Fri, Apr 19, 2024
Whatsapp

ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਹਾੜੇ 'ਤੇ ਜਾਣੋ ਕੁਝ ਅਹਿਮ ਗੱਲਾਂ

Written by  Jagroop Kaur -- November 16th 2020 04:06 PM -- Updated: November 16th 2020 04:19 PM
ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਹਾੜੇ 'ਤੇ ਜਾਣੋ ਕੁਝ ਅਹਿਮ ਗੱਲਾਂ

ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਹਾੜੇ 'ਤੇ ਜਾਣੋ ਕੁਝ ਅਹਿਮ ਗੱਲਾਂ

ਦੇਸ਼ ਦੇ ਆਜ਼ਾਦੀ ਘੁਲਾਟੀਆਂ ਦਾ ਜ਼ਿਕਰ ਜਦ ਵੀ ਹੋਵੇ ਉਦੋਂ ਕੁਰਬਾਨੀਆਂ ਦੇਣ ਵਾਲੇ ਯੋਧਿਆਂ 'ਚ ਪੰਜਾਬੀਆਂ ਦਾ ਨਾਂ ਸਭ ਤੋਂ ਉੱਪਰ ਹੁੰਦਾ ਹੈ ,ਜਿੰਨਾ 'ਚ ਕਰਤਾਰ ਸਿੰਘ ਸਰਾਭਾ, ਸ਼ਹੀਦ ਭਗਤ ਸਿੰਘ ਅਤੇ ਸ਼ਹੀਦ ਊਧਮ ਸਿੰਘ ਆਦਿ ਅਜਿਹੇ ਜਾਂਬਾਜ਼ ਪੰਜਾਬੀ ਨੌਜਵਾਨ ਸਨ, ਜਿਨ੍ਹਾਂ ਦਾ ਨਾਂ ਅੱਜ ਵੀ ਦੇਸ਼ ਅੰਦਰ ਬੜੇ ਫ਼ਖਰ ਅਤੇ ਗੌਰਵ ਨਾਲ ਲਿਆ ਜਾਂਦਾ ਹੈ। 16 ਨਵੰਬਰ ਨੂੰ ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਹਾੜੇ ਵਜੋਂ ਜਾਣਿਆ ਜਾਂਦਾ ਹੈ। ਉਹੀਓ ਕਰਤਾਰ ਸਿੰਘ ਸਰਾਭਾ, ਜਿਨ੍ਹਾਂ ਨੂੰ ਸ਼ਹੀਦ-ਏ-ਆਜ਼ਮ ਭਗਤ ਸਿੰਘ ਆਪਣਾ ਆਦਰਸ਼ ਮੰਨਦੇ ਸਨ, ਅਤੇ ਉਹਨਾਂ ਦੀ ਰਾਹ ਚੱਲਦੇ ਹੋਏ ਹੀ ਉਹ ਦੇਸ਼ ਲਈ ਕੁਰਬਾਨੀ ਦੇਣ ਲਈ ਮੋਹਰੀ ਹੋਏ ਅਤੇ ਅੱਜ ਨੌਜਵਾਨ ਦੀ ਪੀੜ੍ਹੀ ਨੂੰ ਉਤਸ਼ਾਹਿਤ ਕਰ ਰਹੇ ਹਨ। शहीद करतार सिंह सराभा की जयंती पर विशेष लेख - special article on the birth anniversary of shaheed kartar singh sarabha ਗੱਲ ਕਰੀਏ ਕਰਤਾਰ ਸਿੰਘ ਦੀ ਸਰਾਭਾ ਦੇ ਜਨਮ ਦੀ ਤਾਂ 24 May 1896 ਨੂੰ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਸਰਾਭਾ ਵਿਖੇ ਹੋਇਆ। ਕਰਤਾਰ ਸਿੰਘ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਕਰਤਾਰ ਸਿੰਘ ਅਪਣੀ ਮੁੱਢਲੀ ਵਿੱਦਿਆ ਸਰਾਭਾ ਪਿੰਡ ਚੋਂ ਹਾਸਲ ਕੀਤੀ ਇਸ ਉਪਰੰਤ ਉਹ ਦਸਵੀਂ ਕਰਨ ਲਈ ਲੁਧਿਆਣਾ ਦੇ ਮਾਲਵਾ ਖਾਲਸਾ ਸਕੂਲ ਵਿਖੇ ਦਾਖਲ ਹੋ ਗਏ। ਇਸੇ ਦੌਰਾਨ ਉਹ ਆਪਣੇ ਚਾਚੇ ਕੋਲ ਉੜੀਸਾ ਰਹਿਣ ਚੱਲੇ ਗਏ, ਉੱਥੇ ਹੀ ਹਾਈ ਸਕੂਲ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਇਕ ਕਾਲਜ ’ਚ ਦਾਖ਼ਲਾ ਲੈ ਲਿਆ। ਉਨ੍ਹਾਂ ਦੇ ਦਾਦਾ ਉਨ੍ਹਾਂ ਨੂੰ ਕਿਸੇ ਉੱਚ ਅਹੁਦੇ 'ਤੇ ਵੇਖਣਾ ਚਾਹੁੰਦੇ ਸਨ| Kartar Singh Sarabha : Bhagat Singh also considered as his Guru | जन्‍मदिन विशेष: 19 साल का वह युवा, भगत सिंह भी जिन्‍हें अपना गुरु मानते थे... | Hindi News, देश ਜਿਸ ਦੇ ਚਲਦਿਆਂ ਦਾਦੇ ਨੇ ਉਨ੍ਹਾਂ ਨੂੰ ਉਚੇਰੀ ਪੜ੍ਹਾਈ ਲਈ ਅਮਰੀਕਾ ਭੇਜ ਦਿੱਤਾ, ਜਿਥੇ ਉਨ੍ਹਾਂ ਨੇ ਕੈਲੀਫ਼ੋਰਨੀਆ ਯੂਨੀਵਰਸਿਟੀ, ਬਰਕਲੀ ਵਿੱਚ ਰਸਾਇਣ ਵਿਗਿਆਨ ਦੀ ਪੜ੍ਹਾਈ ਸ਼ੁਰੂ ਕਰ ਦਿੱਤੀ। ਅੱਜ ਇਸ ਯੋਧੇ ਦਾ ਸ਼ਹੀਦੀ ਦਿਹਾੜਾ ਪਿੰਡ ਸਰਾਭਾਂ 'ਚ ਵੱਖਰੀਆਂ -ਵੱਖਰੀਆਂ ਸਖਸ਼ੀਅਤਾਂ ਦੇ ਦੁਆਰਾ ਮਨਾਇਆ ਗਿਆ ..ਜਿੱਥੇ ਉਹਨਾਂ ਨੂੰ ਬੁੱਧੀਜੀਵੀਆ ਨੇ ਫੁੱਲ ਭੇਟ ਕੀਤੇ ਉੱਥੇ ਕਰਤਾਰ ਸਿੰਘ ਸਰਾਭਾ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਅਤਰਾਜ਼ ਕੀਤਾ ਗਿਆ ਕੀ ਭਾਵੇਂ ਇਹ ਦਿਨ ਹਰ ਸਾਲ ਮਨਾਇਆ ਗਿਆ ਵੱਖਰੀਆਂ-ਵੱਖਰੀਆਂ ਸਰਕਾਰਾਂ ਆਈਆ ਪਰ ਕਿਸੇ ਵੀ ਸਰਕਾਰ ਨੇ ਇਹਨਾਂ ਨੂੰ ਕੌਮੀ ਸ਼ਹੀਦ ਦਾ ਦਰਜਾ ਨਹੀਂ ਦਿੱਤਾ ਤੇ ਨਾ ਹੀ ਉਹਨਾਂ ਦੇ ਜਿੱਦੀ ਪਿੰਡ ਨੂੰ ਸੰਭਾਲਣ ਦੀ ਕੋਸ਼ਿਸ ਕੀਤੀ।Shaheed Kartar Singh Sarabha – Press Information Bureau

