Sat, Apr 27, 2024
Whatsapp

Facebook ਦੀ ਆਦਤ ਤੋਂ ਛੁਟਕਾਰਾ ਪਾਉਣ ਲਈ ਇੱਕ ਵਿਅਕਤੀ ਨੇ ਔਰਤ ਨੂੰ ਨੌਕਰੀ 'ਤੇ ਰੱਖਿਆ

Written by  Shanker Badra -- November 12th 2021 11:40 AM
Facebook ਦੀ ਆਦਤ ਤੋਂ ਛੁਟਕਾਰਾ ਪਾਉਣ ਲਈ ਇੱਕ ਵਿਅਕਤੀ ਨੇ ਔਰਤ ਨੂੰ ਨੌਕਰੀ 'ਤੇ ਰੱਖਿਆ

Facebook ਦੀ ਆਦਤ ਤੋਂ ਛੁਟਕਾਰਾ ਪਾਉਣ ਲਈ ਇੱਕ ਵਿਅਕਤੀ ਨੇ ਔਰਤ ਨੂੰ ਨੌਕਰੀ 'ਤੇ ਰੱਖਿਆ

ਨਵੀਂ ਦਿੱਲੀ : ਫੇਸਬੁੱਕ ਵਰਗੇ ਸੋਸ਼ਲ ਮੀਡੀਆ ਪਲੇਟਫਾਰਮ ਦੀ ਲਤ ਬਾਰੇ ਤਾਂ ਹਰ ਕੋਈ ਜਾਣਦਾ ਹੈ ਪਰ ਇਸ ਲਤ ਤੋਂ ਛੁਟਕਾਰਾ ਪਾਉਣ ਲਈ ਇਕ ਆਦਮੀ ਨੇ 2012 ਤੋਂ ਇਕ ਔਰਤ ਨੂੰ ਨੌਕਰੀ 'ਤੇ ਰੱਖਿਆ ਹੋਇਆ ਹੈ। ਜਿਵੇਂ ਹੀ ਵਿਅਕਤੀ ਫੇਸਬੁੱਕ ਖੋਲ੍ਹਦਾ ਹੈ ਤਾਂ ਔਰਤ ਉਸ ਨੂੰ ਥੱਪੜ ਮਾਰਦੀ ਹੈ। ਦੁਨੀਆ ਦੇ ਸਭ ਤੋਂ ਅਮੀਰ ਐਲੋਨ ਮਸਕ ਨੇ ਔਰਤ ਦੇ ਇਸ ਅਜੀਬ ਕੰਮ 'ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। [caption id="attachment_547957" align="aligncenter" width="300"] Facebook ਦੀ ਆਦਤ ਤੋਂ ਛੁਟਕਾਰਾ ਪਾਉਣ ਲਈ ਇੱਕ ਵਿਅਕਤੀ ਨੇ ਔਰਤ ਨੂੰ ਨੌਕਰੀ 'ਤੇ ਰੱਖਿਆ[/caption] ਦਰਅਸਲ 'ਚ ਭਾਰਤੀ-ਅਮਰੀਕੀ ਉਦਯੋਗਪਤੀ ਮਨੀਸ਼ ਸੇਠੀ ਨੇ ਹਰ ਵਾਰ ਫੇਸਬੁੱਕ ਖੋਲ੍ਹਣ 'ਤੇ ਉਸ ਨੂੰ ਥੱਪੜ ਮਾਰਨ ਲਈ ਇਕ ਔਰਤ ਨੂੰ ਹਾਇਰ ਕੀਤਾ ਹੈ। ਸੇਠੀ ਪਹਿਨਣਯੋਗ ਡਿਵਾਈਸਾਂ ਦੇ ਬ੍ਰਾਂਡ ਪਾਵਲੋਕ ਦੇ ਸੰਸਥਾਪਕ ਨੇ ਕਾਰਾ ਨਾਮ ਦੀ ਇੱਕ ਔਰਤ ਨੂੰ ਉਸਦੀ ਸਕ੍ਰੀਨ ਦੇਖਣ ਅਤੇ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਉਸ ਨੂੰ ਥੱਪੜ ਮਾਰਨ ਲਈ $8 ਪ੍ਰਤੀ ਘੰਟੇ ਲਈ ਕਿਰਾਏ 'ਤੇ ਰੱਖਿਆ ਹੈ। [caption