Shubman Gill: ਆਈਸੀਸੀ ਵਿਸ਼ਵ ਕੱਪ 2023 ਦਾ ਸਭ ਤੋਂ ਵੱਡਾ ਮੈਚ ਅਹਿਮਦਾਬਾਦ ਦੇ ਨਰਿੰਦਰ ਮੋਦੀ ਕ੍ਰਿਕਟ ਸਟੇਡੀਅਮ 'ਚ ਖੇਡਿਆ ਜਾ ਰਿਹਾ ਹੈ। ਭਾਰਤੀ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਨੇ ਪਾਕਿਸਤਾਨ ਖਿਲਾਫ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਸ਼ੁਭਮਨ ਗਿੱਲ ਡੇਂਗੂ ਤੋਂ ਠੀਕ ਹੋ ਕੇ ਟੀਮ ਵਿੱਚ ਵਾਪਸ ਆ ਗਏ ਹਨ। ਹਾਲਾਂਕਿ ਤਜਰਬੇਕਾਰ ਗੇਂਦਬਾਜ਼ ਆਰ ਅਸ਼ਵਿਨ ਨੂੰ ਪਲੇਇੰਗ ਇਲੈਵਨ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਹੈ।ਸ਼ੁਭਮਨ ਗਿੱਲ ਆਸਟ੍ਰੇਲੀਆ ਅਤੇ ਫਿਰ ਅਫਗਾਨਿਸਤਾਨ ਖਿਲਾਫ ਮੈਚਾਂ ਤੋਂ ਖੁੰਝ ਕੇ ਪਲੇਇੰਗ ਇਲੈਵਨ 'ਚ ਵਾਪਸ ਆ ਗਿਆ ਹੈ। ਇਸ਼ਾਨ ਕਿਸ਼ਨ ਦੀ ਥਾਂ ਗਿੱਲ ਨੂੰ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ।ਸ਼ੁਭਮਨ ਇਸ ਸਮੇਂ ਸ਼ਾਨਦਾਰ ਫਾਰਮ 'ਚ ਹੈ ਅਤੇ ਉਸ ਨੇ ਏਸ਼ੀਆ ਕੱਪ 2023 'ਚ ਆਪਣੇ ਬੱਲੇ ਨਾਲ ਕਾਫੀ ਦੌੜਾਂ ਬਣਾਈਆਂ ਸਨ। ਵਿਸ਼ਵ ਕੱਪ ਵਿੱਚ ਭਾਰਤੀ ਟੀਮ ਦੇ ਪਹਿਲੇ ਮੈਚ ਤੋਂ ਪਹਿਲਾਂ ਗਿੱਲ ਨੂੰ ਡੇਂਗੂ ਹੋ ਗਿਆ ਸੀ, ਜਿਸ ਕਾਰਨ ਉਸ ਨੂੰ ਪਹਿਲੇ ਦੋ ਮੈਚਾਂ ਤੋਂ ਬਾਹਰ ਹੋਣਾ ਪਿਆ ਸੀ।ਇਹ ਵੀ ਪੜ੍ਹੋ: India vs Pakistan live: ਭਾਰਤ ਨੂੰ ਮਿਲੀ ਪਹਿਲੀ ਸਫਲਤਾ, ਮੁਹੰਮਦ ਸਿਰਾਜ ਨੇ ਅਬਦੁੱਲਾ ਸ਼ਫੀਕ ਨੂੰ ਕੀਤਾ ਆਊਟ