ਕਰਤਾਰ ਸਿੰਘ ਸਰਾਭਾ

ਉਧਰ ਇਸ ਮੌਕੇ ਮਾਂ ਬੋਲੀ ਪਮਜਾਬੀ ਦੇ ਉੱਘੇ ਕਵੀ ਗੁਰਭਜਨ ਸਿੰਘ ਨੇ ਵੀ ਆਪਣੇ ਸਾਥੀਆਂ ਨਾਲ ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਸ਼ਰਧਾਜਲੀ ਭੇਟ ਕੀਤੀ ਤੇ ਉਹਨਾਂ ਨੂੰ ਸਭ ਤੋਂ ਛੋਟੀ ਉਮਰ ਦਾ ਸ਼ਹੀਦ ਦੱਸਦਿਆ ਉਹਨਾਂ ਦੇ ਕੰਮਾਂ ਨੂੰ ਬਹੁਤ ਵੱਡਾ ਕਿਹਾ। ਇਸ ਮੌਕੇ ਪੱਤਰਕਾਰਾਂ ਨੇ ਨੌਜਵਾਨਾਂ ਨਾਲ ਮਿਲ ਕੇ ਪਿੰਡ ਸਰਾਭਾ ਵਿਖੇ ਰੋਸ ਮਾਰਚ ਕੱਢਿਆ ਤੇ ਕਰਤਾਰ ਸਿੰਘ ਸਰਾਭਾ ਨੂੰ ਕੌਮੀ ਸ਼ਹੀਦ ਦਾ ਦਰਜਾ ਦੇਣ ਦੀ ਮੰਗ ਕੀਤੀ।

Top News view more...

Latest News view more...