id="attachment_547958" align="aligncenter" width="299"] Facebook ਦੀ ਆਦਤ ਤੋਂ ਛੁਟਕਾਰਾ ਪਾਉਣ ਲਈ ਇੱਕ ਵਿਅਕਤੀ ਨੇ ਔਰਤ ਨੂੰ ਨੌਕਰੀ 'ਤੇ ਰੱਖਿਆ[/caption] ਮਨੀਸ਼ ਸੇਠੀ ਨੇ 2012 ਤੋਂ ਇੱਕ ਔਰਤ ਨੂੰ ਨੌਕਰੀ 'ਤੇ ਰੱਖਿਆ ਹੈ ਪਰ ਚਰਚਾ ਅੱਜ ਇਸ ਲਈ ਹੋ ਰਹੀ ਹੈ ਕਿਉਂਕਿ ਨੌਂ ਸਾਲਾਂ ਬਾਅਦ ਟੇਸਲਾ ਦੇ ਸੀਈਓ ਐਲੋਨ ਮਸਕ ਨੇ ਦੋ 'ਫਾਇਰ' ਇਮੋਜੀ ਵਰਤ ਕੇ ਇਸ 'ਤੇ ਪ੍ਰਤੀਕਿਰਿਆ ਦਿੱਤੀ ਹੈ। ਸੇਠੀ ਨੇ 2012 ਦੇ ਇੱਕ ਵਿਗਿਆਪਨ ਵਿੱਚ ਲਿਖਿਆ, "ਜਦੋਂ ਮੈਂ ਸਮਾਂ ਬਰਬਾਦ ਕਰ ਰਿਹਾ ਹੁੰਦਾ ਹਾਂ ਤਾਂ ਤੁਹਾਨੂੰ ਮੇਰੇ 'ਤੇ ਚੀਕਣਾ ਪੈਂਦਾ ਹੈ ਜਾਂ ਲੋੜ ਪੈਣ 'ਤੇ ਮੈਨੂੰ ਥੱਪੜ ਮਾਰਨਾ ਪੈਂਦਾ ਹੈ। [caption id="attachment_547959" align="aligncenter" width="300"] Facebook ਦੀ ਆਦਤ ਤੋਂ ਛੁਟਕਾਰਾ ਪਾਉਣ ਲਈ ਇੱਕ ਵਿਅਕਤੀ ਨੇ ਔਰਤ ਨੂੰ ਨੌਕਰੀ 'ਤੇ ਰੱਖਿਆ[/caption] ਮਨੀਸ਼ ਸੇਠੀ ਨੇ ਮਸਕ ਦੇ ਜਵਾਬ 'ਤੇ ਸੰਦੇਹ ਨਾਲ ਪ੍ਰਤੀਕਿਰਿਆ ਦਿੱਤੀ। ਸੇਠੀ ਨੇ ਕਾਰਾ ਨੂੰ ਥੱਪੜ ਮਾਰ ਕੇ ਉਸਦੀ ਕੰਮ ਕਰਨ ਦੀ ਸਮਰੱਥਾ ਵਧਾਉਣ ਵਿੱਚ ਮਦਦ ਕਰਨ ਦਾ ਸਿਹਰਾ ਦਿੱਤਾ ਸੀ। ਉਸਦੇ ਅਨੁਸਾਰ 'ਜ਼ਿਆਦਾਤਰ ਦਿਨਾਂ 'ਤੇ ਮੇਰੀ ਔਸਤ ਕੰਮ ਕਰਨ ਦੀ ਕੁਸ਼ਲਤਾ ਲਗਭਗ 35-40% ਸੀ, ਜਦੋਂ ਕਾਰਾ ਮੇਰੇ ਕੋਲ ਬੈਠੀ ਤਾਂ ਮੇਰੀ ਕੁਸ਼ਲਤਾ ਵਧ ਕੇ 98% ਹੋ ਗਈ। ਮਨੀਸ਼ ਸੇਠੀ ਦਾ ਟਵਿੱਟਰ ਬਾਇਓ ਉਨ੍ਹਾਂ ਨੂੰ 'ਪਾਗਲ ਵਿਗਿਆਨੀ' ਵਜੋਂ ਦਰਸਾਉਂਦਾ ਹੈ ,ਜੋ ਹਰ ਮਨੁੱਖ ਨੂੰ ਉਨ੍ਹਾਂ ਦੇ ਟੀਚਿਆਂ ਤੱਕ ਪਹੁੰਚਣ ਵਿੱਚ ਮਦਦ ਕਰਦਾ ਹੈ। ਫਿਲਹਾਲ ਮਨੀਸ਼ ਸੇਠੀ ਦੇ ਥੱਪੜ 'ਤੇ ਐਲੋਨ ਮਸਕ ਦੀ ਪ੍ਰਤੀਕਿਰਿਆ ਇੰਟਰਨੈੱਟ 'ਤੇ ਸੁਰਖੀਆਂ ਬਟੋਰ ਰਹੀ ਹੈ। -PTCNews


Top News view more...

Latest News view more...