ਪਿਛਲੇ 24 ਘੰਟਿਆਂ 'ਚ ਆਏ 3 ਲੱਖ 49 ਹਜ਼ਾਰ 691 ਨਵੇਂ ਮਾਮਲੇ, 2767 ਹੋਈਆਂ ਮੌਤਾਂ
ਦੇਸ਼ ਭਰ ’ਚ ਕੋਰੋਨਾ ਦਿਨੋਂ-ਦਿਨ ਬੇਕਾਬੂ ਹੁੰਦਾ ਜਾ ਰਿਹਾ ਹੈ। ਕੋਰੋਨਾ ਦੇ ਮਾਮਲਿਾਂ ’ਚ ਰੋਜ਼ਾਨਾ ਤੇਜ਼ੀ ਨਾਲ ਵਾਧਾ ਵੇਖਣ ਨੂੰ ਮਿਲ ਰਿਹਾ ਹੈ। ਹੁਣ ਰੋਜ਼ਾਨਾ 3 ਲੱਖ ਤੋਂ ਜ਼ਿਆਦਾ ਨਵੇਂ ਮਾਮਲੇ ਆ ਰਹੇ ਹਨ। ਜੀਤਹਿ ਰੋਜ਼ ਦੇ ਰਿਕਾਰਡ ਤੋੜ ਮਾਮਲੇ ਵੱਧ ਦੇ ਆ ਰਹੇ ਹਨ , ਉਥੇ ਹੀ ਅੱਜ ਦੀ ਕੇਂਦਰੀ ਸਿਹਤ ਮੰਤਰਾਲੇ ਦੀ ਰਿਪੋਰਟ ਮੁਤਾਬਕ, ਬੀਤੇ 24 ਘੰਟਿਆਂ ’ਚ ਕੋਰੋਨਾ ਦੇ 3,49,691 ਨਵੇਂ ਮਾਮਲੇ ਸਾਹਮਣੇ ਆਏ ਹਨ।
Read More : ਪੰਜਾਬ ਦੇ ਇਸ ਜ਼ਿਲ੍ਹੇ ‘ਚ ਪਈ ਕੋਰੋਨਾ ਦੀ ਮਾਰ,ਅੱਜ ਆਏ 137…
ਉਥੇ ਹੀ 2767 ਮਰੀਜ਼ਾਂ ਦੀ ਮੌਤ ਹੋ ਗਈ ਹੈ। ਬੀਤੇ 24 ਘੰਟਿਆਂ ’ਚ 2,17,113 ਮਰੀਜ਼ ਠੀਕ ਵੀ ਹੋਏ ਹਨ। ਸਭ ਤੋਂ ਜ਼ਿਆਦਾ ਮਾਮਲੇ ਮਹਾਰਾਸ਼ਟਰ ਤੋਂ ਸਾਹਮਣੇ ਆਏ ਹਨ। ਇਸ ਤੋਂ ਬਾਅਦ ਉੱਤਰ-ਪ੍ਰਦੇਸ਼, ਕਰਨਾਟਕ, ਕੇਰਲ ਅਤੇ ਦਿੱਲੀ ਦੇ ਮਾਮਲੇ ਹਨ। ਇਨ੍ਹਾਂ 5 ਸੂਬਿਆਂ ਤੋਂ ਨਵੇਂ ਮਾਮਲਿਆਂ ਦਾ ਕੁਲ 53 ਫੀਸਦੀ ਹਿੱਸਾ ਹੈ।
ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਦੇਸ਼ ’ਚ ਕੋਰੋਨਾ ਦੇ ਰਿਕਾਰਡ 3,46,786 ਮਾਮਲੇ ਸਾਹਮਣੇ ਆਏ ਸਨ ਜਦਕਿ 2624 ਮਰੀਜ਼ਾਂ ਦੀ ਮੌਤ ਹੋ ਗਈ ਸੀ। ਇਸ ਦੌਰਾਨ 2,19,838 ਮਰੀਜ਼ ਠੀਕ ਵੀ ਹੋਏ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਵੀ ਦੇਸ਼ ’ਚ ਕੋਰੋਨਾ ਦੇ 3.32 ਲੱਖ ਤੋਂ ਜ਼ਿਆਦਾ ਮਾਮਲੇ ਸਾਹਮਣੇ ਆਏ ਸਨ।
Read More :ਵੱਡੀ ਖ਼ਬਰ: ਦਿੱਲੀ ‘ਚ ਇੱਕ ਹੋਰ ਹਫ਼ਤੇ ਲਈ ਵਧਾਇਆ ਗਿਆ ਲੌਕਡਾਊਨ
ਜ਼ਿਕਰਯੋਗ ਹੈ ਕਿ ਕੋਰੋਨਾ ਦੇ ਵੱਧ ਰਹੇ ਮਾਮਲਿਆਂ 'ਤੇ ਅੱਜ ਦੇਸ਼ਵਾਸੀਆਂ ਨੂੰ ਅਪੀਲ ਕਰਦਿਆਂ ਪੀਐਮ ਮੋਦੀ ਨੇ ਕਿਹਾ, 'ਮੈਂ ਤਹਾਨੂੰ ਅਪੀਲ ਕਰਦਾ ਹਾਂ ਤਹਾਨੂੰ ਜੇਕਰ ਕੋਈ ਵੀ ਜਾਣਕਾਰੀ ਚਾਹੀਦੀ ਹੈ ਤੇ ਕੋਈ ਹੋਰ ਖਦਸ਼ਾ ਹੋਵੇ ਤਾਂ ਸਹੀ ਸੋਰਸ ਤੋਂ ਜਾਣਕਾਰੀ ਲਓ। ਤੁਹਾਡੇ ਜੋ ਫੈਮਿਲੀ ਡਾਕਟਰ ਹੋਣ, ਆਸ-ਪਾਸ ਦੇ ਜੋ ਡਾਕਟਰ ਹੋਣ ਤੁਸੀਂ ਉਨ੍ਹਾਂ ਨੂੰ ਫੋਨ 'ਤੇ ਗੱਲ ਕਰਦਿਆਂ ਸਲਾਹ ਲਓ। ਮੈਂ ਦੇਖ ਰਿਹਾ ਹਾਂ ਸਾਡੇ ਬਹੁਤ ਸਾਰੇ ਡਾਕਟਰ ਖੁਦ ਵੀ ਇਹ ਜ਼ਿੰਮੇਵਾਰੀ ਚੁੱਕ ਰਹੇ ਹਨ। ਕਈ ਡਾਕਟਰ ਸੋਸ਼ਲ ਮੀਡੀਆ ਜ਼ਰੀਏ ਲੋਕਾਂ ਨੂੰ ਜਾਣਕਾਰੀ ਦੇ ਰਹੇ ਹਨ।'
Click here to follow PTC News on Twitter