ਵਿਸ਼ਵ ਦੀ ਤੀਜੀ ਸਭ ਤੋਂ ਖੂਬਸੂਰਤ ਲੜਕੀ ਹੈ ਸੁਮਨ ਰਾਓ, ਵੇਖੋ Beauty girl ਦੀਆਂ ਇਹ ਤਸਵੀਰਾਂ
ਵਿਸ਼ਵ ਦੀ ਤੀਜੀ ਸਭ ਤੋਂ ਖੂਬਸੂਰਤ ਲੜਕੀ ਹੈ ਸੁਮਨ ਰਾਓ, ਵੇਖੋ Beauty girl ਦੀਆਂ ਇਹ ਤਸਵੀਰਾਂ:ਲੰਡਨ : ਮਿਸ ਵਰਲਡ -2019 ਬਿਊਟੀ ਪੇਜੈਂਟ ਦਾ ਸ਼ਾਨਦਾਰ ਫਾਈਨਲ 14 ਦਸੰਬਰ ਨੂੰ ਲੰਡਨ ਵਿੱਚ ਹੋਇਆ ਸੀ, ਜਿਸ 'ਚ ਜਮਾਇਕਾ ਦੀ ਸੁੰਦਰੀ ਟੋਨੀ ਐਨ ਸਿੰਘ ਨੇ ਮਿਸ ਵਰਲਡ -2019 ਦਾ ਖ਼ਿਤਾਬ ਜਿੱਤਿਆ ਹੈ। ਮਿਸ ਫਰਾਂਸ ਓਪੇਲੀ ਮੇਜਿਨੋ ਦੂਜੇ ਅਤੇ ਮਿਸ ਇੰਡੀਆ ਸੁਮਨ ਰਾਓ ਤੀਜੇ ਸਥਾਨ 'ਤੇ ਰਹੀ ਹੈ। [caption id="attachment_369583" align="aligncenter" width="300"] ਵਿਸ਼ਵ ਦੀ ਤੀਜੀ ਸਭ ਤੋਂ ਖੂਬਸੂਰਤ ਲੜਕੀ ਹੈ ਸੁਮਨ ਰਾਓ, ਵੇਖੋ Beauty girl ਦੀਆਂ ਇਹ ਤਸਵੀਰਾਂ[/caption] ਸੁਮਨ ਰਾਓ ਨੇ 14 ਦਸੰਬਰ ਨੂੰ ਲੰਡਨ ਵਿਚ ਮਿਸ ਵਰਲਡ 2019 ਮੁਕਾਬਲੇ ਵਿਚ ਭਾਰਤ ਦੀ ਨੁਮਾਇੰਦਗੀ ਕੀਤੀ ਸੀ, ਨੇ ਸੁੰਦਰਤਾ ਮੁਕਾਬਲੇ ਦੌਰਾਨ ਮਿਸ ਵਰਲਡ ਏਸ਼ੀਆ 2019 ਦਾ ਖਿਤਾਬ ਜਿੱਤਿਆ ਹੈ। 21 ਸਾਲਾ ਮਾਡਲ ਨੇ ਚੋਟੀ ਦੇ ਤਿੰਨ ਲਈ ਕੁਆਲੀਫਾਈ ਕੀਤਾ ਅਤੇ ਮਿਸ ਵਰਲਡ 2019 ਦੀ ਦੂਜੀ ਉਪ ਜੇਤੂ ਵਜੋਂ ਘੋਸ਼ਿਤ ਕੀਤੀ ਗਈ। ਮਿਸ ਜਮੈਕਾ ਟੋਨੀ-ਐਨ ਸਿੰਘ ਨੂੰ ਮਿਸ ਵਰਲਡ 2019 ਦਾ ਤਾਜ ਦਿੱਤਾ ਗਿਆ। [caption id="attachment_369582" align="aligncenter" width="300"] ਵਿਸ਼ਵ ਦੀ ਤੀਜੀ ਸਭ ਤੋਂ ਖੂਬਸੂਰਤ ਲੜਕੀ ਹੈ ਸੁਮਨ ਰਾਓ, ਵੇਖੋ Beauty girl ਦੀਆਂ ਇਹ ਤਸਵੀਰਾਂ[/caption] ਉਦੈਪੁਰ ਦੇ ਨਜ਼ਦੀਕ ਆਈਦਾਨਾ ਪਿੰਡ ਵਿਚ ਜਨਮੀ ਸੁਮਨ ਆਪਣੇ ਪਰਿਵਾਰ ਸਮੇਤ ਇਕ ਸਾਲ ਦੀ ਉਮਰ ਤੋਂ ਬਾਅਦ ਮੁੰਬਈ ਚਲੀ ਗਈ। ਸੁਮਨ ਦਾ ਪਿਤਾ ਇਕ ਜੌਹਰੀ ਹੈ ਜਦੋਂ ਕਿ ਉਸ ਦੀ ਮਾਂ ਘਰ ਸਾਂਭਦੀ ਹੈ ਅਤੇ ਉਸ ਦੇ ਦੋ ਭਰਾ ਹਨ।ਮਿਸ ਇੰਡੀਆ 2019 'ਚ ਸੁਮਨ ਨੇ ਰਾਜਸਥਾਨ ਦੀ ਪ੍ਰਤੀਨਿਧਤਾ ਕੀਤੀ ਅਤੇ ਖਿਤਾਬ ਵੀ ਜਿੱਤਿਆ ਹੈ। [caption id="attachment_369580" align="aligncenter" width="300"] ਵਿਸ਼ਵ ਦੀ ਤੀਜੀ ਸਭ ਤੋਂ ਖੂਬਸੂਰਤ ਲੜਕੀ ਹੈ ਸੁਮਨ ਰਾਓ, ਵੇਖੋ Beauty girl ਦੀਆਂ ਇਹ ਤਸਵੀਰਾਂ[/caption] ਦੱਸ ਦੇਈਏ ਕਿ ਸਕੂਲ ਦੀ ਪੜ੍ਹਾਈ ਖ਼ਤਮ ਕਰਨ ਤੋਂ ਬਾਅਦ ਸੁਮਨ ਨੇ ਮੁੰਬਈ ਯੂਨੀਵਰਸਿਟੀ ਤੋਂ ਅਕਾਉਂਟੈਂਸੀ ਦਾ ਕੋਰਸ ਕਰਨਾ ਸ਼ੁਰੂ ਕੀਤਾ। ਉਹ ਇਕ ਸਿਖਿਅਤ ਕਥਕ ਡਾਂਸਰ ਵੀ ਹੈ। 2018 ਵਿੱਚ ਸੁਮਨ ਨੇ ਮਿਸ ਨਵੀਂ ਮੁੰਬਈ ਮੁਕਾਬਲੇ ਵਿੱਚ ਹਿੱਸਾ ਲਿਆ ਅਤੇ ਪਹਿਲੇ ਉਪ ਜੇਤੂ ਵਜੋਂ ਐਲਾਨਿਆ ਗਿਆ। ਇਸ ਤੋਂ ਬਾਅਦ ਸੁਮਨ ਨੇ ਮਿਸ ਰਾਜਸਥਾਨ 2019 ਮੁਕਾਬਲੇ ਲਈ ਆਡੀਸ਼ਨ ਦਿੱਤਾ ਅਤੇ ਖਿਤਾਬ ਜਿੱਤਿਆ। -PTCNews