Tue, Dec 23, 2025
Whatsapp

ਕੋਰੋਨਾ ਟੀਕਾਕਰਨ 'ਚ ਭਾਰਤ ਨੇ ਰਚਿਆ ਇਤਿਹਾਸ, ਵੈਕਸੀਨ ਡੋਜ਼ ਦਾ ਅੰਕੜਾ 100 ਕਰੋੜ ਤੋਂ ਪਾਰ

Reported by:  PTC News Desk  Edited by:  Riya Bawa -- October 21st 2021 10:51 AM -- Updated: October 21st 2021 10:53 AM
ਕੋਰੋਨਾ ਟੀਕਾਕਰਨ 'ਚ ਭਾਰਤ ਨੇ ਰਚਿਆ ਇਤਿਹਾਸ, ਵੈਕਸੀਨ ਡੋਜ਼ ਦਾ ਅੰਕੜਾ 100 ਕਰੋੜ ਤੋਂ ਪਾਰ

ਕੋਰੋਨਾ ਟੀਕਾਕਰਨ 'ਚ ਭਾਰਤ ਨੇ ਰਚਿਆ ਇਤਿਹਾਸ, ਵੈਕਸੀਨ ਡੋਜ਼ ਦਾ ਅੰਕੜਾ 100 ਕਰੋੜ ਤੋਂ ਪਾਰ

Covid-19 vaccination: ਕੋਰੋਨਾਵਾਇਰਸ ਮਹਾਂਮਾਰੀ ਨੂੰ ਰੋਕਣ ਲਈ “ਵਿਸ਼ਵ ਦੀ ਸਭ ਤੋਂ ਵੱਡੀ ਟੀਕਾਕਰਨ ਮੁਹਿੰਮ” ਸ਼ੁਰੂ ਕਰਨ ਦੇ ਨੌਂ ਮਹੀਨਿਆਂ ਬਾਅਦ, ਭਾਰਤ ਨੇ ਅੱਜ 1 ਅਰਬ ਜਾਂ 100 ਕਰੋੜ ਖੁਰਾਕਾਂ ਪੂਰੀਆਂ ਕਰ ਲਈਆਂ ਹਨ। 100 ਕਰੋੜ ਟੀਕਾਕਰਨ ਦਾ ਅੰਕੜਾ ਪੂਰਾ ਕਰਨ ਤੋਂ ਬਾਅਦ, ਕੇਂਦਰੀ ਸਿਹਤ ਮੰਤਰੀ ਮਨਸੁਖ ਮੰਡਵੀਆ ਨੇ ਟਵੀਟ ਕਰਕੇ ਭਾਰਤ ਨੂੰ ਵਧਾਈ ਦਿੱਤੀ ਹੈ। How private healthcare players can contribute to the government's COVID-19 vaccination plan ਦੱਸ ਦਈਏ ਕਿ ਕੇਂਦਰ ਸਰਕਾਰ ਇਸ ਤਿਉਹਾਰ ਦੀ ਤਿਆਰੀ ਕਰ ਰਹੀ ਹੈ, ਇਸ ਨੂੰ ਇੱਕ “ਵੱਡੀ ਪ੍ਰਾਪਤੀ” ਵਜੋਂ ਲੈ ਰਹੀ ਹੈ। ਦੇਸ਼ ਵਿੱਚ ਸਭ ਤੋਂ ਵੱਡਾ ਖਾਦੀ ਤਿਰੰਗਾ 100 ਕਰੋੜ ਟੀਕੇ ਦੀਆਂ ਖੁਰਾਕਾਂ ਪੂਰੀਆਂ ਹੋਣ ਤੋਂ ਬਾਅਦ ਲਾਲ ਕਿਲ੍ਹੇ 'ਤੇ ਲਹਿਰਾਇਆ ਜਾਵੇਗਾ। ਇਸ ਤਿਰੰਗੇ ਦੀ ਲੰਬਾਈ 225 ਫੁੱਟ ਅਤੇ ਚੌੜਾਈ 150 ਫੁੱਟ ਹੈ ਅਤੇ ਇਸਦਾ ਭਾਰ ਲਗਭਗ 1,400 ਕਿਲੋ ਹੈ। ਅਧਿਕਾਰੀ ਨੇ ਦੱਸਿਆ ਕਿ 2 ਅਕਤੂਬਰ ਨੂੰ ਗਾਂਧੀ ਜਯੰਤੀ 'ਤੇ ਲੇਹ' ਚ ਉਹੀ ਤਿਰੰਗਾ ਲਹਿਰਾਇਆ ਗਿਆ ਸੀ। Countries in the Americas notified of first COVID-19 vaccine allocations through COVAX - PAHO/WHO | Pan American Health Organization ਇਸ ਦੇ ਨਾਲ ਹੀ ਦੇਸ਼ 'ਚ ਪਿਛਲੇ 24 ਘੰਟਿਆਂ ਵਿੱਚ ਕੋਰੋਨਾਵਾਇਰਸ ਦੇ 18,454 ਨਵੇਂ ਮਾਮਲੇ ਸਾਹਮਣੇ ਆਏ ਤੇ 160 ਲੋਕਾਂ ਦੀ ਮੌਤ ਹੋ ਗਈ। ਰਿਕਵਰੀ ਰੇਟ 98.15 ਫੀਸਦੀ ਹੈ, ਜੋ ਪਿਛਲੇ ਮਾਰਚ ਤੋਂ ਬਾਅਦ ਸਭ ਤੋਂ ਜ਼ਿਆਦਾ ਹੈ। ਦੇਸ਼ ਨੇ ਅੱਜ ਇੱਕ ਨਵਾਂ ਇਤਿਹਾਸ ਸਿਰਜਿਆ ਹੈ। COVID-19 Vaccine: What You Need to Know | Johns Hopkins Medicine ਭਾਰਤ ਨੇ ਕੋਰੋਨਾ ਟੀਕੇ ਦੀ ਖੁਰਾਕ ਦਾ 100 ਕਰੋੜ ਦਾ ਅੰਕੜਾ ਪਾਰ ਕਰ ਲਿਆ ਹੈ। ਇਸ ਮੌਕੇ ਭਾਜਪਾ ਦੇਸ਼ ਵਿੱਚ ਜਸ਼ਨ ਮਨਾ ਰਹੀ ਹੈ। ਭਾਰਤ ਦੁਨੀਆ ਦਾ ਪਹਿਲਾ ਅਜਿਹਾ ਦੇਸ਼ ਬਣ ਗਿਆ ਹੈ ਜਿਸ ਨੇ ਇੰਨੀ ਤੇਜ਼ੀ ਨਾਲ ਇੰਨੀ ਵੱਡੀ ਸੰਖਿਆ ਨੂੰ ਛੂਹਿਆ ਹੈ। -PTC News


Top News view more...

Latest News view more...

PTC NETWORK
PTC NETWORK