ਮੁੱਖ ਖਬਰਾਂ

ਕਠੂਆ ਨੇੜੇ ਭਾਰਤੀ ਫ਼ੌਜ ਦਾ ਹੈਲੀਕਾਪਟਰ ਹੋਇਆ ਕ੍ਰੈਸ਼, ਰਣਜੀਤ ਸਾਗਰ ਡੈਮ 'ਚ ਡਿੱਗਿਆ , NDRF ਦੀ ਟੀਮ ਤਾਇਨਾਤ

By Shanker Badra -- August 03, 2021 12:51 pm -- Updated:August 03, 2021 12:55 pm

ਕਠੂਆ : ਜੰਮੂ -ਕਸ਼ਮੀਰ ਦੇ ਕਠੂਆ ਨੇੜੇ ਮੰਗਲਵਾਰ ਸਵੇਰੇ ਭਾਰਤੀ ਫ਼ੌਜ ਦਾ ਇੱਕ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ ਹੈ। ਇਹ ਹੈਲੀਕਾਪਟਰ ਕ੍ਰੈਸ਼ ਹੋਣ ਤੋਂ ਬਾਅਦ ਕਠੂਆ ਦੇ ਰਣਜੀਤ ਸਾਗਰ ਡੈਮ ਦੀ ਝੀਲ ਵਿੱਚ ਡਿੱਗਿਆ ਹੈ। ਇਸ ਘਟਨਾ ਤੋਂ ਬਾਅਦ ਰਾਹਤ ਕਾਰਜ ਜਾਰੀ ਹੈ, ਟੀਮਾਂ ਝੀਲ ਦੇ ਨੇੜੇ ਪਹੁੰਚ ਗਈਆਂ ਹਨ।

ਕਠੂਆ ਨੇੜੇ ਭਾਰਤੀ ਫ਼ੌਜ ਦਾ ਹੈਲੀਕਾਪਟਰ ਹੋਇਆ ਕ੍ਰੈਸ਼, ਰਣਜੀਤ ਸਾਗਰ ਡੈਮ 'ਚ ਡਿੱਗਿਆ , NDRF ਦੀ ਟੀਮ ਤਾਇਨਾਤ

ਪੜ੍ਹੋ ਹੋਰ ਖ਼ਬਰਾਂ : ਭਾਰਤੀ ਪੁਰਸ਼ ਹਾਕੀ ਟੀਮ ਫਾਈਨਲ ਦੀ ਦੌੜ 'ਚੋਂ ਬਾਹਰ, ਬੈਲਜੀਅਮ ਨੇ 5-2 ਨਾਲ ਦਿੱਤੀ ਮਾਤ

ਜਾਣਕਾਰੀ ਅਨੁਸਾਰ ਅੱਜ ਸਵੇਰੇ 10.20 ਵਜੇ ਦੇ ਕਰੀਬ ਭਾਰਤੀ ਫੌਜ ਦੇ 254 ਆਰਮੀ ਏਵੀਐਨ ਸਕੁਐਡਰਨ ਦੇ ਇੱਕ ਹੈਲੀਕਾਪਟਰ ਨੇ ਮਾਮੂਨ ਕੈਂਟ ਤੋਂ ਉਡਾਣ ਭਰੀ ਸੀ। ਹੈਲੀਕਾਪਟਰ ਡੈਮ ਖੇਤਰ ਦੇ ਨੇੜੇ ਘੱਟ ਉਚਾਈ ਦਾ ਚੱਕਰ ਲਗਾ ਰਿਹਾ ਸੀ, ਜਿਸ ਤੋਂ ਬਾਅਦ ਇਹ ਡੈਮ ਵਿੱਚ ਕ੍ਰੈਸ਼ ਹੋ ਗਿਆ ਹੈ।

ਕਠੂਆ ਨੇੜੇ ਭਾਰਤੀ ਫ਼ੌਜ ਦਾ ਹੈਲੀਕਾਪਟਰ ਹੋਇਆ ਕ੍ਰੈਸ਼, ਰਣਜੀਤ ਸਾਗਰ ਡੈਮ 'ਚ ਡਿੱਗਿਆ , NDRF ਦੀ ਟੀਮ ਤਾਇਨਾਤ

