹਿਤ ਹੁਣ ਤੱਕ ਲਗਭਗ 179.91 ਕਰੋੜ (1,79,91,57,486) ਕੋਵਿਡ-19 ਵੈਕਸੀਨ ਦੀਆਂ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ।
- ਏ.ਐੱਨ.ਆਈ ਦੇ ਸਹਿਯੋਗ ਨਾਲ
-PTC News