ਇਸ ਹਾਦਸੇ ਤੋਂ ਬਾਅਦ ਐਨਡੀਆਰਐਫ ਦੀ ਟੀਮ ਤਾਇਨਾਤ ਕਰ ਦਿੱਤੀ ਗਈ ਹੈ ਅਤੇ ਬਚਾਅ ਮਿਸ਼ਨ ਜਾਰੀ ਹੈ। ਕਠੂਆ ਜ਼ਿਲ੍ਹੇ ਦੇ ਐਸਐਸਪੀ ਆਰਸੀ ਕੋਤਵਾਲ ਦੇ ਅਨੁਸਾਰ, ਗੋਤਾਖੋਰਾਂ ਦੀ ਤਰਫੋਂ ਹੁਣ ਝੀਲ ਵਿੱਚ ਖੋਜ ਅਭਿਆਨ ਚਲਾਇਆ ਜਾ ਰਿਹਾ ਹੈ। ਹੈਲੀਕਾਪਟਰ ਵਿੱਚ ਕਿੰਨੇ ਲੋਕ ਸਨ, ਕੁੱਲ ਨੁਕਸਾਨ ਕੀ ਹੈ। ਇਸ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਹੈ।

ਕਠੂਆ ਨੇੜੇ ਭਾਰਤੀ ਫ਼ੌਜ ਦਾ ਹੈਲੀਕਾਪਟਰ ਹੋਇਆ ਕ੍ਰੈਸ਼, ਰਣਜੀਤ ਸਾਗਰ ਡੈਮ 'ਚ ਡਿੱਗਿਆ , NDRF ਦੀ ਟੀਮ ਤਾਇਨਾਤ

ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਤਕਨੀਕੀ ਖ਼ਰਾਬੀ ਕਾਰਨ ਵਾਪਰਿਆ ਹੈ ਪਰ ਅਜੇ ਤੱਕ ਇਸ ਬਾਰੇ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਹੈ। ਖੋਜ ਅਤੇ ਬਚਾਅ ਕਾਰਜ ਲਈ ਐਨਡੀਆਰਐਫ ਦੀ ਟੀਮ ਤਾਇਨਾਤ ਕੀਤੀ ਗਈ ਹੈ। ਇੱਥੇ ਪੰਜਾਬ-ਹਿਮਾਚਲ ਦੀ ਸਰਹੱਦ ਹੈ ਪਰ ਜਿਸ ਖੇਤਰ ਵਿੱਚ ਹੈਲੀਕਾਪਟਰ ਕ੍ਰੈਸ਼ ਹੋਇਆ, ਉਹ ਕਠੂਆ ਜ਼ਿਲ੍ਹੇ ਵਿੱਚ ਪੈਂਦਾ ਹੈ।

ਕਠੂਆ ਨੇੜੇ ਭਾਰਤੀ ਫ਼ੌਜ ਦਾ ਹੈਲੀਕਾਪਟਰ ਹੋਇਆ ਕ੍ਰੈਸ਼, ਰਣਜੀਤ ਸਾਗਰ ਡੈਮ 'ਚ ਡਿੱਗਿਆ , NDRF ਦੀ ਟੀਮ ਤਾਇਨਾਤ

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਜਨਵਰੀ ਵਿੱਚ ਲਖਨਪੁਰ ਵਿੱਚ ਫੌਜ ਦਾ ਧਰੁਵ ਹੈਲੀਕਾਪਟਰ ਕ੍ਰੈਸ਼ ਹੋ ਗਿਆ ਸੀ। ਹੈਲੀਕਾਪਟਰ ਜੋ ਕਿ ਨਿਯਮਤ ਗਸ਼ਤ 'ਤੇ ਸੀ, ਨੇ ਪਠਾਨਕੋਟ ਦੇ ਮਾਮੂਨ ਕੈਂਟ ਤੋਂ ਉਡਾਣ ਭਰੀ। ਜੋ ਕਿ ਲਖਨਪੁਰ ਦੇ ਨਾਲ ਲੱਗਦੇ ਫੌਜੀ ਖੇਤਰ ਵਿੱਚ ਕ੍ਰੈਸ਼ ਹੋ ਕੇ ਡਿੱਗ ਗਿਆ ਸੀ। ਉਸ ਹੈਲੀਕਾਪਟਰ ਵਿੱਚ ਦੋ ਪਾਇਲਟ ਸਨ, ਜਿਨ੍ਹਾਂ ਵਿੱਚੋਂ ਇੱਕ ਦੀ ਮੌਤ ਹੋ ਗਈ।

-PTCNews

  • Share